ਚੰਡੀਗੜ੍ਹ: ਬੈਂਕ ਨੂੰ ਲੈ ਕੇ ਜੇ ਤੁਹਾਨੂੰ ਜੇਕਰ ਜਰੂਰੀ ਕੰਮ ਹੈ ਤਾਂ ਤੁਹਾਨੂੰ ਜਰੂਰ ਪੂਰਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਬੈਂਕ ਵੱਲੋਂ ਲਗਾਤਾਰ 4 ਛੁੱਟੀਆਂ ਹਨ। ਆਰ.ਬੀ.ਆਈ. ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਹੋਲੀ ਨੂੰ ਲੈ ਕੇ 4 ਦਿਨ ਬੰਦ ਰਹਿਣਗੇ। ਆਰ.ਬੀ.ਆਈ. ਨੇ ਜਾਣਕਾਰੀ ਦਿੱਤੀ ਹੈ ਕਿ 17, 18, 19 ਅਤੇ 20 ਮਾਰਚ ਨੂੰ ਬੈਂਕਾਂ ਦੀਆਂ ਛੁੱਟੀਆਂ ਰਹਣਗੀਆਂ।
ਆਰ.ਬੀ.ਆਈ. ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਹੀਨੇ ਕੁੱਲ 13 ਦਿਨਾਂ ਦੀਆਂ ਸੀ ਛੁੱਟੀਆਂ ਹਨ। ਇਨ੍ਹਾਂ ਵਿੱਚੋਂ 4 ਐਤਵਾਰ, ਹੋਲਿਕਾ ਦਹਨ, ਹੋਲੀ ਆਦਿ ਦੀਆਂ ਛੁਟਿਆਂ ਸ਼ਾਮਲ ਹਨ। ਭਾਰਤੀ ਰਿਜ਼ਰਵ ਬੈਂਕ ਵੱਲੋਂ ਹਰ ਸਾਲ ਦੀ ਸ਼ੁਰੂਆਤ ਵਿੱਚ ਛੁੱਟੀਆਂ ਦੀ ਲੀਸਟ ਜਾਰੀ ਕੀਤੀ ਜਾਂਦੀ ਹੈ। ਇਸ ਲੀਸਟ ਵਿੱਚ ਪੂਰੇ ਸਾਲ ਦੀਆਂ ਛੁੱਟੀਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਖਰਚੇ ਘਟਾਉਣਾ ਅਤੇ ਆਮਦਨ ਵਧਾਉਣਾ ਨਵੀਂ ਸਰਕਾਰ ਦੀ ਹੋਵੇਗੀ ਤਰਜੀਹ
ਇਸ ਤੋਂ ਪਹਿਲਾਂ ਵੀ 1 ਮਾਰਚ ਨੂੰ ਵੀ ਬੈਂਕ ਬੰਦ ਸੀ। 1 ਮਾਰਚ ਨੂੰ ਪੂਰੇ ਦੇਸ਼ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ ਸੀ। ਜਿਸ ਦੀ ਛੁੱਟੀ ਦਾ ਐਲਾਨ ਆਰ.ਬੀ.ਆਈ. ਵੱਲ਼ੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ।