ETV Bharat / bharat

ਪਾਕਿ ਅਦਾਲਤ ਦੇ ਹੁਕਮਾਂ 'ਤੇ ਸਹਿਬਾਜ਼ ਸ਼ਰੀਫ ਨੂੰ ਵਿਦੇਸ਼ ਜਾਣ ਤੋਂ ਰੋਕਿਆ

ਪਾਕਿਸਤਾਨ ’ਚ ਵਿਰੋਧੀ ਧਿਰ ਦੇ ਲੀਡਰ ਸ਼ਹਿਬਾਜ ਸ਼ਰੀਫ ਨੂੰ ਬ੍ਰਿਟੇਨ ਜਾਣ ਤੋਂ ਰੋਕ ਦਿੱਤਾ ਗਿਆ। ਸ਼ਰੀਫ ਨੂੰ ਲਾਹੌਰ ਉੱਚ ਅਦਾਲਤ ਨੇ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਦਿੱਤੀ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ।

author img

By

Published : May 8, 2021, 9:48 PM IST

ਵਿਰੋਧੀ ਧਿਰ ਦੇ ਲੀਡਰ ਸ਼ਹਿਬਾਜ ਸ਼ਰੀਫ
ਵਿਰੋਧੀ ਧਿਰ ਦੇ ਲੀਡਰ ਸ਼ਹਿਬਾਜ ਸ਼ਰੀਫ

ਲਾਹੌਰ: ਇਲਾਜ ਲਈ ਵਿਦੇਸ਼ ਜਾਣ ਦੀ ਅਦਾਲਤ ਦੁਆਰਾ ਇਜਾਜ਼ਤ ਮਿਲਣ ਤੋਂ ਬਾਅਦ ਵੀ ਪਾਕਿਸਤਾਨ ’ਚ ਵਿਰੋਧੀ ਧਿਰ ਦੇ ਲੀਡਰ ਸ਼ਹਿਬਾਜ ਸ਼ਰੀਫ ਨੂੰ ਬ੍ਰਿਟੇਨ ਜਾਣ ਲਈ ਸ਼ਨੀਵਾਰ ਨੂੰ ਰੋਕ ਦਿੱਤਾ ਗਿਆ।

ਸ਼ਹਿਬਾਜ ਦੀ ਪਾਰਟੀ ਦੇ ਬੁਲਾਰੇ ਮਰਿਅਮ ਔਂਰਗਜੇਬ ਨੇ ਦੱਸਿਆ ਕਿ ਸ਼ਰੀਫ ਨੂੰ ਲਾਹੌਰ ਉੱਚ ਅਦਾਲਤ ਨੇ ਇਲਾਜ ਲਈ ਵਿਦੇਸ਼ ਜਾਣ ਦੀ ਸ਼ੁੱਕਰਵਾਰ ਨੂੰ ਇਜਾਜ਼ਤ ਦੇ ਦਿੱਤੀ ਸੀ, ਪਰ ਮੁੱਖ ਜਾਂਚ ਏਜੰਸੀ ਨੇ ਕਿਸੀ ਹੋਰ ਸੂਚੀ ’ਚ ਉਨ੍ਹਾਂ ਦਾ ਨਾਮ ਕਥਿਤ ਤੌਰ ’ਤੇ ਪਾ ਦਿੱਤਾ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ।

ਅਦਾਲਤ ਨੇ ਸ਼ਹਿਬਾਜ ਨੂੰ ਇਲਾਜ ਲਈ 8 ਮਈ ਤੋਂ 3 ਜੁਲਾਈ ਤੱਕ ਬ੍ਰਿਟੇਨ ’ਚ ਇਲਾਜ ਕਰਵਾਉਣ ਲਈ ਸ਼ਰਤਾਂ ਨਾਲ ਇਜਾਜ਼ਤ ਦੇ ਦਿੱਤੀ ਸੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਘਿਰੇ ਸ਼ਹਿਬਾਜ ਲੰਡਨ ’ਚ ਆਪਣੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੋਲ ਜਾਣ ਲਈ ਤਿਆਰ ਸਨ।

ਇੱਕ ਚੈਨੱਲ ਨੇ ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲ-ਐਨ) ਬੁਲਾਰੇ ਮਰਿਅਮ ਔਂਰਗਜੇਬ ਦੇ ਹਵਾਲੇ ਨਾਲ ਕਿਹਾ ਕਿ ਸ਼ਹਿਬਾਜ (69) ਨੂੰ ਸ਼ਨੀਵਾਰ ਨੂੰ ਕਤਰ ਰਾਹੀਂ ਬ੍ਰਿਟੇਨ ਜਾਣ ਲਈ ਲਾਹੌਰ ਹਵਾਈ ਅੱਡੇ ’ਤੇ ਹਵਾਈ ਜਹਾਜ਼ ’ਚ ਸਵਾਰ ਨਹੀਂ ਹੋਣ ਦਿੱਤਾ।

ਉਨ੍ਹਾਂ ਦੱਸਿਆ ਕਿ ਸੰਘੀ ਜਾਂਚ ਏਜੰਸੀ (ਐੱਫ਼ਆਈਏ) ਨੇ ਸ਼ਹਿਬਾਜ ਦਾ ਨਾਮ ਕਿਸੇ ਹੋਰ ਸੂਚੀ ’ਚ ਕਥਿਤ ਰੂਪ ਨਾਲ ਪਾ ਦਿੱਤਾ, ਜਿਸ ਕਾਰਣ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ।

ਇਸੇ ਦੌਰਾਨ ਐੱਫ਼ਆਈਏ ਦੇ ਅਧਿਕਾਰਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਬਾਜ ਦਾ ਨਾਮ ਗ੍ਰਹਿ ਵਿਭਾਗ ਨੇ ਹੁਣ ਤੱਕ ਕਾਲੀ ਸੂਚੀ (ਬਲੈਕ ਲਿਸਟ) ਤੋਂ ਨਹੀਂ ਹਟਾਇਆ ਹੈ।

ਇਹ ਵੀ ਪੜ੍ਹੋ: ਨਿੱਜੀ ਹਸਪਤਾਲਾਂ ’ਤੇ ਨਕੇਲ: ਕੋਰੋਨਾ ਮਰੀਜ਼ਾਂ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਤੈਅ ਕੀਤੇ ਰੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.