ਚੰਡੀਗੜ੍ਹ: 15 ਜਾਨੀ ਅੱਜ ਆਜ਼ਾਦੀ ਦਿਹਾੜੇ ਮੌਕੇ ਹਰਿਆਣਾ ਦੇ ਕਿਸਾਨਾਂ ਵੱਲੋਂ ਟਰੈਕਟਕ ਪਰੇਡ ਕੀਤੀ ਜਾਵੇਗੀ। ਖ਼ਬਰ ਇਹ ਹੈ ਕਿ ਇਹ ਪਰੇਡ ਕਿਸਾਨਾਂ ਵੱਲੋਂ ਜੀਂਦ ਦੇ ਉਚਾਨਾ ਕਲਾਂ ਵਿੱਚ ਕੱਢੀ ਜਾਵੇਗੀ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ਨੂੰ ਟਰੈਕਟਰ ਪਰੇਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਹਿੱਸਾ ਲੈਣਗੇ।
ਇਹ ਵੀ ਪੜੋ: ਆਜ਼ਾਦੀ ਦਿਵਸ 'ਤੇ ਹਰਿਆਣਾ ਦੇ ਕਿਸਾਨ ਕਰਨਗੇ ਟਰੈਕਟਰ ਪਰੇਡ
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 15 ਅਗਸਤ ਵਾਲੇ ਦਿਨ ਕਿਸਾਨਾਂ ਦਾ ਹਰ ਸਾਧਨ ਸੜਕ ’ਤੇ ਹੋਵੇਗਾ ਤੇ ਸਾਰੇ ਕਿਸਾਨ ਖੇਤੀ ਸੰਦਾਂ ਦੇ ਨਾਲ ਨਜ਼ਰ ਆਉਣਗੇ। ਉਥੇ ਹੀ 15 ਅਗਸਤ ਤੋਂ ਪਹਿਲਾਂ ਤਿੰਨ ਵੱਖ-ਵੱਖ ਟਰੇਨਾਂ ਤੋਂ ਸ਼ਨੀਵਾਰ ਨੂੰ ਕਰੀਬ 300 ਕਿਸਾਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਪੁੱਜੇ। ਜਾਣਕਾਰੀ ਮੁਤਾਬਕ ਇਹ ਕਿਸਾਨ ਤਾਮਿਲਨਾਡੂ ਤੋਂ ਆਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਬੱਸਾਂ ਵਿੱਚ ਬਿਠਾ ਕੇ ਸਿੰਘੂ ਬਾਰਡਰ ਭੇਜ ਦਿੱਤਾ ਹੈ।
ਇਹ ਵੀ ਪੜੋ: 75ਵਾਂ ਆਜ਼ਾਦੀ ਦਿਹਾੜਾ : ਦੇਸ਼ ਭਰ ਆਜ਼ਾਦੀ ਦਿਹਾੜਾ ਦੇ ਜਸ਼ਨ
ਪਰੇਡ ’ਚ ਔਰਤ ਵੀ ਲੈਣਗੀਆਂ ਹਿੱਸਾ
ਦੱਸ ਦਈਏ ਕਿ ਪਰੇਡ ਵਿੱਚ ਔਰਤ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੀਆਂ ਤੇ ਇਸ ਵਾਰ ਪਰੇਡ ਖਾਸ ਹੋਵੇਗੀ। ਵਿਰੋਧ ਵਿੱਚ ਕਿਸਾਨ ਜੈਲੀ, ਗੰਡਾਸਾ, ਹੁੱਕਾ, ਬੈਲਗੱਡੀ, ਜੇਸੀਬੀ ਅਤੇ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਦਾ ਪ੍ਰਦਰਸ਼ਨ ਕਰਨਗੇ।
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਕਿਸਾਨ
ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਕਿਸਾਨ ਉਹਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਿਸਾਨ ਜਿਥੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ ਉਥੇ ਹੀ ਸਮੇਂ-ਸਮੇਂ ਤੇ ਕਿਸਾਨ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਲਈ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਰਹਿੰਦੇ ਹਨ। ਕਿਸਾਨਾਂ ਸਿਰਫ਼ ਇੱਕ ਹੀ ਮੰਗ ਕਰ ਰਹੇ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਇਹ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜੋ: ਕਰਨਾਟਕ ਵਿੱਚ ਵਿਦੁਰਾਸ਼ਵਥ ਗੋਲੀਬਾਰੀ ਅਤੇ ਝੰਡੇ ਦੇ ਸੱਤਿਆਗ੍ਰਹਿ ਦੀ ਕਹਾਣੀ