ETV Bharat / bharat

ਦੀਪ ਸਿੱਧੂ ਦੀ ਮੌਤ ਦਾ ਮਾਮਲੇ ’ਤੇ ਕੀ ਪਵੇਗਾ ਅਸਰ, ਲਾਲ ਕਿਲ੍ਹਾ ਹਿੰਸਾ ’ਚ ਸੀ ਮੁੱਖ ਮੁਲਜ਼ਮ - ਦੀਪ ਸਿੱਧੂ ਦੀ ਮੌਤ ਦਾ ਮਾਮਲੇ

ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਮਾਮਲੇ 'ਤੇ ਕੋਈ ਅਸਰ ਨਹੀਂ ਪਵੇਗਾ। ਹਿੰਸਾ ਦੇ ਇਸ ਮਾਮਲੇ 'ਚ ਸ਼ਾਮਲ ਹੋਰ ਦੋਸ਼ੀਆਂ 'ਤੇ ਟ੍ਰਾਈਲ ਸੁਣਵਾਈ ਚਲਦਾ ਰਹੇਗਾ।

ਦੀਪ ਸਿੱਧੂ ਦੀ ਮੌਤ
ਦੀਪ ਸਿੱਧੂ ਦੀ ਮੌਤ
author img

By

Published : Feb 17, 2022, 12:15 PM IST

ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਦੀਪ ਸਿੱਧੂ ਦੀ ਮੰਗਲਵਾਰ ਨੂੰ ਹੋਈ ਮੌਤ ਦਾ ਮੁਕੱਦਮੇ 'ਤੇ ਕੋਈ ਅਸਰ ਨਹੀਂ ਪਵੇਗਾ। ਕਾਨੂੰਨ ਦੇ ਮਾਹਿਰਾਂ ਮੁਤਾਬਕ ਹਿੰਸਾ ਦੇ ਇਸ ਮਾਮਲੇ 'ਚ ਸ਼ਾਮਲ ਹੋਰ ਦੋਸ਼ੀਆਂ 'ਤੇ ਟ੍ਰਾਈਲ ਸੁਣਵਾਈ ਚਲਦੀ ਰਹੇਗਾ। ਇਸ ਦੇ ਨਾਲ ਹੀ ਅਦਾਲਤ ਨੂੰ ਸਿੱਧੂ ਦੀ ਮੌਤ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਸ ਦਾ ਮੌਤ ਦਾ ਸਰਟੀਫਿਕੇਟ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਸ 'ਤੇ ਚੱਲ ਰਿਹਾ ਮੁਕੱਦਮਾ ਰੁਕ ਜਾਵੇਗਾ, ਪਰ ਹੋਰ ਦੋਸ਼ੀਆਂ 'ਤੇ ਟ੍ਰਾਈਲ ਸੁਣਵਾਈ ਜਾਰੀ ਰਹੇਗੀ।

ਜਾਣਕਾਰੀ ਮੁਤਾਬਕ 26 ਜਨਵਰੀ 2021 ਨੂੰ ਲਾਲ ਕਿਲ੍ਹਾ 'ਤੇ ਕਿਸਾਨ ਅੰਦੋਲਨ ਨਾਲ ਜੁੜੇ ਕੁਝ ਲੋਕਾਂ ਨੇ ਭਿਆਨਕ ਹਿੰਸਾ ਕੀਤੀ ਸੀ। ਇਸ 'ਚ 400 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸੀ। ਇਸ ਦੇ ਨਾਲ ਹੀ ਲਾਲ ਕਿਲੇ ਦੀ ਇਤਿਹਾਸਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਗਿਆ ਸੀ।

ਇਸ ਸਬੰਧੀ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸੀ। ਇਨ੍ਹਾਂ 'ਚੋਂ ਇਕ ਲਾਲ ਕਿਲੇ ਦੀ ਹਿੰਸਾ ਦੀ ਸੀ ਜੋ ਐੱਸਐੱਚਓ ਦੇ ਬਿਆਨ 'ਤੇ ਦਰਜ ਕੀਤੀ ਗਈ ਸੀ। ਉੱਥੇ ਹੀ ਦੂਜੀ ਐਫਆਈਆਰ ਭਾਰਤੀ ਪੁਰਾਤੱਤਵ ਵਿਭਾਗ ਦੀ ਸ਼ਿਕਾਇਤ ਨੂੰ ਲੈ ਕੇ ਦਰਜ ਹੋਈ ਸੀ।

ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਦੀਪ ਸਿੱਧੂ ਨੇ ਲਾਲ ਕਿਲੇ ਤੋਂ ਫੇਸਬੁੱਕ ਲਾਈਵ ਕੀਤਾ ਸੀ। ਉਸ 'ਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਸੀ। ਉਸ ਦੀ ਗ੍ਰਿਫਤਾਰੀ 'ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਸਪੈਸ਼ਲ ਸੈੱਲ ਨੇ ਉਸ ਨੂੰ 8 ਫਰਵਰੀ 2020 ਨੂੰ ਕਰਨਾਲ ਤੋਂ ਗ੍ਰਿਫਤਾਰ ਕਰਕੇ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਸੀ।

ਕ੍ਰਾਈਮ ਬ੍ਰਾਂਚ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ 17 ਅਪ੍ਰੈਲ ਨੂੰ ਤੀਸ ਹਜ਼ਾਰੀ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਸੀ। ਉਨ੍ਹਾਂ ਨੇ ਇਸ 'ਚ ਦੀਪ ਸਿੱਧੂ ਸਮੇਤ 16 ਲੋਕਾਂ 'ਤੇ ਦੋਸ਼ ਲਗਾਏ ਸੀ। ਇਨ੍ਹਾਂ ਵਿੱਚੋਂ ਦੀਪ ਸਿੱਧੂ ਸਮੇਤ 12 ਮੁਲਜ਼ਮਾਂ ਨੂੰ ਉਦੋਂ ਤੱਕ ਜ਼ਮਾਨਤ ਮਿਲ ਚੁੱਕੀ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੇ ਸਾਰੇ ਮੁਲਜ਼ਮ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਹਨ। ਪੂਰੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਅਜੇ ਸੁਣਵਾਈ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਇਸ ਸਬੰਧੀ ਪੁਲਿਸ ਕੋਲ ਕੋਈ ਹਦਾਇਤ ਨਹੀਂ ਪਹੁੰਚੀ ਹੈ।

ਇਸ ਟ੍ਰਾਈਲ ਦੇ ਵਿਚਾਲੇ ਮੁੱਖ ਦੋਸ਼ੀ ਦੀਪ ਸਿੱਧੂ ਦੀ ਮੰਗਲਵਾਰ ਨੂੰ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਮੁੱਖ ਦੋਸ਼ੀ ਹੋ ਸਕਦਾ ਹੈ ਪਰ ਉਸ ਦੀ ਮੌਤ ਦਾ ਹੋਰ ਦੋਸ਼ੀਆਂ ਦੇ ਮੁਕੱਦਮੇ 'ਤੇ ਕੋਈ ਅਸਰ ਨਹੀਂ ਪਵੇਗਾ। ਦੀਪ ਸਿੱਧੂ 'ਤੇ ਹੁਣ ਮੁਕੱਦਮਾ ਨਹੀਂ ਚੱਲ ਸਕਦਾ ਪਰ ਇਸ ਦੇ ਲਈ ਉਸ ਦੀ ਮੌਤ ਦੇ ਦਸਤਾਵੇਜ਼ ਅਦਾਲਤ 'ਚ ਪੇਸ਼ ਕਰਨੇ ਪੈਣਗੇ। ਤਸਦੀਕ ਹੋਣ 'ਤੇ ਅਦਾਲਤ ਇਸ ਮਾਮਲੇ 'ਚ ਚੱਲ ਰਹੀ ਸੁਣਵਾਈ 'ਚੋਂ ਦੀਪ ਸਿੱਧੂ ਦਾ ਨਾਂ ਹਟਾ ਦੇਵੇਗੀ। ਇਸ ਦੇ ਨਾਲ ਹੀ ਹੋਰ ਦੋਸ਼ੀਆਂ 'ਤੇ ਇਹ ਮੁਕੱਦਮਾ ਜਾਰੀ ਰਹੇਗਾ।

ਇਹ ਵੀ ਪੜੋ: ਵਿਆਹ ਵਾਲੇ ਘਰ ਛਾਇਆ ਮਾਤਮ, ਹਲਦੀ ਦੀ ਰਸਮ ਦੌਰਾਨ ਹੋਈਆਂ ਕਈ ਮੌਤਾਂ !

ETV Bharat Logo

Copyright © 2025 Ushodaya Enterprises Pvt. Ltd., All Rights Reserved.