ਨਵੀਂ ਦਿੱਲੀ: ਪਤੰਜਲੀ ਆਯੁਰਵੇਦ ਦੀ ਮਾਲਕੀ ਵਾਲੀ ਤੇਲ ਕੰਪਨੀ ਰੁਚੀ ਸੋਇਆ ਅਗਲੇ ਸਾਲ ਆਪਣਾ ਅਨੁਵਰਤੀ ਜਨਤਕ ਨਿਰਗਮ (ਐਫਪੀਓ) ਪੇਸ਼ ਕਰੇਗੀ। ਸਵਾਮੀ ਰਾਮਦੇਵ ਨੇ ਕਿਹਾ ਕਿ ਇਸ ਦਾ ਇਰਾਦਾ ਕੰਪਨੀ ਦੇ ਪ੍ਰਮੋਟਰਾਂ ਦੀ ਹਿੱਸੇਦਾਰੀ ਨੂੰ ਘਟਾਉਣਾ ਹੈ। ਪਤੰਜਲੀ ਆਯੁਰਵੇਦ ਨੇ ਪਿਛਲੇ ਸਾਲ ਰੁਚੀ ਸੋਇਆ ਨੂੰ ਹਾਸਲ ਕੀਤਾ ਸੀ।
ਰਾਮਦੇਵ ਨੇ ਕਿਹਾ ਕਿ ਉਸ ਤੋਂ ਬਾਅਦ ਹੀ ਕੰਪਨੀ ਸਹੀ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਉੱਚ ਵਿਕਾਸ ਦੀ ਉਮੀਦ ਹੈ। ਪਿਛਲੇ ਸਾਲ ਪਤੰਜਲੀ ਨੇ ਰੁਚੀ ਸੋਇਆ, ਜੋ ਇਨਸੋਲਵੈਂਸੀ ਪ੍ਰਕਿਰਿਆ ਵਿਚੋਂ ਲੰਘ ਰਹੀ ਸੀ ਉਸ ਨੂੰ 4,350 ਕਰੋੜ ਰੁਪਏ ਵਿੱਚ ਖਰੀਦਿਆ।
ਇੱਕ ਸੂਚੀਬੱਧ ਕੰਪਨੀ ਵਜੋਂ, ਰੁਚੀ ਸੋਇਆ ਦੇ ਪ੍ਰਮੋਟਰਾਂ ਨੂੰ ਆਪਣੀ ਹਿੱਸੇਦਾਰੀ ਨੂੰ ਘਟਾਉਣਾ ਪਏਗਾ ਤਾਂ ਜੋ ਨਿਯਮ ਦੀ ਪਾਲਣਾ ਕਰਨ ਲਈ ਘੱਟੋ ਘੱਟ 25 ਫੀਸਦੀ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋਵੇ।
ਰਾਮਦੇਵ ਨੇ ਦੱਸਿਆ,"ਅਸੀਂ ਅਗਲੇ ਸਾਲ ਐਫਪੀਓ ਲਿਆਉਣ ਜਾ ਰਹੇ ਹਾਂ। ਇਹ ਕੰਪਨੀ ਵਿੱਚ ਸਾਡੀ ਹਿੱਸੇਦਾਰੀ ਨੂੰ ਘਟਾਏਗਾ।"
ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੇ ਨਿਯਮਾਂ ਅਨੁਸਾਰ ਕੰਪਨੀ ਦੇ ਪ੍ਰਮੋਟਰਾਂ ਨੂੰ ਆਪਣੀ ਸ਼ੇਅਰਹੋਲਡਿੰਗ ਨੂੰ ਜੂਨ 2021 ਤੱਕ 10 ਫੀਸਦੀ ਤੇ 36 ਮਹੀਨਿਆਂ ਦੇ ਅੰਦਰ 25 ਫੀਸਦੀ ਘਟਾਉਣਾ ਪਏਗਾ।