ETV Bharat / bharat

ਹਾਥੀ ਹਮਲਿਆਂ ਤੋਂ ਬਚਣ ਲਈ ਆਸਾਮ ਦੇ ਇਸ ਪਿੰਡ ਨੇ ਕਿਸ ਤਰ੍ਹਾਂ ਦੇ ਬਣਾਏ ਨੇ ਘਰ ਦੇਖੋ - elephant attacks

ਗੋਲਾਘਾਟ ਅਤੇ ਆਸਾਮ ਦੇ ਕਰਬੀ ਅੰਗਲੌਂਗ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਬਰਮਹਾਰੀ ਪਾਥਰ ਪਿੰਡ ਦੇ ਲੋਕਾਂ ਦੇ ਲਈ ਹਾਲਾਂਕਿ, ਚਾਂਗ ਘਰ ਵਿੱਚ ਰਹਿਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਇਸ ਦੂਰ ਦੁਰਾਡੇ ਪਿੰਡ ਦੇ 45 ਪਰਿਵਾਰ ਮਜ਼ਬੂਰੀ ਵਿੱਚ ਚਾਂਗਘਰ ਵਿੱਚ ਰਹਿੰਦੇ ਹਨ। ਜੰਗਲੀ ਹਾਥੀਆਂ ਵੱਲੋਂ ਲਗਾਤਾਰ ਹਮਲੇ ਨੇ ਇਸ ਪਿੰਡ ਦੇ ਵਸਨੀਕਾਂ ਨੂੰ ਚਾਂਗ ਘਰ ਬਣਾਉਣ ਲਈ ਮਜ਼ਬੂਰ ਕੀਤਾ ਹੈ। ਜਿੱਥੇ ਉਹ ਰਾਤ ਨੂੰ ਸੌਂਦੇ ਹਨ।

ਫ਼ੋਟੋ
ਫ਼ੋਟੋ
author img

By

Published : Jun 7, 2021, 4:33 PM IST

ਅਸਾਮ: ਸੱਭਿਅਤਾ ਦੀ ਸ਼ੁਰੂਆਤ ਤੋਂ ਹੀ ਮਨੁੱਖ ਘਰਾਂ ਵਿੱਚ ਰਹਿ ਰਿਹਾ ਹੈ। ਲੋਕ ਆਪਣੀ ਪਸੰਦ ਅਤੇ ਯੋਗਤਾ ਮੁਤਾਬਕ ਵੱਖਰੇ-ਵਖਰੇ ਘਰ ਬਣਾਉਂਦੇ ਹਨ। ਹਾਲਾਂਕਿ, ਆਸਾਮ ਦੇ ਇਸ ਦੂਰ ਦੁਰਾਡੇ ਪਿੰਡ ਵਿੱਚ ਲੋਕ ਉੱਚੇ ਮਕਾਨਾਂ ਵਿੱਚ ਰਹਿ ਰਹੇ ਹਨ (ਜਿਨ੍ਹਾਂ ਨੂੰ ਟੋਂਗੀ ਘਰ (tongi ghar) ਜਾਂ ਆਸਾਮੀ ਵਿੱਚ ਚਾਂਗ ਘਰ(chang ghar) ਕਿਹਾ ਜਾਂਦਾ ਹੈ)। ਹਾਲਾਂਕਿ ਪਿੰਡ ਵਾਸੀਆਂ ਦੇ ਕੋਲ ਹੋਰ ਲੋਕਾਂ ਵਾਂਗ ਆਪਣੇ ਘਰ ਹੈ ਪਰ ਉਹ ਸਦੀਆਂ ਤੋਂ ਆਪਣੇ ਸਾਧਾਰਣ ਘਰਾਂ ਦੇ ਨੇੜੇ ਬਣੇ ਇਨ੍ਹਾਂ ਚਾਂਗ ਘਰਾਂ ਜਾਂ ਉੱਚੇ ਘਰਾਂ ਵਿੱਚ ਰਹਿ ਰਹੇ ਹਨ।

ਗੋਲਾਘਾਟ ਅਤੇ ਆਸਾਮ ਦੇ ਕਰਬੀ ਅੰਗਲੌਂਗ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਬਰਮਹਾਰੀ ਪਾਥਰ ਪਿੰਡ ਦੇ ਲੋਕਾਂ ਦੇ ਲਈ ਹਾਲਾਂਕਿ, ਚਾਂਗ ਘਰ ਵਿੱਚ ਰਹਿਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਇਸ ਦੂਰ ਦੁਰਾਡੇ ਪਿੰਡ ਦੇ 45 ਪਰਿਵਾਰ ਮਜ਼ਬੂਰੀ ਵਿੱਚ ਚਾਂਗਘਰ ਵਿੱਚ ਰਹਿੰਦੇ ਹਨ। ਜੰਗਲੀ ਹਾਥੀਆਂ ਵੱਲੋਂ ਲਗਾਤਾਰ ਹਮਲੇ ਨੇ ਇਸ ਪਿੰਡ ਦੇ ਵਸਨੀਕਾਂ ਨੂੰ ਚਾਂਗ ਘਰ ਬਣਾਉਣ ਲਈ ਮਜ਼ਬੂਰ ਕੀਤਾ ਹੈ। ਜਿੱਥੇ ਉਹ ਰਾਤ ਨੂੰ ਸੌਂਦੇ ਹਨ।

ਸਥਾਨਕ ਵਾਸੀ ਨੇ ਕਿਹਾ ਕਿ ਅਸੀਂ ਸਾਰੇ ਚਾਂਗ ਘਰ (ਉੱਚੇ ਘਰ) ਵਿੱਚ ਰਹਿੰਦੇ ਹਾਂ ਇੱਥੇ ਬਿਜਲੀ ਨਹੀਂ ਹੈ। ਹਾਥੀਆਂ ਦੇ ਲਗਾਤਾਰ ਹਮਲੇ ਹੁੰਦੇ ਹਨ ਅਤੇ ਇਸ ਲਈ ਅਸੀਂ ਇਹ ਚਾਂਗ ਘਰ ਬਣਾਉਂਦੇ ਹਾਂ ਅਤੇ ਜ਼ਮੀਨ ਤੋਂ ਉੱਪਰ ਰਹਿੰਦੇ ਹਾਂ। ਉਚਾਈ ਆਮਤੌਰ ਉੱਤੇ 25 ਫੀਟ ਤੋਂ ਉੱਪਰ ਹੁੰਦੀ ਹੈ ਤਾਂ ਕਿ ਜੰਗਲੀ ਹਾਥੀ ਨੁਕਸਾਨ ਨਾ ਪਹੁੰਚਾ ਸਕਣ। ਅਸੀਂ ਹੇਠਾਂ ਜ਼ਮੀਨ ਵਿੱਚ ਖਾਣਾ ਬਣਾਉਂਦੇ ਹਾਂ ਪਰ ਸੋਣ ਦੇ ਲਈ ਸਾਨੂੰ ਉੱਪਰ ਚੜਣਾ ਪੈਂਦਾ ਹੈ। ਅਸੀਂ ਸਦੀਆਂ ਤੋਂ ਇੰਝ ਹੀ ਜੀਅ ਰਹੇ ਹਾਂ।

ਪਿੰਡ ਦੇ ਸਾਰੇ 45 ਪਰਿਵਾਰਾਂ ਨੇ ਚਾਂਗ ਘਰ ਜਾਂ ਟੋਂਗੀ ਘਰ ਬਣਾਏ ਹਨ ਜੋ ਜ਼ਮੀਨ ਤੋਂ ਘੱਟੋ-ਘੱਟ 25 ਤੋਂ 30 ਫੀਟ ਉੱਤੇ ਹਨ ਤਾਂ ਕਿ ਇਹ ਸੁਨੀਚਿਤ ਕੀਤਾ ਜਾ ਸਕੇ ਕਿ ਹਾਥੀਆਂ ਦੇ ਝੁੰਡ ਨਾਲ ਮਨੁੱਖਾਂ ਨੂੰ ਨੁਕਸਾਨ ਨਾਲ ਪਹੁੰਚੇ।

ਜੰਗਲਾਂ ਦੇ ਨੇੜੇ ਸਥਿਤ ਇਸ ਪਿੰਡ ਵਿੱਚ ਜੰਗਲੀ ਹਾਥੀਆਂ ਦੇ ਝੁੰਡ ਦਾ ਸਾਲ ਭਰ ਆਉਣਾ ਆਮ ਗੱਲ ਹੈ। ਪਿੰਡ ਦੇ ਲੋਕ ਸ਼ਾਮ ਢੱਲਣ ਦੇ ਬਾਅਦ ਚਾਂਗਘਰਾਂ ਵਿੱਚ ਚੜ੍ਹ ਜਾਂਦੇ ਹਨ ਅਤੇ ਸਵੇਰੇ ਹੋਣ ਤੱਕ ਉੱਥੇ ਹੀ ਰਹਿੰਦੇ ਹਨ।

ਸਥਾਨਕ ਵਾਸੀ ਨੇ ਕਿਹਾ ਕਿ ਇਹ ਮੁੱਦਾ ਜੰਗਲੀ ਹਾਥੀਆਂ ਦਾ ਹੈ। ਹਾਥੀਆਂ ਦਾ ਝੁੰਡ ਸ਼ਾਮ 6 ਵਜੇ ਦੇ ਆਲੇ ਦੁਆਲੇ ਜੰਗਲ ਤੋਂ ਨਿਕਲਦਾ ਹੈ। ਇਸ ਲਈ ਅਸੀਂ ਉਸ ਤੋਂ ਪਹਿਲਾ ਆਪਣਾ ਖਾਣਾ ਖਾ ਲੈਂਦੇ ਹਾਂ ਅਤੇ ਸ਼ਾਮ 6 ਵਜੇ ਤੱਕ ਉੱਚੇ ਘਰਾਂ ਉੱਤੇ ਚੜ੍ਹ ਜਾਂਦੇ ਹਾਂ। ਘਰਾਂ ਵਿੱਚ ਜ਼ਮੀਨ ਉੱਤੇ ਸੋਣਾ ਮੁਸ਼ਕਲ ਹੈ ਕਿਉਂਕਿ ਸਾਨੂੰ ਨਹੀਂ ਪਤਾ ਹਾਥੀ ਕਦੋਂ ਹਮਲਾ ਕਰਨਗੇ। ਇਸ ਲਈ ਸਾਰੇ ਲੋਕ ਟੋਂਗੀ ਘਰ ਉੱਤੇ ਚੜ ਕੇ ਸੋ ਜਾਂਦੇ ਹਨ ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਅਤੇ ਕੁੜੀ ਹੈ।

ਅਸੀਂ ਹਮੇਸ਼ਾ ਇੱਥੇ ਸਾਲ ਭਰ ਟੋਂਗੀ ਘਰਾਂ ਵਿੱਚ ਸੌਦੇ ਹਾਂ ਇੱਥੇ ਸਾਲ ਭਰ ਹਾਥੀਆਂ ਦੇ ਹਮਲੇ ਹੁੰਦੇ ਹਨ ਕਦੇ ਕਦੇ ਮੇਰਾ ਮਨ ਕਰਦਾ ਹੈ ਕਿ ਅਸੀਂ ਘਰਾਂ ਵਿੱਚ ਜ਼ਮੀਨ ਉੱਤੇ ਸੋਈਏ ਪਰ ਇਹ ਬਹੁਤ ਜੋਖਿਮ ਭਰਿਆ ਹੈ ਇਸ ਲਈ ਸਾਡੇ ਕੋਲ ਇਨ੍ਹਾਂ ਉੱਚੇ ਘਰਾਂ ਵਿੱਚ ਸੌਣ ਤੋਂ ਇਲਾਵਾ ਹੋਰ ਕਈ ਵਿਕਲਪ ਨਹੀਂ ਹੈ।

ਬਿਜਲੀ ਵਰਗੀ ਮੂਲ ਭੂਤ ਸੁਵਿਧਾਵਾਂ ਤੋਂ ਵੀ ਵਾਂਝੇ ਪਿੰਡ ਵਾਸੀ ਹੁਣ ਸਰਕਾਰ ਤੋਂ ਮਜ਼ਬੂਤ ਚਾਂਗ ਘਰ ਬਣਾਉਣ ਦੀ ਮੰਗ ਕਰ ਰਹੇ ਹਨ ਜੋ ਸਿਰਫ ਉਨ੍ਹਾਂ ਨੂੰ ਸੁਰੱਖਿਅਤ ਕਰਨਗੇ ਬਲਕਿ ਉਨ੍ਹਾਂ ਨੂੰ ਚਾਂਗ ਘਰਾਂ ਦੀ ਮੁਰੰਮਤ ਦੇ ਲਈ ਲਗਣ ਵਾਲੀ ਲਾਗਤ ਤੋਂ ਵੀ ਛੁਟਕਾਰਾ ਮਿਲੇਗਾ।

ਅਜੇ ਇਸ ਸਵਾਲ ਦਾ ਜਵਾਬ ਮੁਸ਼ਕਲ ਹੈ ਕਿ ਬਰਮਹਾਰੀ ਪਾਥਰ ਪਿੰਡ ਦੇ ਲੋਕਾਂ ਦੀ ਸਮਸਿਆਵਾਂ ਕਦੇ ਖਤਮ ਹੋਵੇਗੀ ਜਾਂ ਨਹੀਂ? ਜਵਾਬ ਮਿਲਣ ਤੱਕ ਇੰਤਜ਼ਾਰ ਕਰਨਾ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.