ETV Bharat / bharat

ਯੂਕਰੇਨ 'ਚ ਫਸੇ ਪਾਣੀਪਤ ਦੇ ਵਿਦਿਆਰਥੀਆਂ ਨਾਲ ਈਟੀਵੀ ਭਾਰਤ ਦੀ ਗੱਲਬਾਤ, ਕਿਹਾ- ਚਾਰੇ ਪਾਸੇ ਡਰ ਦਾ ਮਾਹੌਲ - ਯੂਕਰੇਨ 'ਚ ਫਸੇ ਪਾਣੀਪਤ ਦੇ ਵਿਦਿਆਰਥੀਆਂ

ਰੂਸ ਨੇ ਯੂਕਰੇਨ 'ਤੇ ਹਮਲਾ (russia ukraine war) ਕੀਤਾ ਹੈ। ਇਸ ਜੰਗ ਕਾਰਨ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਫਸ (indian students in ukraine) ਗਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ ਵਿਦਿਆਰਥੀ ਵੀ ਸ਼ਾਮਲ ਹਨ।

ਯੂਕਰੇਨ 'ਚ ਫਸੇ ਪਾਣੀਪਤ ਦੇ ਵਿਦਿਆਰਥੀ
ਯੂਕਰੇਨ 'ਚ ਫਸੇ ਪਾਣੀਪਤ ਦੇ ਵਿਦਿਆਰਥੀ
author img

By

Published : Feb 24, 2022, 4:17 PM IST

ਪਾਣੀਪਤ: ਰੂਸ ਨੇ ਯੂਕਰੇਨ (russia ukraine war) 'ਤੇ ਹਮਲਾ ਕੀਤਾ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸੀ ਹਮਲੇ ਵਿੱਚ ਉਸਦੇ 7 ਨਾਗਰਿਕ ਮਾਰੇ ਗਏ ਹਨ ਅਤੇ 9 ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫ਼ੌਜ ਯੂਕਰੇਨ ਵਿੱਚ ਦਾਖ਼ਲ ਹੋ ਗਈ ਹੈ। ਹੌਲੀ-ਹੌਲੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਜੰਗ ਕਾਰਨ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਫਸ ਗਏ ਹਨ। ਸਾਰੇ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਹੈ।

ਯੂਕਰੇਨ 'ਚ ਫਸੇ ਪਾਣੀਪਤ ਦੇ ਵਿਦਿਆਰਥੀ
ਯੂਕਰੇਨ 'ਚ ਫਸੇ ਪਾਣੀਪਤ ਦੇ ਵਿਦਿਆਰਥੀ

ਜ਼ਿਆਦਾਤਰ ਵਿਦਿਆਰਥੀ ਆਪਣੇ ਹੋਸਟਲਾਂ ਅਤੇ ਘਰਾਂ ਦੇ ਅੰਦਰ ਹਨ। ਹਮਲੇ ਦੇ ਡਰੋਂ ਵਿਦਿਆਰਥੀ ਇਕਜੁੱਟ ਹੋ ਰਹੇ ਹਨ। ਬਹੁਤ ਸਾਰੇ ਭਾਰਤੀ ਵਿਦਿਆਰਥੀ ਭਾਰਤ ਪਰਤਣ ਲਈ ਕੀਵ ਹਵਾਈ ਅੱਡੇ 'ਤੇ ਪਹੁੰਚ ਗਏ ਹਨ ਅਤੇ ਕੁਝ ਦਾ ਆਉਣਾ ਜਾਰੀ ਹੈ। ਯੂਕਰੇਨ 'ਚ ਫਸੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਭਾਰਤੀ ਦੂਤਾਵਾਸ 'ਚ ਫੋਨ ਨਹੀਂ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮਦਦ ਨਹੀਂ ਮਿਲ ਰਹੀ। ਇਨ੍ਹਾਂ ਵਿੱਚੋਂ ਇੱਕ ਹੈ ਪਾਣੀਪਤ ਦੀ ਸ਼ਰੂਤੀ ਤਿਆਗੀ। ਸ਼ਰੂਤੀ ਤਿਆਗੀ (panipat students in ukraine) ਯੂਕਰੇਨ ਦੇ ਸ਼ੂਮੀ ਸ਼ਹਿਰ ਵਿੱਚ ਐਮਬੀਬੀਐਸ ਦੀ ਤਿਆਰੀ ਕਰ ਰਹੀ ਹੈ। ਉਸ ਦਾ ਪਰਿਵਾਰ ਸਨੌਲੀ, ਪਾਣੀਪਤ ਵਿੱਚ ਰਹਿੰਦਾ ਹੈ।

ਈਟੀਵੀ ਭਾਰਤ ਦੀ ਸ਼ਰੁਤੀ ਨਾਲ ਫ਼ੋਨ 'ਤੇ ਗੱਲਬਾਤ: ਪਾਣੀਪਤ ਤੋਂ ਈਟੀਵੀ ਭਾਰਤ ਦੇ ਰਿਪੋਰਟਰ ਰਾਜੇਸ਼ ਨੇ ਸ਼ਰੂਤੀ ਨਾਲ ਫ਼ੋਨ 'ਤੇ ਗੱਲ ਕੀਤੀ। ਜਿਸ 'ਚ ਸ਼ਰੂਤੀ (shruti tyagi of panipat in ukraine) ਨੇ ਦੱਸਿਆ ਕਿ ਵੀਰਵਾਰ ਸਵੇਰੇ 7 ਵਜੇ ਜਦੋਂ ਉਹ ਉੱਠੀ ਤਾਂ ਸ਼ਹਿਰ 'ਚ ਹਫੜਾ-ਦਫੜੀ ਦਾ ਮਾਹੌਲ ਸੀ। ਲੋਕ ਸ਼ਹਿਰ ਛੱਡਣ ਲਈ ਸੰਘਰਸ਼ ਕਰ ਰਹੇ ਸਨ। ਕੁਝ ਲੋਕ ਖਾਣ-ਪੀਣ ਦਾ ਸਮਾਨ ਸਟੋਰ ਕਰ ਰਹੇ ਸੀ, ਤਾਂ ਜੋ ਐਮਰਜੈਂਸੀ ਦੀ ਸੂਰਤ ਵਿੱਚ ਕੋਈ ਦਿੱਕਤ ਨਾ ਆਵੇ। ਸੜਕਾਂ 'ਤੇ ਵੱਡੀ ਗਿਣਤੀ 'ਚ ਜਵਾਨ ਤਾਇਨਾਤ ਸੀ। ਇੱਥੋਂ ਦਾ ਮਾਹੌਲ ਅਸਾਧਾਰਨ ਹੈ। ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਜਲਦ ਉਨ੍ਹਾਂ ਨੂੰ ਇੱਥੋਂ ਕੱਢਿਆ ਜਾਵੇ। ਸ਼ਰੂਤੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੰਟਰਨੈੱਟ ਦੀ ਸਮੱਸਿਆ ਹੈ। ਫ਼ੋਨ 'ਤੇ ਵੀ ਠੀਕ ਤਰ੍ਹਾਂ ਗੱਲ ਨਹੀਂ ਹੋ ਪਾ ਰਹੀ ਹੈ। ਇਹ ਕਹਿ ਕੇ ਸ਼ਰੂਤੀ ਨੇ ਫ਼ੋਨ ਰੱਖਣ ਦੀ ਗੱਲ ਆਖੀ, ਕਿਉਂਕਿ ਫ਼ੋਨ 'ਤੇ ਗੱਲ ਕਰਨ ਦੀ ਕੋਈ ਸਥਿਤੀ ਨਹੀਂ ਸੀ। ਇਸ ਤੋਂ ਬਾਅਦ ਈਟੀਵੀ ਭਾਰਤ ਦੀ ਟੀਮ ਨੇ ਸ਼ਰੂਤੀ ਦੇ ਭਰਾ ਲਕਸ਼ੈ ਤਿਆਗੀ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਉਹ ਇਸ ਸਮੇਂ ਬਹੁਤ ਡਰਿਆ ਹੋਇਆ ਹੈ ਅਤੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਸ਼ਰੂਤੀ ਅਤੇ ਲਕਸ਼ੈ ਨੇ ਦੱਸਿਆ ਕਿ ਉਹ ਇਸ ਸਮੇਂ ਦਿੱਲੀ ਲਈ ਰਵਾਨਾ ਹੋ ਰਹੇ ਹਨ।

ਇਹ ਵੀ ਪੜੋ: Russia Ukraine War: ਯੂਕਰੇਨ 'ਤੇ ਰੂਸ ਦੇ ਹਮਲੇ ਦਾ ਭਾਰਤ 'ਤੇ ਕੀ ਹੋਵੇਗਾ ਅਸਰ, ਜਾਣੋ ਇਹ ਖ਼ਾਸ ਗੱਲਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.