ਹਿਮਾਚਲ/ਮੰਡੀ: ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ’ਤੇ ਪੰਡੋਹ ਪੁਲਿਸ ਚੌਂਕੀ ਅਧੀਨ ਪੈਂਦੇ ਜੋਗਨੀ ਮਾਤਾ ਮੰਦਰ ਨੇੜੇ ਮੰਡੀ ਵਿੱਚ ਕਾਰ ’ਤੇ ਪੱਥਰ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੱਥਰ ਡਿੱਗਣ (stone falling on car in mandi) ਕਾਰਨ ਗੱਡੀ ਕਈ ਸੌ ਮੀਟਰ ਸੜਕ ਤੋਂ ਹੇਠਾਂ ਜਾ ਕੇ ਬਿਆਸ ਦਰਿਆ ਦੇ ਕੰਢੇ ਪਹੁੰਚ ਗਈ ਅਤੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸਾ ਐਤਵਾਰ ਦੁਪਹਿਰ ਨੂੰ ਵਾਪਰਿਆ।
ਮੌਕੇ 'ਤੇ ਇਕ ਪਿੰਡ ਵਾਸੀ ਆਪਣੇ ਪਸ਼ੂ ਚਾਰ ਰਿਹਾ ਸੀ, ਜਿਸ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਹਾਦਸਾ (Road accident in Mandi) ਵਾਪਰਦਾ ਦੇਖਿਆ। ਉਕਤ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੰਡੋਹ ਪੁਲਸ ਚੌਕੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਿਆਸ ਦਰਿਆ 'ਚ ਪਹੁੰਚਣ ਦੇ ਰਸਤੇ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਟੀਮ ਨੇ ਬਿਆਸ ਦਰਿਆ ਦੇ ਕੰਢੇ ਪਹੁੰਚ ਕੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ, ਜਿਸ ਦੀ ਪਹਿਚਾਣ 32 ਸਾਲਾ ਮਨਪ੍ਰੀਤ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਖੇੜਾ ਅੰਸਾਲੀ, ਜ਼ਿਲ੍ਹਾ ਫਤਿਹਗੜ੍ਹ ਵਜੋਂ ਹੋਈ ਹੈ। ਕਾਰ PB 11 DA 3972 ਸੀ ਜੋ ਕਿ ਟਾਟਾ 407 ਗੱਡੀ ਹੈ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।
ਏਐਸਪੀ ਮੰਡੀ ਅਸ਼ੀਸ਼ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਪਲਾਮੂ ਵਿੱਚ 3 ਬੱਚਿਆਂ ਦੀ ਡੁੱਬਣ ਨਾਲ ਮੌਤ, ਗ੍ਰੇਫਾਈਟ ਖਾਨ ਵਿੱਚ ਹਾਦਸਾ