ETV Bharat / bharat

Changes From 1 May 2023: ਅੱਜ ਹੋਏ ਵੱਡੇ ਬਦਲਾਅ, ਜਾਣੋ ਇਸ ਮਹੀਨੇ ਬੈਂਕਾਂ 'ਚ ਕਿੰਨੀਆਂ ਛੁੱਟੀਆਂ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਬਦਲਾਅ ਕੀਤੇ ਜਾਂਦੇ ਹਨ। ਗੈਸ-ਪੈਟਰੋਲ ਦੀਆਂ ਕੀਮਤਾਂ ਵਿੱਚ ਫ਼ਰਕ ਦੇਖਿਆ ਗਿਆ ਹੈ। ਇਸੇ ਤਹਿਤ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਬਾਰੇ ਪਹਿਲਾਂ ਹੀ ਜਾਣ ਲੈਣਾ ਜ਼ਰੂਰੀ ਹੈ।

Etv Bharat
Etv Bharat
author img

By

Published : Apr 30, 2023, 9:33 AM IST

Updated : May 1, 2023, 8:14 AM IST

ਹੈਦਰਾਬਾਦ ਡੈਸਕ : ਅਪ੍ਰੈਲ ਦਾ ਮਹੀਨਾ ਖ਼ਤਮ ਹੋ ਗਿਆ ਹੈ ਤੇ ਅੱਜ ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਹਰ ਮਹੀਨੇ ਦੇ ਪਹਿਲੇ ਦਿਨ ਕਈ ਬਦਲਾਅ ਹੁੰਦੇ ਹਨ। 1 ਮਈ ਯਾਨੀ ਅੱਜ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ। ਇਹ ਬਦਲਾਅ ਤੁਹਾਡੀ ਜੇਬ 'ਤੇ ਸਿੱਧਾ ਅਸਰ ਪਾਉਣਗੇ। ਅਸੀਂ ਤੁਹਾਨੂੰ ਇਨ੍ਹਾਂ ਬਦਲਾਵਾਂ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। 1 ਮਈ ਤੋਂ, ਸਰਕਾਰ ਕਈ ਨਿਯਮ ਬਦਲਣ ਜਾ ਰਹੀ ਹੈ ਜਿਸ ਵਿੱਚ ਜੀਐਸਟੀ ਦੇ ਨਿਯਮਾਂ ਦੇ ਨਾਲ ਕਈ ਬਦਲਾਅ ਸ਼ਾਮਲ ਹਨ। ਆਓ ਦੇਖਦੇ ਹਾਂ ਕਿ 1 ਮਈ ਤੋਂ ਕੀ ਬਦਲਾਅ ਹੋਣ ਜਾ ਰਹੇ ਹਨ।

ਘਰੇਲੂ ਤੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ 'ਚ ਕਟੌਤੀ : ਗੈਸ ਸਿਲੰਡਰ ਦਾ ਰੇਟ ਵੀ ਹਰ ਮਹੀਨੇ ਦੀ ਸ਼ੁਰੂਆਤ 'ਚ ਬਦਲ ਜਾਂਦਾ ਹੈ। ਐਲਪੀਜੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਅਪ੍ਰੈਲ ਵਿੱਚ ਘਟਾਈਆਂ ਗਈਆਂ। ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 171.5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ। ਦੂਜੇ ਪਾਸੇ, ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ। ਅੱਜ ਤੋਂ ਪ੍ਰਭਾਵੀ 19 ਕਿਲੋਗ੍ਰਾਮ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਅੱਜ ਤੋਂ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1856.50 ਰੁਪਏ ਹੈ।

CNG-PNG ਦੀਆਂ ਕੀਮਤਾਂ: CNG ਅਤੇ PNG ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਪੈਟਰੋਲੀਅਮ ਕੰਪਨੀਆਂ ਦਿੱਲੀ ਅਤੇ ਮੁੰਬਈ 'ਚ ਮਹੀਨੇ ਦੇ ਪਹਿਲੇ ਹਫ਼ਤੇ ਗੈਸ ਦੀਆਂ ਕੀਮਤਾਂ 'ਚ ਬਦਲਾਅ ਕਰਦੀਆਂ ਹਨ। ਮਈ ਦੀ ਸ਼ੁਰੂਆਤ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। ਅਪ੍ਰੈਲ 'ਚ ਮੁੰਬਈ ਤੋਂ ਬਾਅਦ ਦਿੱਲੀ NCR 'ਚ CNG ਅਤੇ PNG ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। PNG ਦਿੱਲੀ ਵਿੱਚ 48.59 ਰੁਪਏ ਪ੍ਰਤੀ SCM ਵਿੱਚ ਉਪਲਬਧ ਹੈ। ਨਵੀਆਂ ਕੀਮਤਾਂ 9 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ।

ਬੈਂਕਾਂ ਵਿੱਚ ਛੁਟੀ: ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਹੈ, ਤਾਂ ਤੁਸੀਂ ਉਸ ਨੂੰ ਤੁਰੰਤ ਪੂਰਾ ਕਰ ਸਕਦੇ ਹੋ। ਮਈ ਮਹੀਨੇ ਵਿੱਚ ਬੈਂਕਾਂ ਨੂੰ 12 ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ, ਬੈਂਕ ਛੁੱਟੀਆਂ 'ਤੇ, ਤੁਸੀਂ ਮੋਬਾਈਲ ਜਾਂ ਨੈੱਟ ਬੈਂਕਿੰਗ ਦੁਆਰਾ ਆਸਾਨੀ ਨਾਲ ਆਪਣੇ ਕੰਮ ਦਾ ਨਿਪਟਾਰਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ।

GST ਦਾ ਨਵਾਂ ਨਿਯਮ 1 ਮਈ ਤੋਂ ਲਾਗੂ : ਜੀਐਸਟੀ ਦੇ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਵਪਾਰੀਆਂ ਲਈ ਨਵੇਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਇਨਵੌਇਸ ਰਜਿਸਟ੍ਰੇਸ਼ਨ ਪੋਰਟਲ 'ਤੇ 7 ਦਿਨਾਂ ਦੇ ਅੰਦਰ ਕਿਸੇ ਵੀ ਲੈਣ-ਦੇਣ ਦੀ ਰਸੀਦ ਨੂੰ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਨਵਾਂ ਨਿਯਮ 1 ਮਈ ਤੋਂ ਲਾਗੂ ਹੋਵੇਗਾ। ਗੁਡਸ ਐਂਡ ਸਰਵਿਸ ਟੈਕਸ ਯਾਨੀ ਜੀਐਸਟੀ ਵਿੱਚ ਇਹ ਬਦਲਾਅ ਉਨ੍ਹਾਂ ਕੰਪਨੀਆਂ ਲਈ ਹੈ, ਜਿਨ੍ਹਾਂ ਦਾ ਟਰਨਓਵਰ 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਵਰਤਮਾਨ ਵਿੱਚ, ਅਜਿਹੇ ਮਾਮਲਿਆਂ ਵਿੱਚ, ਕੰਪਨੀਆਂ ਨੂੰ ਮੌਜੂਦਾ ਮਿਤੀ ਨੂੰ IRP 'ਤੇ ਇਲੈਕਟ੍ਰਾਨਿਕ ਇਨਵੌਇਸ ਅਪਲੋਡ ਕਰਨਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਵੀ ਇਨਵੌਇਸ ਤਿਆਰ ਕੀਤਾ ਜਾਂਦਾ ਹੈ, ਤਾਂ ਰਿਪੋਰਟਿੰਗ ਦੀ ਮਿਤੀ 'ਤੇ ਕੋਈ ਫਰਕ ਨਹੀਂ ਪੈਂਦਾ।

ਇਹ ਵੀ ਪੜ੍ਹੋ : Mann Ki Baat: ਮਨ ਕੀ ਬਾਤ ਪ੍ਰੋਗਰਾਮ ਦਾ 100ਵਾਂ ਐਪੀਸੋਡ ਅੱਜ, UN ਹੈੱਡਕੁਆਰਟਰ 'ਤੋਂ ਹੋਵੇਗਾ ਲਾਈਵ ਪ੍ਰਸਾਰਣ

Last Updated : May 1, 2023, 8:14 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.