ਮੁੰਬਈ: ਮਹਾਰਾਸ਼ਟਰ(MAHARASHTRA ) ਦੇ ਗੜ੍ਹਚਿਰੌਲੀ ਜ਼ਿਲੇ(Garhchiroli district) 'ਚ ਸ਼ਨੀਵਾਰ ਨੂੰ ਪੁਲਿਸ ਨਾਲ ਮੁਕਾਬਲੇ 'ਚ 5 ਨਕਸਲੀ ਮਾਰੇ ਗਏ(5 Naxalites killed)। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮੁੰਬਈ ਤੋਂ 920 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਗਿਆਰਾਂਬੱਤੀ ਜੰਗਲੀ ਖੇਤਰ ਦੇ ਧਨੌਰਾ(Dhanaura in the Giarbantti forest area of the district, 920 km from Mumbai) ਵਿਖੇ ਸ਼ਨੀਵਾਰ ਸਵੇਰੇ ਪੁਲਿਸ ਟੀਮ ਦੇ ਤਲਾਸ਼ੀ ਅਭਿਆਨ ਦੌਰਾਨ ਇਹ ਮੁਕਾਬਲਾ ਹੋਇਆ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਕਸਲੀਆਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਕਿਹਾ, ''ਹੁਣ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਕਿ ਪੰਜ ਨਕਸਲੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਮੁਕਾਬਲਾ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ:ਮਣੀਪੁਰ 'ਚ ਫੌਜ 'ਤੇ ਹਮਲਾ, CO ਸਮੇਤ ਕਈ ਸ਼ਹੀਦ