ਚੰਡੀਗੜ੍ਹ: ਜਿਥੇ ਪੰਜਾਬ ਕਾਂਗਰਸ ਇੱਖ ਪਾਸੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਲਈ ਨਾਵਾਂ ਦੀ ਛਾਂਟੀ ਅਤੇ ਪ੍ਰਚਾਰ ਦੀ ਵਿਊਂਤਬੰਦੀ ਬਣਾਉਣ ਲੱਗੀ ਹੋਈ ਹੈ, ਉਥੇ ਹੀ ਇੱਕ ਵਾਰ ਫੇਰ ਪਾਰਟੀ ਵਿੱਚ ਘੜਮੱਸ ਪੈਂਦਾ ਦਿਸ ਰਿਹਾ ਹੈ। ਕੁਝ ਵੱਡੇ ਕਾਂਗਰਸੀ ਆਗੂ ਪਾਰਟੀ ਹੱਥੋਂ ਖਿਸਕ ਰਹੇ ਹਨ ਤੇ ਇੱਧਰ ਪੰਜਾਬ ਮਾਮਿਲਆਂ ਦੇ ਇੰਚਾਰਜ ਰਹੇ ਹਰੀਸ਼ ਰਾਵਤ ਨੇ ਉਤਰਾਖੰਡ ਵਿੱਚ ਉਨ੍ਹਾਂ ਨਾਲ ਬੀਤ ਰਹੀ ਸਥਿਤੀ ਬਾਰੇ ਟਵੀਟ ਕਰਕੇ ਪੰਜਾਬ ਦੇ ਆਗੂਆਂ ਦੀ ਦੁਖਦੀ ਨਵਜ਼ ’ਤੇ ਹੱਥ ਰੱਖ ਦਿੱਤਾ ਹੈ।
ਜੋ ਬੀਜੋਗੇ, ਉਹੀ ਕੱਟੋਗੇ-ਕੈਪਟਨ
ਜਿਥੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਿਹਾ ਹੈ ਕਿ ਜਿਹੋ ਜਿਹਾ ਬੀਜੋਗੋ, ਉਹੋ ਜਿਹਾ ਕੱਟੋਗੇ, ਉਥੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਸਿੱਧੇ ਤੌਰ ’ਤੇ ਕਿਹਾ ਹੈ ਕਿ ਪਹਿਲਾਂ ਅਸਮ, ਫੇਰ ਪੰਜਾਬ ਅਤੇ ਹੁਣ ਉਤਰਾਖੰਡ ਵਿੱਚ ਪਾਰਟੀ ਦੀ ਹਾਲਤ ਮਾੜੀ ਹੋਣ ਵਾਲੀ ਹੈ ਤੇ ਇੱਕ ਦਿਨ ਪਾਰਟੀ ਬਰਬਾਦ ਹੋ ਜਾਏਗੀ।ਰਾਵਤ ਦੇ ਟਵੀਟ ਨਾਲ ਦਬੀ ਪੰਜਾਬ ਦੀ ਨਵਜ਼, ਕੈਪਟਨ ਤੇ ਤਿਵਾਰੀ ਨੇ ਦਿੱਤੀ ਨਸੀਹਤ ਹੈ।
ਇਹ ਵੀ ਪੜ੍ਹੋ:ਕੈਪਟਨ ਦਾ ਹਰੀਸ਼ ਰਾਵਤ 'ਤੇ ਤੰਜ, ਜੋ ਬੀਜਿਆ ਓਹੀ ਵੱਢ ਰਹੇ ਓਂ
ਰਾਵਤ ਨੇ ਪ੍ਰਗਟਾਈ ਆਪਬੀਤੀ
ਪੰਜਾਬ ਕਾਂਗਰਸ ਦੇ ਇੰਚਾਰਜ ਰਹੇ ਹਰੀਸ਼ ਰਾਵਤ ਵੱਲੋਂ ਉਤਰਾਖੰਡ ਵਿੱਚ ਆਪਬੀਤੀ ਪ੍ਰਗਟਾਉਣ ਨਾਲ ਪੰਜਾਬ ਦੀ ਨਵਜ਼ ਦੱਬੀ ਗਈ। ਉਨ੍ਹਾਂ ਦੇ ਇੰਚਾਰਜ ਰਹਿੰਦਿਆਂ ਪੰਜਾਬ ਕਾਂਗਰਸ ਵਿੱਚ ਹਮੇਸ਼ਾ ਕਾਟੋ ਕਲੇਸ਼ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਂਦੀ ਰਹੀ ਤੇ ਹੁਣ ਜਦੋਂ ਰਾਵਤ ਖੁਦ ਨੂੰ ਘੁਟਿਆ ਮਹਿਸੂਸ ਕਰ ਰਹੇ ਹਨ ਤਾੰ ਪੰਜਾਬ ਦੇ ਆਗੂਆਂ ਨੇ ਉਨ੍ਹਾਂ ਨੂੰ ਤੇ ਪਾਰਟੀ ਨੂੰ ਨਸੀਹਤ ਦਿੱਤੀ ਹੈ।
ਕੈਪਟਨ ਨੇ ਕਿਹਾ ਸੀ ਨਤੀਜੇ ਬਾਅਦ ’ਚ ਸਾਹਮਣੇ ਆਉਣਗੇ
ਇਨ੍ਹਾਂ ਮੀਟਿੰਗਾਂ ਦੌਰਾਨ ਦਿੱਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਹਰੀਸ਼ ਰਾਵਤ ਨੂੰ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਇਹ ਕਹਿੰਦੇ ਰਹੇ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿੱਚ ਵੱਡੀ ਜਿੰਮੇਵਾਰੀ ਨਾ ਦਿੱਤੀ ਜਾਵੇ ਪਰ ਹਾਈਕਮਾਂਡ ਅਤੇ ਰਾਵਤ ਨੇ ਕੈਪਟਨ ਦੀ ਨਹੀਂ ਮੰਨੀ। ਇਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ ਰਾਵਤ ਜੋ ਕੁਝ ਕਰ ਰਹੇ ਹਨ, ਉਹ ਠੀਕ ਨਹੀਂ ਹੈ ਤੇ ਇਸ ਦੇ ਨਤੀਜੇ ਬਾਅਦ ਵਿੱਚ ਸਾਹਮਣੇ ਆਉਣਗੇ।
ਰਾਵਤ ਮੰਨਦੇ ਸੀ ਕੈਪਟਨ ਨੇ ਕੰਮ ਕੀਤਾ
ਹਾਲਾਂਕਿ ਇੱਕ ਮੌਕਾ ਅਜਿਹਾ ਆਇਆ ਸੀ ਕਿ ਹਰੀਸ਼ ਰਾਵਤ ਨੇ ਕਿਹਾ ਸੀ ਕਿ ਹਾਈਕਮਾਂਡ ਅਤੇ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ ਤੋਂ ਸੰਤੁਸ਼ਟ ਹਨ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾਇਆ ਜਾਵੇਗਾ ਪਰ ਇਸ ਉਪਰੰਤ ਆਖਰ ਅੱਧੀ ਰਾਤ ਨੂੰ ਰਾਵਤ ਨੇ ਟਵੀਟ ਕਰਕੇ ਸਾਰੇ ਵਿਧਾਇਕਾਂ ਨੂੰ ਸੀਐਲਪੀ ਮੀਟਿੰਗ ਦਾ ਸੱਦਾ ਲਗਾ ਦਿੱਤਾ ਤੇ ਅਗਲੇ ਦਿਨ ਕੈਪਟਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ ਦੇ ਦਿੱਤਾ ਸੀ।
ਪੰਜਾਬ ਵਿੱਚ ਕੌੜਾ ਰਿਹਾ ਰਾਵਤ ਦਾ ਤਜਰਬਾ
ਪੰਜਾਬ ਵਿੱਚ ਹਰੀਸ਼ ਰਾਵਤ ਦਾ ਤਜੁਰਬਾ ਕਾਫੀ ਕੌੜਾ ਰਿਹਾ ਸੀ। ਇੱਕ ਵੇਲੇ ਉਨ੍ਹਾਂ ਇਹ ਵੀ ਕਹਿ ਦਿੱਤਾ ਸੀ ਕਿ ਉਹ ਪੰਜਾਬ ਦੀ ਜਿੰਮੇਵਾਰੀ ਤੋਂ ਮੁਕਤੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਉਤਰਾਖੰਡ ਵਿੱਚ ਚੋਣਾਂ ਵੀ ਵੇਖਣੀਆਂ ਹਨ। ਹੁਣ ਬੁੱਧਵਾਰ ਦੇਰ ਸ਼ਾਮ ਰਾਵਤ ਨੇ ਟਵੀਟ ਕਰਕੇ ਆਪਣਾ ਦੁਖੜਾ ਰੋਇਆ ਕਿ ਜਿਸ ਹਾਈਕਮਾਂਡ ਦੇ ਦਮ ’ਤੇ ਉਹ ਤੈਰਨਾ ਚਾਹੁੰਦੇ ਹਨ, ਉਸੇ ਨੇ ਸੂਬੇ ਵਿੱਚ ਮਗਰਮੱਛ ਛੱਡੇ ਹੋਏ ਹਨ ਤੇ ਇਹ ਮਗਰਮੱਛ ਉਨ੍ਹਾਂ (ਰਾਵਤ) ਦੀਆਂ ਟੰਗਾਂ ਖਿੱਚ ਰਹੇ ਹਨ ਤੇ ਕੰਮ ਨਹੀਂ ਕਰਨ ਦੇ ਰਹੇ। ਰਾਵਤ ਦੀ ਅਜਿਹੀ ਹੀ ਸਥਿਤੀ ’ਤੇ ਕੈਪਟਨ ਨੇ ਤੰਜ ਕਸਿਆ ਸੀ ਅਤੇ ਇਸ ਉਪਰੰਤ ਮਨੀਸ਼ ਤਿਵਾਰੀ ਨੇ ਵੀ ਸਿੱਧੇ ਤੌਰ ’ਤੇ ਕਿਹਾ ਕਿ ਪਾਰਟੀ ਵਿੱਚ ਚੱਲ ਰਹੀਆਂ ਕਾਰਵਾਈਆਂ ਕਾਂਗਰਸ ਨੂੰ ਖਤਮ ਕਰਕੇ ਛੱਡਣਗੀਆਂ। ਉਨ੍ਹਾਂ ਅਸਮ ਅਤੇ ਪੰਜਾਬ ਦਾ ਹਵਾਲਾ ਦਿੰਦਿਆਂ ਉਤਰਾਖੰਡ ਵਿੱਚ ਚਲ ਰਹੇ ਹਾਲਾਤ ’ਤੇ ਟਵੀਟ ਰਾਹੀਂ ਟਿੱਪਣੀ ਕੀਤੀ।
ਭੋਗ ਪਾ ਕੇ ਛੱਡਣਗੇ ਕਾਂਗਰਸ ਦਾ-ਤਿਵਾਰੀ
ਇਸ ਤਰ੍ਹਾਂ ਨਾਲ ਇੱਕ ਵਾਰ ਫਿਰ ਤੋਂ ਮਨੀਸ਼ ਤਿਵਾੜੀ ਨੇ ਆਪਣੀ ਹੀ ਕਾਂਗਰਸ ਪਾਰਟੀ (MP Manish Tewari target congress) ਨੂੰ ਘੇਰਿਆ ਹੈ। ਮਨੀਸ਼ ਤਿਵਾੜੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਪਹਿਲਾਂ ਅਸਮ, ਫਿਰ ਪੰਜਾਬ ਉਸ ਤੋਂ ਬਾਅਦ ਉਤਰਾਖੰਡ। ਪਾਰਟੀ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡਾਂਗੇ। ਪੰਜਾਬ ਵਿਧਾਨਸਭਾ ਚੋਣਾਂ 2022 (2022 Punjab Assembly Election) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਇਸ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ’ਚ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਬਗਾਵਤੀ ਸੁਰ ਵੀ ਨਜਰ ਆ ਰਹੇ ਹਨ। ਜਿਸ ਕਾਰਨ ਉਹ ਪਾਰਟੀ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ
ਮਨੀਸ਼ ਤਿਵਾਰੀ ਦੀ ਪਾਰਟੀ ਨੂੰ ਨਸੀਹਤ
ਛੱਡ ਰਹੇ ਹਨ। ਇਸੇ ਤਰ੍ਹਾਂ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਮੁੜ ਤੋਂ ਕਾਂਗਰਸ ਨੂੰ (MP Manish Tewari target congress) ਘੇਰਿਆ। ਮਨੀਸ਼ ਤਿਵਾੜੀ ਦਾ ਸਿੱਧੇ ਤੌਰ ’ਤੇ ਕਹਿਣਾ ਹੈ ਕਿ ਸੂਬਿਆਂ ਚ ਕਾਂਗਰਸ ਪਾਰਟੀ ਨੂੰ ਖੁਦ ਹਾਈਕਮਾਂਡ ਹੀ ਖਤਮ ਕਰਨ ਚ ਲੱਗੀ ਹੋਈ ਹੈ। ਕਾਬਿਲੇਗੌਰ ਹੈ ਕਿ ਮਨੀਸ਼ ਤਿਵਾੜੀ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰ ਅਤੇ ਪਾਰਟੀ ਨੂੰ ਨਸੀਹਤ ਅਤੇ ਤੰਜ ਕਸਦੇ ਹੋਏ ਨਜਰ ਆਉਂਦੇ ਰਹੇ ਹਨ।
ਚੋਣਾਂ ਤੋਂ ਪਹਿਲਾਂ ਰਾਵਤ ਦੀ ਨਰਾਜਗੀ ਪਾਰਟੀ ਲਈ ਅਸ਼ੁਭ ਸੰਕੇਤ
ਜਿਕਰਯੋਗ ਹੈ ਕਿ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Harish Rawat) ਕਾਂਗਰਸ ਸੰਗਠਨ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਉੱਤਰਾਖੰਡ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Uttarakhand Legislative Assembly election 2022) ਤੋਂ ਪਹਿਲਾਂ ਸੀਨੀਅਰ ਆਗੂ ਦੀ ਨਾਰਾਜ਼ਗੀ ਕਾਰਨ ਕਾਂਗਰਸ ਪਾਰਟੀ ਲਈ ਮੁਸੀਬਤ ਵਧ ਸਕਦੀ ਹੈ। ਉਨ੍ਹਾਂ ਨੇ ਟਵੀਟ ਕਰਕੇ ਪਾਰਟੀ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਲਿਖਿਆ, ‘ਹੈ ਨਾ ਅਜੀਬ ਸੀ ਬਾਤ, ਚੁਨਾਵ ਰੂਪੀ ਸਮੁੰਦਰ ਕੋ ਤੈਰਨਾ ਹੈ, ਸਹਿਯੋਗ ਲਈ ਸੰਗਠਨ ਢਾਂਚਾ ਬਹੁਤੀਆਂ ਥਾਵਾਂ ‘ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਮੋੜ ਰਿਹਾ ਹੈ ਜਾਂ ਨਾਂਹ-ਪੱਖੀ ਭੂਮਿਕਾ ਨਿਭਾ ਰਿਹਾ ਹੈ। ਜਿਸ ਸਮੁੰਦਰ ਵਿੱਚ ਤੈਰਨਾ ਹੈ।ਉਨ੍ਹਾਂ ਅੱਗੇ ਲਿਖਿਆ, ਸੱਤਾ ਨੇ ਉੱਥੇ ਕਈ ਮਗਰਮੱਛਾਂ ਨੂੰ ਛੱਡ ਰੱਖਿਆ ਹੈ। ਜਿਨ੍ਹਾਂ ਦੇ ਹੁਕਮ 'ਤੇ ਮੈਂ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਦਿਮਾਗ ਵਿਚ ਖਿਆਲ ਆਇਆ ਹੈ ਕਿ ਹਰੀਸ਼ ਰਾਵਤ ਬਹੁਤ ਹੋ ਗਿਆ ਹੈ, ਬਹੁਤ ਤੈਰ ਲਏ ਹਾਂ, ਹੁਣ ਆਰਾਮ ਕਰਨ ਦਾ ਸਮਾਂ ਹੈ।
ਹਰੀਸ਼ ਰਾਵਤ ਦੇ ਮਨ ਦੇ ਵਿਚਾਰ
ਹਰੀਸ਼ ਰਾਵਤ ਨੇ ਲਿਖਿਆ, 'ਫਿਰ ਮੇਰੇ ਦਿਮਾਗ ਦੇ ਇੱਕ ਕੋਨੇ ਤੋਂ ਗੁਪਤ ਰੂਪ ਵਿੱਚ ਇੱਕ ਆਵਾਜ਼ ਉੱਠ ਰਹੀ ਹੈ, 'ਨਾ ਦਿਨਯਮ ਨਾ ਬਚਣਾ', ਮੈਂ ਬਹੁਤ ਉਲਝਣ ਦੀ ਸਥਿਤੀ ਵਿੱਚ ਹਾਂ, ਨਵਾਂ ਸਾਲ ਸ਼ਾਇਦ ਰਸਤਾ ਦਿਖਾਵੇ। ਮੈਨੂੰ ਵਿਸ਼ਵਾਸ ਹੈ ਕਿ ਭਗਵਾਨ ਕੇਦਾਰਨਾਥ ਜੀ ਇਸ ਸਥਿਤੀ ਵਿੱਚ ਮੇਰਾ ਮਾਰਗਦਰਸ਼ਨ ਕਰਨਗੇ। ਸੱਤਾ ਨੇ ਕਈ ਮਗਰਮੱਛਾਂ ਨੂੰ ਉੱਥੇ ਛੱਡ ਰੱਖਿਆ ਹੈ, ਜਿਨ੍ਹਾਂ ਦੇ ਹੁਕਮਾਂ 'ਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਕਈ ਵਾਰ ਮੇਰੇ ਦਿਮਾਗ ਵਿਚ ਖਿਆਲ ਆ ਰਿਹਾ ਹੈ ਕਿ ਹਰੀਸ਼ ਰਾਵਤ ਬਹੁਤ ਹੋ ਗਿਆ, ਬਹੁਤ ਤੈਰ ਲਿਆ, ਹੁਣ ਆਰਾਮ ਕਰਨ ਦਾ ਸਮਾਂ ਹੈ।
ਇਹ ਵੀ ਪੜ੍ਹੋ:ਸਾਂਸਦ ਮਨੀਸ਼ ਤਿਵਾੜੀ ਨੇ ਮੁੜ ਘੇਰੀ ਕਾਂਗਰਸ, ਕਿਹਾ-'ਪੰਜਾਬ, ਅਸਮ ਤੋਂ ਬਾਅਦ ਉਤਰਾਖੰਡ ਦੀ ਵਾਰੀ'