ਹੈਦਰਾਬਾਦ: ਕੋਰੋਨਾ ਨੇ ਦੇਸ਼-ਵਿਦੇਸ਼ਾ ਨੂੰ ਇੱਕ ਵਾਰ 'ਤੇ ਆਪਣੇ ਪ੍ਰਭਾਵ ਹੇਠ ਜਰੂਰ ਲੈ ਲਿਆ ਸੀ। ਜਿਸ ਕਾਰਨ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਆਉਣ-ਜਾਣ 'ਤੇ ਰੋਕ ਲੱਗ ਗਈ ਸੀ। ਜਿਸ ਕਰਕੇ ਬਹੁਤ ਸਾਰੇ ਲੋਕ ਦੇਸ਼-ਵਿਦੇਸ਼ਾਂ ਵਿੱਚ ਫਸ ਗਏ ਸਨ। ਕਿਉਂਕਿ ਦੇਸ਼ ਵਿੱਚ ਹਾਲਾਤ ਹੀ ਅਜਿਹੇ ਹੋ ਚੁੱਕੇ ਸਨ। ਪਰ ਕੋਵਿਡ-19 ਦੇ ਮੱਦੇਨਜ਼ਰ, ਭਾਰਤ ਤੋਂ ਕੈਨੇਡਾ ਆਉਣ ਵਾਲੀ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਚੱਲ ਰਹੀ ਪਾਬੰਦੀ ਨੂੰ ਕੈਨੇਡਾ ਸਰਕਾਰ ਵੱਲੋਂ 26 ਸਤੰਬਰ 2021 ਤੱਕ ਹੋਰ ਵਧਾ ਦਿੱਤਾ ਹੈ।
ਦੱਸ ਦਈਏ ਕਿ ਇਹ ਕੋਰੋਨਾ ਕਾਲ ਦੇ ਮੱਦੇਨਜ਼ਰ ਪਾਬੰਦੀ 21 ਸਤੰਬਰ ਤੱਕ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਏਅਰ ਕੈਨੇਡਾ ਨੇ ਭਾਰਤ ਤੋਂ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ। ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ 'ਤੇ ਪਾਬੰਦੀ 21 ਸਤੰਬਰ 2021 ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਕੈਨੇਡੀਅਨ ਪੱਖ 'ਤੇ ਲਗਾਈ ਗਈ ਇਹ ਪਾਬੰਦੀ 21 ਅਗਸਤ 2021 ਨੂੰ ਖਤਮ ਹੋਣ ਵਾਲੀ ਸੀ, ਪਰ ਉੱਥੋਂ ਦੀ ਸਰਕਾਰ ਨੇ ਇਸ ਪਾਬੰਦੀ ਨੂੰ 21 ਸਤੰਬਰ 2021 ਤੱਕ ਵਧਾ ਦਿੱਤਾ ਸੀ।
ਹਵਾਈ ਯਾਤਰਾ ਤੋਂ ਪਹਿਲਾ ਆਰਟੀ-ਪੀਸੀਆਰ ਟੈਸਟ 18 ਘੰਟੇ ਪਹਿਲਾਂ ਕਰਵਾਉਣਾ ਪਵੇਗਾ
ਰਿਪੋਰਟਾਂ ਅਨੁਸਾਰ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਯਾਤਰੀਆਂ ਨੂੰ ਯਾਤਰਾ ਤੋਂ 18 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ ਜਾਂ ਰੈਪਿਡ ਪੀਸੀਆਰ ਟੈਸਟ ਕਰਵਾਉਣਾ ਜਰੂਰੀ ਹੋਵੇਗਾ।
ਦੱਸ ਦੇਈਏ ਕਿ ਕੋਰੋਨਾ ਦੇ ਕਾਰਨ ਵੱਧ ਰਹੇ ਕਾਲ ਦੇ ਮੱਦੇਨਜ਼ਰ, ਇਸ ਪਾਬੰਦੀ ਕੈਨੇਡਾ ਨੂੰ ਪੰਜਵੀਂ ਵਾਰ ਵਧਾ ਦਿੱਤਾ ਗਿਆ ਸੀ। ਕਿਉਂਕਿ ਪਹਿਲੀ ਵਾਰ ਕੈਨੇਡਾ ਵਿੱਚ 22 ਅਪ੍ਰੈਲ ਤੋਂ 21 ਸਤੰਬਰ ਤੱਕ ਪਾਬੰਦੀ ਵਧਾਈ ਸੀ। ਇਸ ਤੋਂ ਇਲਾਵਾਂ ਕੈਨੇਡੀਅਨ ਸਰਕਾਰ ਨੇ 19 ਜੁਲਾਈ ਨੂੰ ਵਿਦੇਸ਼ੀ ਉਡਾਣਾਂ 'ਤੇ ਪਾਬੰਦੀ 21 ਅਗਸਤ ਤੱਕ ਵਧਾ ਦਿੱਤੀ ਸੀ। ਭਾਰਤ ਤੋਂ ਅਪ੍ਰਤੱਖ ਰਸਤੇ ਰਾਹੀਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕੈਨੇਡਾ ਸਰਕਾਰ ਨੇ ਤੀਜੇ ਦੇਸ਼ ਦੀ ਰਵਾਨਗੀ ਤੋਂ ਪਹਿਲਾਂ ਦੇ ਕੋਰੋਨਾ ਵਾਇਰਸ ਟੈਸਟ ਨਾਲ ਸਬੰਧਤ ਲੋੜਾਂ ਵਿੱਚ ਵੀ ਵਾਧਾ ਕੀਤਾ ਸੀ।
ਇਹ ਵੀ ਪੜ੍ਹੋ:- ਇੰਡੋ-ਕੈਨੇਡੀਅਨ ਚੋਣਾਂ ਵਿੱਚ ਮੁੜ ਚੁਣੇ ਗਏ ਜਗਮੀਤ ਸਿੰਘ