ETV Bharat / bharat

ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ, 23 ਕੈਦੀ ਹੋਏ ਜ਼ਖਮੀ - 23 ਕੈਦੀ ਹੋਏ ਜ਼ਖਮੀ

ਇਹ ਸਾਰੀ ਘਟਨਾ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਮੁਤਾਬਿਕ ਦਾਨਿਸ਼ ਜਿਸ ਨੇ ਇਹ ਹੰਗਾਮਾ ਸ਼ੁਰੂ ਕੀਤਾ ਸੀ, ਜੇਲ੍ਹ ਵਿੱਚ ਬੰਦ ਛੇਨੂ ਪਹਿਲਵਾਨ ਦਾ ਸਾਥੀ ਹੈ।

ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ
ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ
author img

By

Published : Sep 28, 2021, 1:04 PM IST

ਨਵੀਂ ਦਿੱਲੀ: ਸੋਮਵਾਰ ਨੂੰ ਮੰਡੋਲੀ ਜੇਲ੍ਹ (Mandoli jail) ਵਿੱਚ 50 ਤੋਂ ਵੱਧ ਕੈਦੀਆਂ ਨੇ ਹੰਗਾਮਾ ਮਚਾਇਆ। ਹੰਗਾਮੇ ਦੌਰਾਨ ਬਹੁਤ ਸਾਰੇ ਕੈਦੀਆਂ ਨੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ। 23 ਕੈਦੀਆਂ (23 inmates injured) ਨੂੰ ਇਲਾਜ ਲਈ ਜੇਲ੍ਹ ਡਿਸਪੈਂਸਰੀ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਇੱਕ ਕੈਦੀ ਨੂੰ ਇਲਾਜ ਲਈ ਜੀਟੀਬੀ ਹਸਪਤਾਲ (Hospital) ਲਿਜਾਇਆ ਗਿਆ ਹੈ। ਹੰਗਾਮੇ ਅਤੇ ਕੈਦੀਆਂ ਵੱਲੋਂ ਆਪਣੇ ਆਪ ਨੂੰ ਜ਼ਖਮੀ ਕਰਨ ਦੀ ਇਹ ਘਟਨਾ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ
ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ

ਜਾਣਕਾਰੀ ਮੁਤਾਬਿਕ ਰੋਹਿਣੀ ਅਦਾਲਤ ਵਿੱਚ ਜਿਤੇਂਦਰ ਗੋਗੀ ਦੇ ਕਤਲ ਦੇ ਬਾਅਦ ਤੋਂ ਤਿਹਾੜ ਜੇਲ੍ਹ ਪ੍ਰਸ਼ਾਸਨ ਅਲਰਟ ’ਤੇ ਹੈ। ਜੇਲ੍ਹ ਦੇ ਅੰਦਰ ਵਾਰਡ ਤੋਂ ਬਾਹਰ ਨਿਕਲਣ ਵੇਲੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਬਹੁਤ ਸਾਰੀਆਂ ਜੇਲ੍ਹਾਂ ਵਿੱਚ, ਕੈਦੀਆਂ ਨੂੰ ਵਾਰਡ ਤੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਹੈ ਕਿਉਂਕਿ ਕੈਦੀਆਂ ਦੇ ਵਿੱਚ ਝੜਪ ਹੋਣ ਦੀ ਸੰਭਾਵਨਾ ਹੈ। ਸੋਮਵਾਰ ਸ਼ਾਮ ਨੂੰ ਮੰਡੋਲੀ ਜੇਲ੍ਹ ਵਿੱਚ ਬੰਦ ਦੋ ਵਿਚਾਰਾਧੀਨ ਕੈਦੀ 30 ਸਾਲਾ ਦਾਨਿਸ਼ ਅਤੇ 35 ਸਾਲਾ ਅਨੀਸ਼, ਆਪਣੀ ਕੋਠੜੀ ਤੋਂ ਬਾਹਰ ਆਉਣਾ ਚਾਹੁੰਦੇ ਸੀ। ਜੇਲ੍ਹ ਸਟਾਫ ਵੱਲੋਂ ਉਸ ਨੂੰ ਕਿਹਾ ਗਿਆ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਉਸ ਦਾ ਸ਼ਾਮ ਨੂੰ ਬਾਹਰ ਆਉਣਾ ਠੀਕ ਨਹੀਂ ਸੀ। ਇੱਥੇ ਕਈ ਗੈਂਗਾਂ ਵਿੱਚ ਦੁਸ਼ਮਣੀ ਚੱਲ ਰਹੀ ਹੈ ਅਤੇ ਇਸ ਕਾਰਨ ਕੈਦੀਆਂ ਵਿੱਚ ਝੜਪਾਂ ਹੋ ਸਕਦੀਆਂ ਹਨ।

ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ
ਮੰਡੋਲੀ ਜੇਲ੍ਹ ’ਚ ਕੈਦੀਆਂ ਨੇ ਕੀਤਾ ਹੰਗਾਮਾ

ਇਸ ਤੋਂ ਨਾਰਾਜ਼ ਦੋਵੇਂ ਕੈਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦਾਨਿਸ਼ ਅਤੇ ਅਨੀਸ ਅੰਦਰ ਜਾਂਦੇ ਹਨ ਅਤੇ ਪਹਿਲਾਂ ਆਪਣੇ ਆਪ ਨੂੰ ਜ਼ਖਮੀ ਕਰਦੇ ਹਨ ਅਤੇ ਫਿਰ ਦੂਜੇ ਕੈਦੀਆਂ ਨੂੰ ਆਪਣੇ ਆਪ ਨੂੰ ਜ਼ਖਮੀ ਕਰਨ ਲਈ ਕਹਿੰਦੇ ਹਨ। ਕੈਦੀਆਂ ਨੇ ਜੇਲ੍ਹ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਆਪਣਾ ਸਿਰ ਕੰਧ ਦੇ ਨਾਲ ਮਾਰ ਕੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਖੁਦ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਖੁਦ ਨੂੰ ਜ਼ਖਮੀ ਵੀ ਕਰ ਲਿਆ। ਇਨ੍ਹਾਂ ਸਾਰੇ ਕੈਦੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਕਾਬੂ ਕੀਤਾ। ਜੇਲ ਸੂਤਰਾਂ ਮੁਤਾਬਿਕ ਇਸ ਘਟਨਾ ਵਿੱਚ ਕਰੀਬ ਦੋ ਦਰਜਨ ਕੈਦੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜੇਲ੍ਹ ਡਿਸਪੈਂਸਰੀ ਵਿੱਚ ਲਿਜਾਇਆ ਗਿਆ। ਇਲਾਜ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਜਦੋਂ ਕਿ ਇੱਕ ਕੈਦੀ ਨੂੰ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਸਾਰੀ ਘਟਨਾ ਜੇਲ੍ਹ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਮੁਤਾਬਿਕ ਦਾਨਿਸ਼, ਜਿਸ ਨੇ ਇਹ ਹੰਗਾਮਾ ਸ਼ੁਰੂ ਕੀਤਾ ਸੀ, ਜੇਲ੍ਹ ਵਿੱਚ ਬੰਦ ਛੇਨੂ ਪਹਿਲਵਾਨ ਦਾ ਸਾਥੀ ਹੈ। ਉਸਦੇ ਖਿਲਾਫ ਸਨੈਚਿੰਗ, ਹੱਤਿਆ ਦੀ ਕੋਸ਼ਿਸ਼, ਡਕੈਤੀ ਅਤੇ ਆਰਮਜ਼ ਐਕਟ ਦੇ ਕਈ ਮਾਮਲੇ ਦਰਜ ਹਨ। ਉੱਥੇ ਹੀ ਅਨੀਸ਼ ਦੇ ਖਿਲਾਫ ਪਹਿਲਾਂ ਹੀ ਸਨੈਚਿੰਗ, ਡਕੈਤੀ ਅਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ।

ਇਹ ਵੀ ਪੜੋ: 3 ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.