ETV Bharat / bharat

ਸੀਰਮ ਇੰਸਟੀਚਿਊਟ ਸਤੰਬਰ 'ਚ ਸ਼ੁਰੂ ਕਰੇਗਾ ਸਪੁਤਨਿਕ-ਵੀ ਦਾ ਉਤਪਾਦਨ - स्पुतनिक वी

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਸੀਈਓ, ਕਿਰੀਲ ਦਮਿੱਤਰੀਵ ਨੇ ਕਿਹਾ, ਆਰਡੀਆਈਐਫ ਵਿਸ਼ਵ ਦੇ ਸਭ ਤੋਂ ਵੱਡੇ ਟੀਕੇ ਉਤਪਾਦਕ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਾਲ ਸਹਿਯੋਗ ਕਰਕੇ ਖੁਸ਼ ਹੈ। ਤਕਨਾਲੋਜੀ ਦੇ ਤਬਾਦਲੇ ਦੇ ਨਾਲ, ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਐਸਆਈਆਈ ਦੇ ਨਾਲ ਮਿਲ ਕੇ ਟੀਕਾ ਦੇ ਪਹਿਲੇ ਸਮੂਹ ਦਾ ਉਤਪਾਦਨ ਕਰਨ ਦੀ ਉਮੀਦ ਕਰਦੇ ਹਾਂ।

ਸਪੁਤਨਿਕ-ਵੀ ਦਾ ਉਤਪਾਦਨ
ਸਪੁਤਨਿਕ-ਵੀ ਦਾ ਉਤਪਾਦਨ
author img

By

Published : Jul 14, 2021, 12:41 PM IST

ਮਾਸਕੋ : ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (Russian Direct Investment Fund- RDIF) ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ(Serum Institute of India- SII) ਨੇ ਮੰਗਲਵਾਰ ਨੂੰ ਐਸਆਈਆਈ ਦੀਆਂ ਸਹੂਲਤਾਂ ਮੁਤਾਬਕ ਸਤੰਬਰ ਵਿੱਚ ਪਹਿਲੇ ਬੈਚ ਦੇ ਉਤਪਾਦਨ ਦੇ ਨਾਲ ਕੋਰੋਨਾ ਵਾਇਰਸ ਦੇ ਖਿਲਾਫ ਰੂਸੀ ਵੈਕਸੀਨ (Russian vaccine against corona virus) ਸਪੁਤਨਿਕ-ਵੀ (Sputnik V) ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਕੰਪਨੀਆਂ ਭਾਰਤ ਵਿੱਚ ਹਰ ਸਾਲ 300 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਉਤਪਾਦਨ ਕਰਨ ਦਾ ਇਰਾਦਾ ਰੱਖਦੀਆਂ ਹਨ।

ਐਸਆਈਆਈ ਤਕਨਾਲੋਜੀ ਦੇ ਤਬਾਦਲੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਗਮਲੇਆ ਸੈਂਟਰ ਤੋਂ ਸੈੱਲ ਅਤੇ ਵੈਕਟਰ ਦੇ ਨਮੂਨੇ ਪਹਿਲਾਂ ਹੀ ਪ੍ਰਾਪਤ ਕਰ ਚੁੱਕਾ ਹੈ. ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਵੱਲੋਂ ਉਨ੍ਹਾਂ ਦੇ ਆਯਾਤ ਦੀ ਪ੍ਰਵਾਨਗੀ ਦੇ ਨਾਲ, ਕਾਸ਼ਤ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਸੀਈਓ, ਕਿਰੀਲ ਦਮਿੱਤਰੀਵ ਨੇ ਕਿਹਾ, ਆਰਡੀਆਈਐਫ ਵਿਸ਼ਵ ਦੇ ਸਭ ਤੋਂ ਵੱਡੇ ਟੀਕੇ ਉਤਪਾਦਕ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਾਲ ਸਹਿਯੋਗ ਕਰਕੇ ਖੁਸ਼ ਹੈ। ਤਕਨਾਲੋਜੀ ਦੇ ਤਬਾਦਲੇ ਦੇ ਨਾਲ, ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਐਸਆਈਆਈ ਦੇ ਨਾਲ ਮਿਲ ਕੇ ਟੀਕਾ ਦੇ ਪਹਿਲੇ ਸਮੂਹ ਦਾ ਉਤਪਾਦਨ ਕਰਨ ਦੀ ਉਮੀਦ ਕਰਦੇ ਹਾਂ। ਇਹ ਰਣਨੀਤਕ ਸਾਂਝੇਦਾਰੀ ਭਾਰਤ ਤੇ ਦੁਨੀਆ ਭਰ ਵਿੱਚ ਜ਼ਿੰਦਗੀਆਂ ਬਚਾਉਣ ਲਈ ਬਲਾਂ ਤੇ ਮਾਹਰਾਂ ਦੇ ਸ਼ਾਮਲ ਹੋਣ ਦਾ ਇੱਕ ਆਦਰਸ਼ ਉਦਾਹਰਨ ਪੇਸ਼ ਕਰਦੇ ਹੋਏ ਸਾਡੀ ਉਤਪਾਦਨ ਸਮਰਥਾ ਨੂੰ ਵਧਾਉਣ ਦੇ ਲਈ ਇੱਕ ਵੱਡਾ ਕਦਮ ਹੈ।

ਸੀਰਮ, ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ, “ਮੈਂ ਸਪੁਤਨਿਕ ਵੈਕਸੀਨ ਬਣਾਉਣ ਲਈ ਆਰਡੀਐਫ ਨਾਲ ਭਾਗੀਦਾਰੀ ਕਰ ਕੇ ਖੁਸ਼ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਤੰਬਰ ਦੇ ਮਹੀਨੇ ਵਿੱਚ ਟਰਾਇਲ ਬੈਚਾਂ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਲੱਖਾਂ ਖੁਰਾਕਾਂ ਤਿਆਰ ਕਰਾਂਗੇ। ਉੱਚ ਪ੍ਰਭਾਵਸ਼ੀਲਤਾ ਅਤੇ ਇੱਕ ਚੰਗੀ ਸੁਰੱਖਿਆ ਪ੍ਰੋਫਾਈਲ ਦੇ ਨਾਲ, ਇਹ ਮਹੱਤਵਪੂਰਨ ਹੈ ਕਿ ਸਪੁਤਨਿਕ ਵੈਕਸੀਨਰਤ ਅਤੇ ਦੁਨੀਆ ਭਰ ਦੇ ਲੋਕਾਂ ਲਈ ਉਪਲਬਧ ਹੋਵੇ। ਵਾਇਰਸ ਦੀ ਅਨਿਸ਼ਚਿਤਤਾ ਦੇ ਮੱਦੇਨਜ਼ਰ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਸਰਕਾਰਾਂ ਲਈ ਮਹਾਂਮਾਰੀ ਦੇ ਵਿਰੁੱਧ ਸਾਡੀ ਲੜਾਈ ਵਿੱਚ ਸਹਿਯੋਗ ਕਰਨਾ ਅਤੇ ਅੱਗੇ ਵਧਾਉਣਾ ਮਹੱਤਵਪੂਰਨ ਹੈ।

ਸਪੁਤਨਿਕ ਵੀ ਨੂੰ 12 ਅਪ੍ਰੈਲ ਨੂੰ ਅਪਾਤਕਾਲੀਨ ਉਪਯੋਗ ਪ੍ਰਾਧੀਕਰਨ ਪ੍ਰਕੀਰਿਆ ਤਹਿਤ ਭਾਰਤ ਵਿੱਚ ਰਜਿਸਟਰਡ ਕੀਤਾ ਗਿਆ ਸੀ ਤੇ ਰੂਸੀ ਵੈਕਸੀਨ ਦੇ ਨਾਲ ਕੋਰੋਨਾ ਵਾਇਰਸ (corona virus) ਦੇ ਖਿਲਾਫ 14 ਮਈ ਨੂੰ ਸ਼ੁਰੂ (Vaccination starts on 14th May) ਹੋਇਆ ਸੀ। ਇਹ ਭਾਰਤ ਵਿੱਚ ਟੀਕੇ ਦੇ ਲਈ ਕੋਵੈਕਸੀਨ ਤੇ ਕੋਵੀਸ਼ੀਲਡ ਤੋਂ ਬਾਅਦ ਤੀਜਾ ਟੀਕਾ ਹੈ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ਦੇ ਮੁਲਾਜ਼ਮਾਂ ਵਲੋਂ ਹੜਤਾਲ, ਆਮ ਲੋਕਾਂ ਦਾ ਹੋ ਰਿਹਾ ਬੁਰਾ ਹਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.