ETV Bharat / bharat

ਅੱਤਵਾਦ ਅਤੇ ਤਾਲਿਬਾਨ ਮੁੱਦੇ ’ਤੇ ਹੋਣ ਵਾਲੀ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ ਜੈਸ਼ੰਕਰ - ਵਿਦੇਸ਼ ਮੰਤਰਾਲੇ

ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੰਯੁਕਤ ਰਾਸ਼ਟਰੀ ਸੁਰੱਖਿਆ ਪਰੀਸ਼ਦ ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਨਿਉਯਾਰਕ ਦੀ ਯਾਤਰਾ ਕਰਨਗੇ ਅਤੇ 18 ਅਤੇ 19 ਅਗਸਤ ਨੂੰ ਦੋ ਉੱਚ ਪੱਧਰੀ ਪ੍ਰੋਗਰਾਮਾ ਦੀ ਪ੍ਰਧਾਨਗੀ ਕਰਨਗੇ। ਤਾਲਿਬਾਨ ਦੇ ਅਫਗਾਨਿਸਤਾਨ ’ਚ ਕਬਜਾ ਕਰਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦੇ ਨਾਲ ਹੀ ਇਸ ਮੁੱਦੇ ’ਤੇ ਚਰਚਾ ਹੋ ਸਕਦੀ ਹੈ।

ਅੱਤਵਾਦ ਅਤੇ ਤਾਲਿਬਾਨ ਮੁੱਦੇ ’ਤੇ ਹੋਣ ਵਾਲੀ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ ਜੈਸ਼ੰਕਰ

author img

By

Published : Aug 18, 2021, 11:18 AM IST

ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਾਲਿਬਾਨ ਅਤੇ ਅੱਤਵਾਦ ਮੁੱਦੇ ਤੇ ਹੋਣ ਵਾਲੀ ਸੁਰੱਖਿਆ ਪਰੀਸ਼ਦ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਰੱਖਣ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।

ਦੱਸ ਦਈਏ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਚਾਰ ਦਿਨਾਂ ਦੀ ਅਮਰੀਕਾ ਯਾਤਰਾ ਸ਼ੁਰੂ ਕੀਤੀ ਸੀ। ਇਨ੍ਹਾਂ ਸਮਾਗਮਾਂ ਵਿੱਚ ਅੱਤਵਾਦ 'ਤੇ ਵਿਚਾਰ -ਵਟਾਂਦਰੇ ਵੀ ਸ਼ਾਮਲ ਹਨ, ਜੋ ਸੁਰੱਖਿਆ ਪਰਿਸ਼ਦ ਦੀ ਭਾਰਤ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੇ ਜਾਣਗੇ।

ਵਿਦੇਸ਼ ਮੰਤਰਾਲੇ ਦੇ ਮੁਤਾਬਿਕ ਜੈਸ਼ੰਕਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ਾਂਤੀ ਰੱਖਿਆ ’ਤੇ ਇੱਕ ਖੁੱਲ੍ਹੀ ਚਰਚਾ ਦੀ ਪ੍ਰਧਾਨਗੀ ਵੀ ਕਰਨਗੇ। ਅਫਗਾਨਿਸਤਾਨ 'ਤੇ ਤਾਲਿਬਾਨ ਦਾ ਕਬਜਾ ਕੀਤੇ ਜਾਣ ਤੋਂ ਬਾਅਦ ਇਹ ਯਾਤਰਾ ਕੀਤੀ ਜਾ ਰਹੀ ਹੈ ਅਤੇ ਇਸ ਮੁੱਦੇ' ਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨਾਲ ਚਰਚਾ ਹੋਣ ਦੀ ਸੰਭਾਵਨਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਿਉਯਾਰਕ ਜਾਣਗੇ ਅਤੇ 18 ਅਤੇ 19 ਅਗਸਤ ਨੂੰ ਦੋ ਉੱਚ ਪੱਧਰੀ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ।

ਇਨ੍ਹਾਂ ਨੇ ਇਹ ਬਿਆਨ ਚ ਕਿਹਾ ਹੈ ਕਿ 18 ਅਗਸਤ ਨੂੰ ਪਹਿਲਾਂ ਪ੍ਰੋਗਰਾਮ ਰੱਖਿਆ ਕਰਨ ਵਾਲਿਆ ਦੀ ਰੱਖਿਆ ਟੈਕਨਾਲੌਜੀ ਅਤੇ ਸਾਂਥੀ ਰੱਖਿਆ ਤੇ ਖੁੱਲ੍ਹੀ ਚਰਚਾ ਹੋਵੇਗਾ, ਜਦਕਿ 19 ਅਗਸਤ ਨੂੰ ਦੂਜਾ ਪ੍ਰੋਗਰਾਮ ਅੱਤਵਾਦੀ ਦੇ ਕਾਰਨ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰ ’ਤੇ ਇੱਕ ਉੱਚ ਪਧਰੀ ਚਰਚਾ ਹੋਵੇਗੀ।

ਇਹ ਵੀ ਪੜੋ: ‘ਨਾਗਰਿਕਾਂ ਨੂੰ ਸੁਰੱਖਿਅਤ ਜਾਣ ਦੇਣ ’ਤੇ ਰਾਜੀ ਹੋਇਆ ਤਾਲਿਬਾਨ’

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਨੋ ਮੁੱਦੇ ਭਾਰਤ ਦੇ ਲਈ ਜਰੂਰੀ ਹਨ। ਭਾਰਤ ਨੇ 1 ਜਨਵਰੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇੱਕ ਅਸਥਾਈ ਮੈਂਬਰ ਵਜੋਂ ਆਪਣਾ ਦੋ ਸਾਲ ਦਾ ਕਾਰਜਕਾਲ ਸ਼ੁਰੂ ਕੀਤਾ ਅਤੇ ਅਗਸਤ ਲਈ ਸ਼ਕਤੀਸ਼ਾਲੀ ਸੰਸਥਾ ਦੀ ਪ੍ਰਧਾਨਗੀ ਸੰਭਾਲ ਰਿਹਾ ਹੈ।

ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ 19 ਅਗਸਤ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਆਈਐਸਆਈਐਲ ਦੇ ਖਤਰੇ ਬਾਰੇ ਛੇ ਮਹੀਨਿਆਂ ਦੀ ਰਿਪੋਰਟ 'ਤੇ ਇੱਕ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਕਿਹਾ ਗਿਆ ਹੈ ਕਿ ਜੈਸ਼ੰਕਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸਮਾਗਮਾਂ ਦੇ ਦੌਰਾਨ ਦੂਜੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੋ ਦਿਨੀਂ ਬੈਠਕਾਂ ਵੀ ਕਰਨਗੇ।

ਦੱਸ ਦਈਏ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਐਂਟੋਨੀਓਗੁਤਾਰੇਸ ਤੋਂ ਮੁਲਾਕਾਤ ਕੀਤੀ ਅਤੇ ਯੁੱਧ ਤੋਂ ਜਰਜਰ ਅਫਗਾਨਿਸਤਾਨ ਦੇ ਹਾਲਾਤ ਤੇ ਚਰਚਾ ਕੀਤੀ। ਜੈ ਸ਼ੰਕਰ ਨੇ ਟਵੀਟ ਕੀਤਾ ਕਿ ਸੰਯੁਕਤ ਰਾਸ਼ਟਰ ਮੁੱਖ ਸਕੱਤਰ ਐਂਟੋਨੀਓ ਗੁਤਾਰੇਸ ਨਾਲ ਮੁਲਾਕਾਤ ਕਰ ਖੁਸ਼ੀ ਹੋਈ। ਯੂਐਨ ਸੁਰੱਖਿਆ ਪਰਿਸ਼ਦ ਦੀ ਬੈਠਕ ’ਤੇ ਚਰਚਾ ਤੋਂ ਬਾਅਦ ਸਾਡੀ ਗੱਲਬਾਤ ਅਫਗਾਨਿਸਤਾਨ ’ਤੇ ਕੇਂਦਰਿਤ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.