ETV Bharat / bharat

Mrs. India 2023 Sagarika Panda: ਜਾਣੋ, ਕੌਣ ਹੈ ਮਿਸੇਜ਼ ਇੰਡੀਆ 2023 ਪੀਪਲਜ਼ ਚੁਆਇਸ ਦਾ ਖਿਤਾਬ ਜਿੱਤਣ ਵਾਲੀ ਸਾਗਰਿਕਾ ਪਾਂਡਾ

author img

By

Published : Apr 10, 2023, 9:22 AM IST

ਝਾਰਖੰਡ ਦੇ ਜਮਸ਼ੇਦਪੁਰ ਦੀ ਸਾਗਰਿਕਾ ਪਾਂਡਾ ਨੇ ਮਿਸੇਜ਼ ਇੰਡੀਆ 2023 ਦੀ ਪੀਪਲਜ਼ ਚੁਆਇਸ ਸ਼੍ਰੇਣੀ ਦਾ ਖਿਤਾਬ ਜਿੱਤਿਆ ਹੈ। ਖਿਤਾਬ ਜਿੱਤਣ ਵਾਲੀ ਸਾਗਰਿਕਾ ਪਾਂਡਾ ਦਾ ਸਰਾਇਕੇਲਾ ਵਿੱਚ ਬੜੀ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਉਸ ਨੇ ਛੱਤੀਸਗੜ੍ਹ ਦੇ ਭਿਲਾਈ ਵਿੱਚ ਕਰਵਾਏ ਇਸ ਮੁਕਾਬਲੇ ਵਿੱਚ ਐਵਾਰਡ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

Mrs. India 2023 Sagarika Panda
Mrs. India 2023 Sagarika Panda
ਜਾਣੋ, ਕੌਣ ਹੈ ਮਿਸੇਜ਼ ਇੰਡੀਆ 2023 ਪੀਪਲਜ਼ ਚੁਆਇਸ ਦਾ ਖਿਤਾਬ ਜਿੱਤਣ ਵਾਲੀ ਸਾਗਰਿਕਾ ਪਾਂਡਾ

ਝਾਰਖੰਡ/ਸਰਾਇਕੇਲਾ: ਝਾਰਖੰਡ ਦੀ ਪ੍ਰਤਿਭਾ ਦਾ ਡੰਕਾ ਹਰ ਖੇਤਰ ਵਿੱਚ ਗੂੰਜ ਰਿਹਾ ਹੈ। ਖੇਡਾਂ ਤੋਂ ਲੈ ਕੇ ਫੈਸ਼ਨ ਦੀ ਦੁਨੀਆ ਅਤੇ ਰੈਂਪ ਵਾਕ ਤੱਕ ਸੂਬੇ ਦੀਆਂ ਔਰਤਾਂ ਸਫਲਤਾ ਦੇ ਝੰਡੇ ਬੁਲੰਦ ਕਰ ਰਹੀਆਂ ਹਨ। ਇੱਕ ਵਾਰ ਫਿਰ ਝਾਰਖੰਡ ਦੀ ਸਾਗਰਿਕਾ ਪਾਂਡਾ ਨੇ ਆਪਣੇ ਹੁਨਰ ਨਾਲ ਪੀਪਲਜ਼ ਚੁਆਇਸ ਸ਼੍ਰੇਣੀ ਵਿੱਚ ਮਿਸਿਜ਼ ਇੰਡੀਆ 2023 ਦਾ ਖਿਤਾਬ ਜਿੱਤਿਆ। ਜਮਸ਼ੇਦਪੁਰ ਦੀ ਰਹਿਣ ਵਾਲੀ ਸਾਗਰਿਕਾ ਪਾਂਡਾ ਇੱਕ ਕਾਰੋਬਾਰੀ ਔਰਤ ਹੈ।

ਔਰਤ ਚਾਹੇ, ਤਾਂ ਕਿਸੇ ਵੀ ਸਥਿਤੀ ਅਤੇ ਪੜਾਅ 'ਤੇ ਸਫਲਤਾ ਹਾਸਲ ਕਰ ਸਕਦੀ ਹੈ। ਅਜਿਹਾ ਜਮਸ਼ੇਦਪੁਰ ਦੀ ਰਹਿਣ ਵਾਲੀ ਸਾਗਰਿਕਾ ਪਾਂਡਾ ਨੇ ਸਾਬਿਤ ਕਰ ਦਿੱਤਾ ਹੈ ਜਿਸ ਨੇ ਮਿਸੇਜ਼ ਇੰਡੀਆ 2023 ਦੀ ਪੀਪਲਜ਼ ਚੁਆਇਸ ਸ਼੍ਰੇਣੀ ਦਾ ਖਿਤਾਬ ਜਿੱਤ ਕੇ ਆਪਣੇ ਪਰਿਵਾਰ ਸਮੇਤ ਪੂਰੇ ਸ਼ਹਿਰ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।

ਦੇਸ਼ ਭਰ ਦੇ 15 ਰਾਜਾਂ ਦੇ 52 ਪ੍ਰਤੀਯੋਗੀਆਂ ਨੇ ਲਿਆ ਹਿੱਸਾ: ਜੀਲ ਇੰਟਰਟੇਨਮੈਂਟ ਅਤੇ ਬਲੂਮਿੰਗ ਆਈਕਨਜ਼ ਅਕੈਡਮੀ ਵੱਲੋਂ ਮਿਸ, ਮਿਸੇਜ਼ ਅਤੇ ਮਿਸਟਰ 2023 ਮੁਕਾਬਲਾ ਭਿਲਾਈ, ਛੱਤੀਸਗੜ੍ਹ ਵਿੱਚ 4 ਅਤੇ 5 ਅਪ੍ਰੈਲ ਨੂੰ ਕਰਵਾਇਆ ਗਿਆ। ਇਸ ਵਿੱਚ ਸਾਗਰਿਕਾ ਪਾਂਡਾ ਨੇ ਮਿਸਿਜ਼ ਇੰਡੀਆ ਸ਼੍ਰੇਣੀ ਤਹਿਤ ਪੀਪਲਜ਼ ਚੁਆਇਸ ਐਵਾਰਡ ਜਿੱਤਿਆ ਹੈ। ਇਸ ਸੁੰਦਰਤਾ ਮੁਕਾਬਲੇ ਵਿੱਚ ਦੇਸ਼ ਭਰ ਦੇ 15 ਰਾਜਾਂ ਦੇ 52 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ ਜਿਸ ਵਿੱਚੋਂ ਸਾਗਰਿਕਾ ਪਾਂਡਾ ਨੂੰ ਪੀਪਲਜ਼ ਚੁਆਇਸ ਖਿਤਾਬ ਲਈ ਚੁਣਿਆ ਗਿਆ।

ਪਤੀ ਮਨੋਜ ਕਰ ਅਤੇ ਪਰਿਵਾਰਕ ਮੈਂਬਰਾਂ ਦੇ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ: ਫਿਲਮ ਸਟਾਰ ਅਤੇ ਮਿਸ ਵਰਲਡ 2001 ਅਦਿਤੀ ਗੋਵਿਤਰੀਕਰ, ਨੇ ਸਾਗਰਿਕਾ ਪਾਂਡਾ ਨੂੰ ਕ੍ਰਾਊਨ ਪਹਿਨਾ ਕੇ ਉਸ ਨੂੰ ਪੀਪਲਜ਼ ਚੁਆਇਸ ਦਾ ਖਿਤਾਬ ਦਿੱਤਾ। ਇਸ ਮੌਕੇ ਟੀਵੀ ਸੀਰੀਅਲ ਦੇ ਨਿਰਮਾਤਾ ਪ੍ਰਦੀਪ ਪਾਲੀ ਵੀ ਜਿਊਰੀ ਵਜੋਂ ਮੌਜੂਦ ਰਹੇ। ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਾਗਰਿਕਾ ਪਾਂਡਾ ਨੇ ਇਸ ਦਾ ਸਿਹਰਾ ਆਪਣੇ ਪਤੀ ਮਨੋਜ ਕਰ ਅਤੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਹੈ। ਝਾਰਖੰਡ ਪਰਤਣ 'ਤੇ ਸਾਗਰਿਕਾ ਪਾਂਡਾ ਨੂੰ ਸਰਾਇਕੇਲਾ 'ਚ ਇਕ ਨਿੱਜੀ ਸੰਸਥਾ ਵਲੋਂ ਵੀ ਸਨਮਾਨਿਤ ਕੀਤਾ ਗਿਆ।

ਸਾਗਰਿਕਾ ਪਾਂਡਾ ਹੈ ਬਿਜ਼ਨੈੱਸ ਵੂਮੈਨ : ਸਾਗਰਿਕਾ ਪਾਂਡਾ ਨੇ ਬਿਜ਼ਨੈੱਸ ਵੂਮੈਨ ਵਜੋਂ ਆਪਣੀ ਪਛਾਣ ਬਣਾਈ ਹੈ। ਉਹ ਇੱਕ ਪੇਸ਼ੇਵਰ ਪਰਿਵਾਰਕ ਸੈਲੂਨ ਚਲਾਉਂਦੀ ਹੈ ਜਿੱਥੇ ਬਹੁਤ ਸਾਰੇ ਮਰਦ ਅਤੇ ਔਰਤਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਸਾਗਰਿਕਾ ਪਾਂਡਾ ਦੱਸਦੀ ਹੈ ਕਿ ਹਰ ਔਰਤ ਦੇ ਅੰਦਰ ਪ੍ਰਬੰਧਨ ਸ਼ਕਤੀ ਅਤੇ ਹੁਨਰ ਹੁੰਦੇ ਹਨ, ਇਸ ਨੂੰ ਬਾਹਰ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿੱਚ ਉਹ ਜੋਸ਼, ਜਨੂੰਨ ਅਤੇ ਜਜ਼ਬਾ ਹੁੰਦਾ ਹੈ ਕਿ ਉਹ ਚਾਹੁਣ ਤਾਂ ਕੋਈ ਵੀ ਮੰਜ਼ਿਲ ਹਾਸਲ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ: Dalai Lama video : ਦਲਾਈ ਲਾਮਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ, ਲੋਕਾਂ 'ਚ ਗੁੱਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.