ETV Bharat / bharat

6 ਨਵੰਬਰ ਦੇ ਦਿਨ ਖ਼ਾਲਿਸਤਾਨ ਰੈਫਰੈਂਡਮ ਪਾਰਟ-2: ਪਨੂੰ - India Govrnment on Khalistan Referendum

SFJ ਦੇ ਲੀਗਲ ਐਡਵਾਇਜ਼ਰ ਗੁਰਪਤਵੰਤ ਸਿੰਘ ਪਨੂੰ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਖੇ ਖ਼ਾਲਿਸਤਾਨ ਨੂੰ ਲੈ ਕੇ ਰੈਫਰੈਂਡਮ ਦਾ ਹੁਣ ਦੂਜਾ ਰਾਊਂਡ ਕੈਨੇਡਾ ਦੇ ਹੀ ਸ਼ਹਿਰ ਟੋਰਾਂਟੋ 'ਚ 6 ਨਵੰਬਰ 2022 ਨੂੰ ਕਰਵਾਇਆ ਜਾਵੇਗਾ।

Referendum on Khalistan Part 2
Referendum on Khalistan Part 2
author img

By

Published : Sep 28, 2022, 7:24 PM IST

Updated : Sep 28, 2022, 7:45 PM IST

ਹੈਦਰਾਬਾਦ ਡੈਸਕ: ਕੈਨੇਡਾ ਵਿੱਚ ਇਸ ਤੋਂ ਪਹਿਲਾਂ 19 ਸਤੰਬਰ ਨੂੰ ਸਿੱਖਾਂ ਨੇ ਬਰੈਂਪਟਨ ਵਿਖੇ ਵੱਡੀ ਗਿਣਤੀ ਵਿੱਚ ਇਕਠ ਕੀਤਾ ਅਤੇ ਖ਼ਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਮੰਗ ਕੀਤੀ। ਉਸ ਤੋਂ ਬਾਅਦ ਹੁਣ SFJ ਦੇ ਲੀਗਲ ਐਡਵਾਇਜ਼ਰ ਗੁਰਪਤਵੰਤ ਸਿੰਘ ਪਨੂੰ ਨੇ ਇਕ ਵੀਡੀਓ ਜਾਰੀ (Gurpatwant singh pannu new video) ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਕੈਨੇਡਾ ਵਿਖੇ ਖਾਲਿਸਤਾਨ ਨੂੰ ਲੈ ਕੇ ਰੈਫਰੈਂਡਮ ਦਾ ਪਹਿਲਾ ਪੜਾਅ ਸਫਲਤਾਪੂਰਵਕ ਪਾਰ ਕਰਨ ਤੋਂ ਬਾਅਦ ਹੁਣ ਦੂਜਾ ਪੜਾਅ ਕੈਨੇਡਾ ਦੇ ਹੀ (Khalistan Part 2 in Toronto) ਸ਼ਹਿਰ ਟੋਰਾਂਟੋ 'ਚ 6 ਨਵੰਬਰ 2022 ਨੂੰ ਕਰਵਾਇਆ ਜਾਵੇਗਾ।

  • after successfully completing 1st round of Khalistan referendum in canada 2nd round be ready on 6 November in Toronto big battle ground for democratic struggle of Khalistan each vote counts will be there to update you keep watching this space real time news https://t.co/pzPUjRo4io pic.twitter.com/uOErmOicup

    — Azhar Javaid (@azharjavaiduk) September 28, 2022 " class="align-text-top noRightClick twitterSection" data=" ">

ਇਸ ਮਾਮਲੇ ਵਿੱਚ ਭਾਰਤ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ ਅਤੇ ਕੈਨੇਡਾ ਸਰਕਾਰ ਨੂੰ ਐਕਸ਼ਨ ਲੈਣ ਲਈ ਦਬਾਅ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਅਖੌਤੀ ਖ਼ਾਲਿਸਤਾਨ Referendum ਨੂੰ "ਅੱਤਵਾਦੀ ਅਤੇ ਕੱਟੜਪੰਥੀ ਅਨਸਰਾਂ ਵੱਲੋਂ ਆਯੋਜਿਤ ਇੱਕ ਹਾਸੋਹੀਣੀ ਅਭਿਆਸ" ਦੱਸਦਿਆਂ ਕਿਹਾ ਕਿ, "ਤੁਸੀਂ ਸਾਰੇ ਇਸ ਸਬੰਧ ਵਿੱਚ ਹਿੰਸਾ ਦੇ ਇਤਿਹਾਸ ਤੋਂ ਜਾਣੂ ਹੋ।"

ਮੀਡੀਆ ਰਿਪੋਰਟ ਮੁਤਾਬਕ, MEA ਦਾ ਇਹ ਬਿਆਨ ਸਾਊਥ ਬਲਾਕ ਦੇ ਤਿੰਨ ਕੂਟਨੀਤਕ ਸੰਦੇਸ਼ਾਂ ਤੋਂ ਬਾਅਦ ਆਇਆ ਹੈ, ਜਿਸ ਵਿੱਚ 19 ਸਤੰਬਰ ਨੂੰ ਕੈਨੇਡਾ ਦੇ ਬਰੈਂਪਟਨ ਵਿੱਚ ਕਥਿਤ "ਰੈਫਰੈਂਡਮ" ਨੂੰ ਰੋਕਣ ਲਈ ਓਨਟਾਰੀਓ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਸੀ। ਕੈਨੇਡੀਅਨ ਸਰਕਾਰ ਦਾ ਇਹ ਬਿਆਨ ਵੀ ਮੀੀਡਆ ਰਾਹੀਂ ਆਇਆ ਸੀ ਕਿ ਨਾਗਰਿਕਾਂ ਨੂੰ ਸ਼ਾਂਤੀ ਅਤੇ ਕਾਨੂੰਨੀ ਤੌਰ 'ਤੇ ਇਕੱਠੇ ਹੋਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ (Khalistan Referendum in Canada) ਅਧਿਕਾਰ ਹੈ।

ਕੈਨੇਡੀਅਨ ਸਰਕਾਰ ਦਾ ਇਹ ਬਿਆਨ ਵੀ ਆਇਆ ਸੀ ਕਿ ਉਹ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੀ ਹੈ ਅਤੇ ਇਸ Referendum ਨੂੰ ਮਾਨਤਾ ਨਹੀਂ ਦੇਵੇਗੀ। ਪਰ, ਭਾਰਤ ਦਾ ਵਿਦੇਸ਼ ਮੰਤਰਾਲਾ ਇਸ ਜਵਾਬ ਤੋਂ ਅਸੰਤੁਸ਼ਟ ਵਿਖਾਈ ਦੇ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ, ''ਭਾਰਤ ਸਰਕਾਰ ਕੈਨੇਡੀਅਨ ਸਰਕਾਰ 'ਤੇ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕਰਨ ਲਈ ਦਬਾਅ ਬਣਾਉਣਾ ਜਾਰੀ ਰੱਖੇਗੀ।"

ਇਹ ਵੀ ਪੜ੍ਹੋ: ਪੰਜਾਬ, ਗੁਜਰਾਤ ਅਤੇ ਰਾਜਸਥਾਨ ਦੇ ਸਰਹਦੀ ਇਲਾਕਿਆਂ 'ਤੇ ਨਾ ਜਾਣਾ, ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

Last Updated : Sep 28, 2022, 7:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.