ਲਖਨਊ/ਉੱਤਰ ਪ੍ਰਦੇਸ਼ : ਲਖਨਊ ਪੁਲਿਸ ਦੀ ਏਐਚਟੀਯੂ ਟੀਮ ਨੇ ਵੀਰਵਾਰ ਨੂੰ ਬਾਲ ਮਜ਼ਦੂਰੀ ਲਈ ਦੂਜੇ ਸੂਬਿਆਂ ਵਿੱਚ ਲਿਜਾਏ ਜਾ ਰਹੇ 9 ਨਾਬਾਲਗਾਂ ਨੂੰ ਬਚਾਇਆ ਗਿਆ ਹੈ। ਇਹ ਸਾਰੇ ਨਾਬਾਲਗ ਬੱਚਿਆਂ ਨੂੰ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਬਾਲ ਮਜ਼ਦੂਰੀ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ। ਬੱਚਿਆਂ ਨੂੰ ਹੋਰ ਸੂਬਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਏਐਚਟੀਯੂ ਅਤੇ ਜੀਆਰਪੀ ਟੀਮ ਦੀ ਮਦਦ ਨਾਲ ਬਚਾ ਲਿਆ ਗਿਆ।
ਪੰਜਾਬ ਤੇ ਹਰਿਆਣਾ ਵਿੱਚ ਮਜ਼ਦੂਰੀ ਲਈ ਲਿਜਾਏ ਜਾ ਰਹੇ ਸੀ ਬੱਚੇ : ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਐਚਟੀਯੂ ਦੇ ਇੰਚਾਰਜ ਨੂੰ 4 ਵਿਅਕਤੀਆਂ ਤੋਂ 9 ਨਾਬਾਲਗ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਵਾਉਣ ਦੇ ਮਕਸਦ ਨਾਲ ਪੰਜਾਬ ਅਤੇ ਹਰਿਆਣਾ ਲਿਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ AHTU ਦੀ ਟੀਮ ਸਰਗਰਮ ਹੋ ਗਈ। ਟੀਮ ਨੇ ਕਾਰਵਾਈ ਕਰਦਿਆਂ ਸੂਚਨਾ ਦੇ ਆਧਾਰ 'ਤੇ ਜਾਣਕਾਰੀ ਇਕੱਠੀ ਕੀਤੀ, ਜਿਸ ਤੋਂ ਇਹ ਸਪੱਸ਼ਟ ਹੋਇਆ ਕਿ ਇਨ੍ਹਾਂ ਨਾਬਾਲਗ ਬੱਚਿਆਂ ਨੂੰ ਆਮਰਪਾਲੀ ਐਕਸਪ੍ਰੈੱਸ ਗੱਡੀ ਰਾਹੀਂ ਪੰਜਾਬ ਅਤੇ ਹਰਿਆਣਾ ਲਿਜਾਇਆ ਜਾ ਰਿਹਾ ਹੈ।
- ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ, ਸੀਐਮ ਮਾਨ ਨੇ ਕੀਤਾ ਟਵੀਟ
- Navjot Kaur Birthday: ਨਵਜੋਤ ਸਿੱਧੂ ਨੇ ਪਤਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ- "ਹੈਪੀ ਬਰਥਡੇ ਨੋਨੀ"
- ਕੋਠੀ ਵਾਲੇ ਵਿਵਾਦ ਤੋਂ ਮਗਰੋਂ ਬੋਲੇ ਸਰਵਜੀਤ ਕੌਰ ਮਾਣੂਕੇ, ਕਿਹਾ- "ਖਹਿਰਾ ਸਾਬ੍ਹ ਮੈਂ ਤਾਂ ਕੋਠੀ ਛੱਡ 'ਤੀ, ਤੁਸੀਂ ਦੱਸੋ ਸੈਕਟਰ 5 ਵਾਲੀ ਕੋਠੀ ਦਾ ਮਾਲਕ ਕਿੱਥੇ ਗਿਆ ?"
ਏਐਚਟੀਯੂ ਟੀਮ ਨੇ ਜੀਆਰਪੀ ਦੇ ਸਹਿਯੋਗ ਨਾਲ ਛੁਡਵਾਏ ਨਾਬਾਲਿਗ : ਇਸ ਤੋਂ ਬਾਅਦ ਜੀਆਰਪੀ ਨਾਲ ਸੰਪਰਕ ਕੀਤਾ ਗਿਆ ਅਤੇ ਦੋਵਾਂ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ 9 ਬਾਲ ਮਜ਼ਦੂਰਾਂ ਨੂੰ ਆਮਰਪਾਲੀ ਐਕਸਪ੍ਰੈਸ ਗੱਡੀ ਵਿੱਚੋਂ ਛੁਡਵਾਇਆ। ਇਨ੍ਹਾਂ ਸਾਰੇ ਨਾਬਾਲਗਾਂ ਨੂੰ ਜਨਰਲ ਬੋਗੀ ਵਿੱਚ ਲਿਜਾਇਆ ਜਾ ਰਿਹਾ ਸੀ। ਰਾਜਧਾਨੀ ਲਖਨਊ ਵਿੱਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਸਰਗਰਮੀ ਦਿਖਾਈ ਜਾ ਰਹੀ ਹੈ। ਇਸ ਨੂੰ ਲਖਨਊ ਪੁਲਿਸ ਦੀ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।
ਫੈਕਟਰੀਆਂ ਵਿੱਚ ਘੱਟ ਮਹਿਨਤਾਨੇ ਉਤੇ ਕਰਵਾਇਆ ਜਾਂਦਾ ਵਧ ਕੰਮ : ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਗਰੀਬ ਅਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਮਜ਼ਦੂਰੀ ਲਈ ਦੂਜੇ ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਂਦਾ ਹੈ। ਇਸ ਦੇ ਲਈ ਵਿਚੋਲੇ ਕੰਪਨੀ ਦੇ ਮਾਲਕਾਂ ਤੋਂ ਮੋਟੀ ਰਕਮ ਵਸੂਲਦੇ ਹਨ। ਇਨ੍ਹਾਂ 9 ਬੱਚਿਆਂ ਨੂੰ ਪੰਜਾਬ ਅਤੇ ਹਰਿਆਣਾ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਮਿੱਲਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਲਈ ਲਿਆ ਜਾ ਰਿਹਾ ਸੀ। ਉੱਥੇ ਉਨ੍ਹਾਂ ਨੂੰ 14-15 ਘੰਟੇ ਕੰਮ ਕਰਵਾਇਆ ਜਾਂਦਾ ਹੈ। ਇਸ ਦੇ ਬਦਲੇ ਉਨ੍ਹਾਂ ਨੂੰ ਸਿਰਫ਼ 8 ਤੋਂ 10 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਂਦੇ ਹਨ।