ਹੈਦਰਾਬਾਦ: ਰੂਸੀ ਵੈਕਸੀਨ ਸਪੂਤਨਿਕ-ਵੀ ਦੀ ਦੂਜੀ ਖੇਪ ਹੈਦਰਾਵਾਦ ਪਹੁੰਚ ਚੁੱਕੀ ਹੈ। ਇਸ ਵੈਕਸੀਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕੋਵਿਡ-19 ਦੇ ਨਵੇਂ ਸਟ੍ਰੇਨ ਦੇ ਲਈ ਵੀ ਫਾਇਦੇਮੰਦ ਹੈ।
ਭਾਰਤ ਚ ਰੂਸ ਦੇ ਰਾਜਦੂਤ ਨਿਕੋਲੇ ਕੁਦਾਸ਼ੇਵ ਦੇ ਮੁਤਾਬਿਕ, ਰੂਸ ਦੇ ਮਾਹਰਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਇਹ ਕੋਵਿਡ 19 ਦੇ ਨਵੇਂ ਸ੍ਰਟੇਨ ਦੇ ਲਈ ਵੀ ਕਾਰਗਾਰ ਹੈ।
ਦੱਸ ਦਈਏ ਕਿ ਭਾਰਤ ਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਦੇ 3,11,170 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੌਰਾਨ ਮਹਾਂਮਾਰੀ ਕਾਰਨ 4,077 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜੋ: ਤੂਫ਼ਾਨ ਤੌਕਤੇ ਹਰਿਆਣਾ ਸਮੇਤ ਪੰਜਾਬ ਨੂੰ ਵੀ ਕਰ ਸਕਦਾ ਹੈ ਪ੍ਰਭਾਵਿਤ
ਦੇਸ਼ ’ਚ ਕੁੱਲ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਧਕੇ 2,46,84,077 ਹੋ ਗਈ ਹੈ ਅਤੇ ਹੁਣ ਤੱਕ 2,70,284 ਲੋਕਾਂ ਦੀ ਮੌਤ ਹੋ ਚੁੱਕੀ ਹੈ।