ਨਵੀਂ ਦਿੱਲੀ: ਦਿੱਲੀ ਦੀ ਤੀਸ ਹਜਾਰੀ ਕੋਰਟ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹਿੰਸਾ ਦੇ ਮਾਮਲੇ ਦੇ ਮੁਲਜ਼ਮ ਬੂਟਾ ਸਿੰਘ ਨੂੰ ਜਮਾਨਤ ਦੇ ਦਿੱਤੀ ਹੈ। ਐਡੀਸ਼ਨਲ ਸੈਸ਼ਨ ਜੱਜ ਕਾਮਿਨੀ ਲਾ ਨੇ ਦੋਹਾਂ ਧਿਰਾਂ ਦੀ ਦਲੀਲਾ ਸੁਣ ਤੋਂ ਬਾਅਦ ਬੂਟਾ ਸਿੰਘ ਨੂੰ ਜਮਾਨਤ ਦੇ ਦਿੱਤੀ।
ਬੂਟਾ ਸਿੰਘ ਤੇ ਦਿੱਲੀ ਪੁਲਿਸ ਨੇ 50 ਹਜਾਰ ਰੁਪਏ ਦਾ ਇਨਾਮ ਰੱਖਿਆ ਸੀ। ਉਸਨੂੰ ਪਿਛਲੇ 30 ਜੂਨ ਨੂੰ ਪੰਜਾਬ ਦੇ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬੂਟਾ ਸਿੰਘ ਤੇ ਇਲਜਾਮ ਹੈ ਕਿ ਉਹ ਲਾਲ ਕਿਲ੍ਹਾ ਹਿੰਸਾ ਚ ਸ਼ਾਮਲ ਸੀ ਅਤੇ ਉਸਨੇ ਪੁਲਿਸ ਕਰਮੀਆਂ ਤੇ ਹਮਲਾ ਕੀਤਾ। ਨਾਲ ਹੀ ਕਿਲ੍ਹੇ ਦੇ ਅੰਦਰ ਨਿੱਜੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਸੀ।
ਕੋਰਟ ਨੇ ਦਿੱਲੀ ਪੁਲਿਸ ਨੂੰ ਬੂਟਾ ਸਿੰਘ ਦੀ ਪੰਜ ਦਿਨਾਂ ਦੀ ਹਿਰਾਸਤ ਦਿੱਤੀ ਸੀ। ਤਾਂ ਉਹ ਇਸ ਸਾਜਿਸ਼ ਦੇ ਲਈ ਮਿਲੇ ਧਨ ਦਾ ਪਤਾ ਲਗਾ ਸਕਣ। ਬੂਟਾ ਸਿੰਘ ਵੱਲੋਂ ਵਕੀਲ ਜਸਪ੍ਰੀਤ ਰਾਏ, ਰਵਿੰਦਰ ਕੌਰ, ਵੀਪੀਐਸ ਸੰਧੁ, ਜਸਦੀਪ ਸਿੰਘ ਢਿੱਲੋ ਨੇ ਦਲੀਲਾਂ ਰੱਖੀਆਂ।
ਦੱਸ ਦਈਏ ਕਿ ਪਿਛਲੇ 19 ਜੂਨ ਨੂੰ ਮੇਟ੍ਰੋਪੋਲਿਟਨ ਮਜੀਸਟ੍ਰੇਟ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਈ ਹਿੰਸਾ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ’ਤੇ ਨੋਟਿਸ ਲਿਆ ਸੀ। ਇਸ ਚ ਕਿਹਾ ਗਿਆ ਸੀ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕਬਜੇ ਦੀ ਸਾਜਿਸ਼ ਰਚੀ ਗਈ ਸੀ ਅਤੇ ਕਿਲ੍ਹੇ ਦਾ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦੀ ਯੋਜਨਾ ਸੀ। ਗਣਰਾਜ ਦਿਹਾੜੇ ਦੇ ਦਿਨ ਹਿੰਸਾ ਫੈਲਾਉਣ ਨੂੰ ਸੋਚੀ ਸਮਝੀ ਸਾਜਿਸ਼ ਸੀ। ਇਸ ਹਿੰਸਾ ਦੇ ਜਰੀਏ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਗਈ ਸੀ।
ਇਹ ਵੀ ਪੜੋ: ਲਾਹਣਤੀ ਪੁੱਤ ਨੇ ਜ਼ਾਇਦਾਦ ਖਾਤਰ ਪਿਓ ਨੂੰ ਘਰੋ ਮਾਰੇ ਧੱਕੇ, ਦੇਖੋ ਵੀਡੀਓ
ਦਿੱਲੀ ਪੁਲਿਸ ਨੇ ਇੰਡੀਅਨ ਪੀਨਲ ਕੋਡ, ਆਰਮਜ਼ ਐਕਟ, ਪ੍ਰਿਵੇਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ , ਐਪੀਡੇਮਿਕ ਡਿਸੀਜ ਐਕਟ ਅਤੇ ਡਿਜਾਸਟਰ ਮੈਨੇਜਮੇਂਟ ਐਕਟ ਦੇ ਤਹਿਤ ਇਲਾਜਮ ਲਗਾਇਆ ਹੈ। ਕੋਰਟ ਨੇ ਉਨ੍ਹਾਂ ਇਲਜਾਮਾਂ ਨੂੰ ਨੋਟਿਸ ਚ ਨਹੀਂ ਲਿਆ ਜਿਨ੍ਹਾਂ ’ਤੇ ਅਜੇ ਆਗਿਆ ਨਹੀਂ ਲਈ ਗਈ ਸੀ। ਜਿਨ੍ਹਾਂ ਮਾਮਲਿਆਂ ਚ ਅਜੇ ਤੱਕ ਆਗਿਆ ਨਹੀਂ ਲਈ ਗਈ ਹੈ ਉਨ੍ਹਾਂ ’ਚ ਆਰਮਜ਼ ਐਕਟ, ਐਪੀਡੇਮਿਕ ਐਕਟ ਅਤੇ ਡਿਜਾਸਟਰ ਐਕਟ ਦੇ ਕੁਝ ਇਲਜ਼ਾਮ ਸ਼ਾਮਲ ਹਨ। ਦੱਸ ਦਈਏ ਕਿ 17 ਜੂਨ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ।