ਨਵੀਂ ਦਿੱਲੀ: 26 ਜਨਵਰੀ 2021 ਵਿੱਚ ਲਾਲ ਕਿਲ੍ਹੇ ਉੱਤੇ ਹਿੰਸਾ ਹੋਈ ਸੀ, ਜੋ ਦੇ ਚਰਚੇ ਪੂਰੀ ਦੁਨੀਆਂ ਵਿੱਚ ਹੋਏ ਸਨ। ਦੱਸ ਦਈਏ ਕਿ ਇਸ ਹਿੰਸਾ ਵਿੱਚ ਇੱਕ ਵਿਅਕਤੀ ਦੀ ਜਾਨ ਵੀ ਚਲੀ ਗਈ ਸੀ। ਆਖਿਰਕਾਰ ਉਸ ਦਿਨ ਹੋਇਆ ਕਿ ਸੀ ਜਾਣਦੇ ਹਾਂ ਪੂਰੀ ਵਾਰਦਾਤ...
ਇਹ ਵੀ ਪੜੋ: ਪੰਜਾਬ 'ਚ 27 ਜਨਵਰੀ ਨੂੰ ਸ਼ੁਰੂ ਹੋਣਗੇ 500 ਆਮ ਆਦਮੀ ਕਲੀਨਿਕ, ਸੀਐਮ ਮਾਨ ਕਰਨਗੇ ਉਦਘਾਟਨ
ਕੀ ਹੈ ਲਾਲ ਕਿਲ੍ਹਾ ਹਿੰਸਾ ਮਾਮਲਾ ?: ਭਾਜਪਾ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ, ਜਿਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਸਨ, ਪਰ ਕੇਂਦਰ ਸਰਕਾਰ ਅੜੀ ਹੋਈ ਸੀ ਤੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਸਨ। ਜਦੋਂ ਪੰਜਾਬ ’ਚ ਧਰਨਾ ਦੇ ਰਹੇ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਤਾਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਘੇਰਨ ਦੀ ਰਣਨੀਤੀ ਘੜੀ ਜਿਸ ਤੋਂ ਬਾਅਦ ਪੰਜਾਬ ਤੋਂ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਸੀ।
ਬੈਰੀਕੇਡਿੰਗ ਕਰ ਰੋਕਣ ਦੀ ਕੀਤੀਆਂ ਕੋਸ਼ਿਸ਼ਾਂ: ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਦਿੱਲੀ ਜਾਣ ਤੋਂ ਰੋਕਣ ਲਈ ਪੰਜਾਬ-ਹਰਿਆਣਾ ਦੇ ਬਾਰਡਰਾਂ ‘ਤੇ ਬੈਰੀਕੇਡਿੰਗ ਕੀਤੀ, ਪਰ ਇਸ ਦੌਰਾਨ ਰੋਹ ’ਚ ਕਿਸਾਨਾਂ ਨੇ ਇਹਨਾਂ ਬੈਰੀਕੇਡਾਂ ਨੂੰ ਤੋੜ ਦਿੱਲੀ ’ਤੇ ਆਪਣੀ ਮੰਜ਼ਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਜਿਹਨਾਂ ਨੂੰ ਪੁਲਿਸ ਰੋਕ ਨਾ ਸਕੀ। ਜਿਸ ਤੋਂ ਮਗਰੋਂ ਕਿਸਾਨਾਂ ਨੇ ਦਿੱਲੀ ਬਾਰਡਰਾਂ ’ਤੇ ਡੇਰੇ ਲਾ ਲਏ।
ਟਰੈਕਟਰ ਪਰੇਡ ਦਾ ਵੀ ਕੀਤਾ ਸੀ ਐਲਾਨ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦ ਉੱਤੇ ਡਟੇ ਕਿਸਾਨਾਂ ਦੀ ਜਦੋਂ ਕੇਂਦਰ ਸਰਕਾਰ ਸਾਰ ਨਹੀਂ ਲੈ ਰਹੀ ਸੀ ਤਾਂ ਉਸ ਸਮੇਂ ਕਿਸਾਨਾਂ ਨੇ ਰੋਸ ਵੱਜੋਂ ਕਈ ਪ੍ਰੋਗਰਾਮ ਉਲੀਕੇ ਸਨ ਤੇ ਇਹਨਾਂ ਵਿੱਚੋਂ ਇੱਕ 26 ਜਨਵਰੀ ਜਾਨੀ ਗਣਰਾਜ ਦਿਹਾੜੇ ਮੌਕੇ ਟਰੈਕਟਰ ਪਰੇਡ ਵੀ ਸੀ। ਇਸ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਹਰ ਸੂਬੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚੇ ਸਨ।
ਮਿੱਥੇ ਰੂਟ ਤੋਂ ਭਟਕੇ ਕਈ ਕਿਸਾਨ: ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਪਰੇਡ ਲਈ ਇੱਕ ਰੂਟ ਤੈਅ ਕੀਤਾ ਸੀ, ਜਿਸ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਨੂੰ ਇੱਕ ਰੂਟ ਮੈਪ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਕਈ ਕਿਸਾਨਾਂ ਨੂੰ ਇਸ ਰੂਟ ’ਤੇ ਜਾਣ ਤੋਂ ਰੋਕਿਆ ਗਿਆ ਤੇ ਅਖੀਰ ਕੁਝ ਕਿਸਾਨ ਮਿੱਥੇ ਰੂਟ ਤੋਂ ਭਟਕ ਦਿੱਲੀ ਵਿੱਚ ਦਾਖਲ ਹੋ ਗਏ।
ਲਾਲ ਕਿਲ੍ਹੇ ਵੱਲ ਵਧੇ ਕਿਸਾਨ: ਕਿਸਾਨ ਟਰੈਕਟਰ ਪਰੇਡ ਦੌਰਾਨ ਭੜਕੇ ਲੋਕ ਲਾਲ ਕਿਲ੍ਹੇ ਉੱਤੇ ਚੜ੍ਹ ਗਏ ਤੇ ਲਾਲ ਕਿਲ੍ਹੇ ਉੱਤੇ ਕੇਸਰੀ ਅਤੇ ਕਿਸਾਨੀ ਝੰਡੇ ਲਗਾ ਦਿੱਤੇ। ਇਸ ਘਟਨਾਕ੍ਰਮ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕੇਸਰੀ ਨਿਸ਼ਾਨ ਨੂੰ ਖ਼ਾਲਿਸਤਾਨੀ ਝੰਡਾ ਕਿਹਾ ਗਿਆ। ਜਿਸ ਤੋਂ ਮਗਰੋਂ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਟਰੈਟਕਰ ਪਰੇਡ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਅੰਦੋਲਨਕਾਰੀਆਂ ਨੂੰ ਆਪੋ-ਆਪਣੀਆਂ ਧਰਨਾ ਥਾਵਾਂ ਉੱਤੇ ਪਰਤਣ ਦੀ ਅਪੀਲ ਕੀਤੀ ਸੀ।
ਇੱਕ ਕਿਸਾਨ ਦੀ ਹੋਈ ਸੀ ਮੌਤ: ਸਿੰਘੂ ਅਤੇ ਗਾਜੀਪੁਰ ਬਾਰਡਰ ਤੋਂ ਕਾਫੀ ਗਿਣਤੀ ਵਿੱਚ ਲੋਕ ਤੈਅ ਸਮੇਂ ਤੋਂ ਪਹਿਲਾਂ ਹੀ ਪੁਲਿਸ ਬੈਰੀਕੇਡ ਤੋੜ ਕੇ ਸੈਂਟਰਲ ਦਿੱਲੀ ਵਿੱਚ ਦਾਖ਼ਲ ਹੋ ਗਏ ਸਨ। ਇਸ ਤੋਂ ਇਲਾਵਾ ਦਿੱਲੀ ਆਈਟੀਓ ਉੱਪਰ ਪੁਲਿਸ ਅਤੇ ਮੁ਼ਜ਼ਾਹਰਾਕਾਰੀਆਂ ਵਿੱਚ ਟਕਰਾਅ ਹੋਇਆ ਅਤੇ ਇੱਕ ਕਿਸਾਨ ਦੀ ਮੌਤ ਹੋ ਗਈ। ਦੁਨੀਆ ਭਰ ’ਚ ਇਸ ਹਿੰਸਾ ਦੀ ਚਰਚਾ ਹੋਈ ਸੀ।