ETV Bharat / bharat

ਰਾਖੀ ਦੀ ਰਾਘਵ ਨੂੰ ਚਿਤਾਵਨੀ, ਚੱਢਾ ਲਾਹ ਦਿਆਂਗੀ !

ਰਾਘਵ ਚੱਡਾ (Raghav Chadha) ਤੇ ਨਵਜੋਤ ਸਿੱਧੂ (Navjot Sidhu) ਦੀ ਲੜਾਈ ‘ਚ ਰਾਖੀ ਸਾਵੰਤ (Rakhi Sawant) ਦਾ ਨਾਂ ਘੜੀਸੇ ਜਾਣ ‘ਤੇ ਉਸ ਦੇ ਪਤੀ ਨੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਆਈ ਤੇ ਆ ਗਿਆ ਤਾਂ ਇੱਕ ਸੀਟ ਵੀ ਨਹੀਂ ਜਿੱਤੇਗੀ ‘ਆਪ‘

author img

By

Published : Sep 18, 2021, 12:16 PM IST

Updated : Sep 18, 2021, 12:52 PM IST

ਰਾਖੀ ਸਾਵੰਤ ਦੇ ਪਤੀ ਦੀ ਰਾਘਵ ਚੱਡਾ ਨੂੰ ਚਿਤਾਵਨੀ

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ (Raghav Chadha) ਵੱਲੋਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ‘ਤੇ ਤੰਜ ਕਸਣ ਲਈ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ (Rakhi Sawant) ਦਾ ਨਾ ਘੜੀਸਣ ਦਾ ਮਾਮਲਾ ਗਰਮਾ ਗਿਆ ਹੈ। ਰਾਖੀ ਸਾਵਂਤ ਦੇ ਪਤੀ ਰਿਤੇਸ਼ ਨੇ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ‘ਤੇ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਹ ਆਪਣੀ ਆਈ ‘ਤੇ ਆ ਗਏ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਵੀ ਨਹੀਂ ਜਿੱਤਣ ਦੇਣਗੇ।

ਰਾਖੀ ਸਾਵੰਤ
ਰਾਖੀ ਸਾਵੰਤ

ਇਹ ਵੀ ਪੜੋ: ਪਾਨ ਮਸਾਲਾ ਦੇ ਵਿਗਿਆਪਨ 'ਤੇ ਅਮਿਤਾਭ ਬੱਚਨ ਨੇ ਮੰਗੀ 'ਮੁਆਫੀ'

ਪਤੀ ਵੱਲੋਂ ਬਚਾਅ ‘ਚ ਆਉਣ ‘ਤੇ ਰਾਖੀ ਸਾਵੰਤ ਨੇ ਵੀ ਵਖਰੇ ਟਵੀਟ ਵਿੱਚ ਕਿਹਾ ਹੈ ਕਿ ਪਹਿਲੀ ਵਾਰ ਉਸ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਸ ਦੇ ਨਾਲ ਕੋਈ ਖੜ੍ਹਾ ਹੈ ਤੇ ਇਹ ਇਕੱਲੀ ਨਹੀੰ ਹੈ। ਰਿਤੇਸ਼ ਨੇ ਆਮ ਆਦਮੀ ਪਾਰਟੀ (Aam Aadmi Party), ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸ਼ੋਦੀਆ (Manish Sisodia) ਨੂੰ ਆਪਣੇ ਵਿਧਾਇਕਾਂ ਨੂੰ ਨੱਥ ਪਾਉਣ ਲਈ ਕਿਹਾ ਹੈ।

ਰਾਖੀ ਸਾਵੰਤ
ਰਾਖੀ ਸਾਵੰਤ

ਇਸ ਵਾਰ ਦੂਜੇ ਦੇ ਬਿਆਨ ਨਾਲ ਚਰਚਾ ‘ਚ

ਬਾਲੀਵੁੱਡ ਐਕਟ੍ਰੈਸ ਰਾਖੀ ਸਾਂਵਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਪਰ ਇਸ ਉਹ ਇਸ ਲਈ ਚਰਚਾ ਵਿੱਚ ਹੈ ਕਿ ਕਿਸੇ ਨੇ ਉਸ ਬਾਰੇ ਬਿਆਨ ਦੇ ਦਿੱਤਾ ਹੈ। ਬੀਤੇ ਦਿਨ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਡਾ ਨੇ ਆਪਣੇ ਇੱਕ ਬਿਆਨ ਵਿੱਚ ਰਾਖੀ ਸਾਵੰਤ ਦੇ ਨਾਮ ਇਸਤੇਮਾਲ ਕੀਤਾ। ਇਸੇ ‘ਤੇ ਹੁਣ ਰਾਖੀ ਸਾਵੰਤ ਭੜਕੀ ਹੋਈ ਹੈ। ਰਾਖੀ ਦੇ ਪਤੀ ਰਿਤੇਸ ਨੇ ਆਮ ਆਦਮੀ ਪਾਰਟੀ ਨੂੰ ਚਿਤਾਵਨੀ ਦਿੱਤੀ ਹੈ ਤੇ ਰਾਖੀ ਨੇ ਕਿਹਾ ਹੈ ਕਿ ਉਹ ਇਕੱਲੀ ਨਹੀਂ ਹੈ ਤੇ ਅੱਜ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਸ ਦੇ ਨਾਲ ਵੀ ਕੋਈ ਖੜ੍ਹਾ ਹੈ।

ਸਿੱਧੂ ਬਾਰੇ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ

ਗੌਰਤਲਬ ਹੈ ਕਿ ਬੀਤੇ ਦਿਨੀਂ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਦਾ ਰਾਖੀ ਸਾਵੰਤ ਦੱਸ ਦਿੱਤਾ। ਇਸ ਉਪਰੰਤ ਹਾਲਾਂਕਿ ਨਵਜੋਤ ਸਿੱਧੂ ਨੇ ਚੱਡਾ ਨੂੰ ਠੋਕਵਾਂ ਜਵਾਬ ਦਿੰਦਿਆਂ ਟਵੀਟ ਰਾਹੀਂ ਬਾਂਦਰ ਸਮਾਨ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਉਤਪੱਤੀ ਬਾਂਦਰਾਂ ਤੇ ਲੰਗੂਰਾਂ ਤੋਂ ਹੋਈ ਹੈ ਤੇ ਇੰਜ ਜਾਪ ਰਿਹਾ ਹੈ ਕਿ ਅਜੇ ਰਾਘਵ ਚੱਡਾ ਉਤਪੱਤੀ ਦੇ ਦੌਰ ਵਿੱਚ ਹੀ ਹਨ।

  • The Rakhi Sawant of Punjab politics -Navjot Singh Sidhu- has received a scolding from Congress high command for non stop rant against Capt. Therefore today,for a change, he went after Arvind Kejriwal. Wait till tomorrow for he shall resume his diatribe against Capt with vehemence https://t.co/9SDr8js8tA

    — Raghav Chadha (@raghav_chadha) September 17, 2021 " class="align-text-top noRightClick twitterSection" data=" ">

ਰਾਖੀ ਦਾ ਪਤੀ ਉਤਰਿਆ ਬਚਾਅ ਵਿੱਚ

ਨਵਜੋਤ ਸਿੱਧੂ ਦੇ ਇਸ ਬਿਆਨ ਉਪਰੰਤ ਹੁਣ ਰਾਖੀ ਪਰਿਵਾਰ ਵੱਲੋਂ ਰਾਘਵ ਚੱਡਾ ਨੂੰ ਤਾਂ ਚਿਤਾਵਨੀ ਦਿੱਤੀ ਹੀ ਗਈ ਹੈ ਕਿ ਜੇਕਰ ਉਸ ਨੇ ਅੱਗੇ ਤੋਂ ਅਜਿਹਾ ਕੋਈ ਬਿਆਨ ਰਾਖੀ ਸਾਵੰਤ ਦੇ ਬਾਰੇ ਦਿੱਤਾ ਤਾਂ ਉਸ ਨੂੰ ਚੋਣ ਨਹੀਂ ਜਿੱਤਣ ਦਿਆਂਗੇ। ਰਾਖੀ ਦੇ ਪਤੀ ਰਿਤੇਸ਼ ਨੇ ਟਵੀਟ ਰਾਹੀਂ ਕਿਹਾ ਹੈ ਕਿ ਰਾਘਵ ਚੱਡਾ ਇਸ ਅਹੁਦੇ ਦੇ ਲਾਇਕ ਹੀ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸ਼ੋਦੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਨੱਥ ਪਾਉਣ, ਨਹੀਂ ਤਾਂ ਦਿੱਲੀ ਤੇ ਪੰਜਾਬ ਵਿੱਚ ਇੱਕ ਸੀਟ ਤੱਕ ਨਹੀਂ ਜਿੱਤਣ ਦਿਆਂਗੇ।

ਰਾਖੀ ਸਾਵੰਤ
ਰਾਖੀ ਸਾਵੰਤ

ਰਾਖੀ ਦੀ ਰਾਘਵ ਨੂੰ ਚਿਤਾਵਨੀ, ਚੱਢਾ ਲਾਹ ਦਿਆਂਗੀ

ਦੂਜੇ ਪਾਸੇ ਇੱਕ ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ ਰਾਖੀ ਨੇ ਕਿਹਾ ਕਿ ਰਾਘਵ ਚੱਡਾ ਮੇਰੇ ਤੋਂ ਅਤੇ ਮੇਰੇ ਨਾਮ ਤੋਂ ਦੂਰ ਰਹਿਣ, ਮੇਰਾ ਨਾਮ ਲਓਗੇ ਤਾਂ ਤੁਹਾਡਾ ਚੱਢਾ ਉਤਾਰ ਦੇਵਾਂਗੀ। ਰਾਖੀ ਨੇ ਰਾਘਵ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮਿਸਟਰ ਚੱਢਾ ਤੁਸੀਂ ਆਪਣੇ ਆਪ ਵੇਖੋ ਤੁਹਾਨੂੰ ਟਰੈਂਡਿੰਗ ਵਿੱਚ ਆਉਣ ਲਈ ਮੇਰੇ ਨਾਮ ਦੀ ਜ਼ਰੂਰਤ ਪੈ ਗਈ।

ਰਾਖੀ ਦੀ ਰਾਘਵ ਨੂੰ ਚਿਤਾਵਨੀ
ਰਾਖੀ ਦੀ ਰਾਘਵ ਨੂੰ ਚਿਤਾਵਨੀ

ਪੋਸਟ ਪਾ ਕੇ ਕਿਹਾ, ਹੁਣ ਕੀ ਕੀਤਾ ਮੈਂ

ਉਥੇ ਹੀ, ਰਾਖੀ ਸਾਵੰਤ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਦੋ ਪੋਸਟਾਂ ਸ਼ੇਅਰ ਕੀਤੀਆਂ ਹਨ। ਇੱਕ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਟਰੈਂਡਿੰਗ ਵਿੱਚ ਵੇਖ ਕੇ ਕਿਹਾ ਕਿ ਹੁਣ ਉਨ੍ਹਾਂ ਨੇ ਕੀ ਕੀਤਾ ਹੈ। ਦੂਜੀ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਆਪ ਟਵੀਟਰ ਉੱਤੇ ਟਰੈਂਡ ਹੋਣ ਉੱਤੇ ਆਪਣੇ ਆਪ ਨੂੰ ਵਧਾਈ ਦਿੱਤੀ ਹੈ ਅਤੇ ਰੱਬ ਦਾ ਸ਼ੁਕਰੀਆ ਅਦਾ ਕੀਤਾ ਹੈ। ਇਸ ਦੇ ਨਾਲ ਹੀ ਰਾਖੀ ਸਾਵੰਤ ਦੇ ਪਤੀ ਰਿਤੇਸ਼ ਵੀ ਰੱਖੜੀ ਦੇ ਸਮਰਥਨ ਵਿੱਚ ਆ ਗਏ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਵਿਧਾਇਕ ਰਾਘਵ ਚੱਢਾ ਨੂੰ ਚਿਤਾਵਨੀ ਦੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਸ਼੍ਰੀ ਰਾਘਵ ਚੱਡਾ ਜੇਕਰ ਤੁਸੀਂ ਆਪਣੇ ਕਿਸੇ ਵੀ ਰਾਜਨੀਤਕ ਵਿਵਾਦ ਵਿੱਚ ਮੇਰੀ ਪਤਨੀ ਦੇ ਨਾਮ ਦਾ ਦੁਬਾਰਾ ਇਸਤੇਮਾਲ ਕੀਤਾ, ਤਾਂ ਤੁਹਾਨੂੰ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਮੈਂ ਇਹ ਵੀ ਨੀਅਤ ਬਣਾਵਾਂਗਾ ਕਿ ਤੁਸੀਂ ਫੇਰ ਕਦੇ ਨਹੀਂ ਜਿੱਤੋਗੇ। ਕਿਉਂਕਿ ਤੁਸੀਂ ਉਸ ਅਹੁਦੇ ਦੇ ਲਾਇਕ ਨਹੀਂ ਹੋ। ਤੁਸੀੰ ਕਿਸੇ ਦਾ ਨਾਮ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।

ਰਾਖੀ ਦੀ ਰਾਘਵ ਨੂੰ ਚਿਤਾਵਨੀ
ਰਾਖੀ ਦੀ ਰਾਘਵ ਨੂੰ ਚਿਤਾਵਨੀ

ਕੇਜਰੀਵਾਲ ਤੇ ਸਿਸੋਦੀਆ ਨੂੰ ਕਰੜੇ ਹੱਥੀਂ ਲਿਆ

ਰਾਖੀ ਸਾਵੰਤ ਦੇ ਪਤੀ ਰਿਤੇਸ਼ ਨੇ ਮੁੱਖੰਤਰੀ ਅਰਵਿੰਦਰ ਕੇਜਰੀਵਾਲ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦਿਆ ਨੂੰ ਵੀ ਕਰੜੇ ਹੱਥੀਂ ਲਿਆ। ਕ੍ਰਿਪਾ ਆਪਣੇ ਵਿਧਾਇਕ ਨੂੰ ਰੋਕੋ, ਨਹੀਂ ਤਾਂ ਜੇਕਰ ਮੈਂ ਵਿਗੜ ਗਿਆ, ਤਾਂ ਨਹੀਂ ਤਾਂ ਤੁਹਾਨੂੰ ਪੰਜਾਬ ਵਿੱਚ ਇੱਕ ਸੀਟ ਮਿਲੇਗੀ ਅਤੇ ਨਾ ਹੀ ਦਿੱਲੀ ਵਿੱਚ।

Last Updated : Sep 18, 2021, 12:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.