ਕਰਨਾਟਕ: ਡੋਡਾਬੱਲਾਪੁਰਾ ਤਾਲੁਕਾ ਦੇ ਡੋਡਾ ਹੱਜਾਜੀ ਪਿੰਡ ਦੇ ਰਹਿਣ ਵਾਲੇ ਰਵੀਕੁਮਾਰ ਨੇ ਆਪਣੇ 8 ਏਕੜ ਦੇ ਪੌਲੀ ਹਾਊਸ ਵਿੱਚ ਗੁਲਾਬ ਦੀ ਕਾਸ਼ਤ ਕੀਤੀ ਹੈ। ਉਨ੍ਹਾਂ ਦੇ ਗੁਲਾਬ ਕਈ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ ਅਤੇ ਸਥਾਨਕ ਬਾਜ਼ਾਰਾਂ ਵਿੱਚ ਵੀ ਵੇਚੇ ਜਾਂਦੇ ਹਨ। ਰਵੀਕੁਮਾਰ ਫੁੱਲਾਂ ਦੀ ਖੇਤੀ ਤੋਂ ਲੱਖਾਂ ਰੁਪਏ ਕਮਾ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ 150 ਤੋਂ ਵੱਧ ਸਥਾਨਕ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ।
ਰਵੀਕੁਮਾਰ ਕੋਲ 20 ਏਕੜ ਖੇਤੀਬਾੜੀ ਜ਼ਮੀਨ ਹੈ, ਜਿਸ ਵਿਚੋਂ ਉਹ 8 ਏਕੜ ਜ਼ਮੀਨ ਆਪਣੇ ਪੌਲੀ ਹਾਊਸ ਵਿੱਚ ਫੁੱਲਾਂ ਦੀ ਖੇਤੀ ਲਈ ਵਰਤੋਂ 'ਚ ਲਿਆਂਦਾ ਹੈ। ਜਿਥੇ ਉਹ 12 ਕਿਸਮਾਂ ਦੇ ਗੁਲਾਬ ਦੀ ਕਾਸ਼ਤ ਕਰ ਰਹੇ ਹਨ।
ਕਿਸਾਨ ਰਵੀਕੁਮਾਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਪਾਣੀ ਬਰਬਾਦ ਹੁੰਦਾ ਹੈ। ਇਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਇੱਕ ਤਲਾਬ ਦਾ ਨਿਰਮਾਣ ਕਰਕੇ ਪਾਣੀ ਦੀ ਬਚਤ ਕਰਨ ਬਾਰੇ ਸੋਚ ਲਿਆ। ਪਾਣੀ ਸਟੋਰ ਕਰਨ ਲਈ ਇੱਕ ਤਲਾਬ ਬਣਾਉਣ ਲਈ ਢੁੱਕਵੀਂ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਜਿਸ 'ਚ ਇਕ ਤਲਾਬ ਬਣਾਇਆ ਹੈ। ਇਹ ਤਲਾਬ 60 ਮਿਲੀਅਨ ਲੀਟਰ ਪਾਣੀ ਇਕੱਠਾ ਕਰਨ ਦੀ ਸਮਰਥਾ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਬੋਰਵੇਲ ਤੋਂ ਪਾਣੀ ਨਹੀਂ ਮਿਲਦਾ ਸੀ, ਜਦਕਿ ਉਨ੍ਹਾਂ ਨੇ 1400 ਫੁੱਟ ਡੂੰਘਾ ਬੋਰਵੈਲ ਪੁੱਟਿਆ ਹੋਇਆ ਸੀ। ਹੁਣ ਉਹ ਆਪਣੇ ਫੁੱਲਾਂ ਦੀ ਖੇਤੀ ਨੂੰ 100 ਫੀਸਦੀ ਮੀਂਹ ਦਾ ਪਾਣੀ ਦੇ ਰਹੇ ਹਨ।
ਰਵੀਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਖੇਤ ਨੂੰ ਤਲਾਬ ਬਣਾਉਣ ਵਿੱਚ ਡੇਢ ਤੋਂ ਦੋ ਮਹੀਨਿਆਂ ਦਾ ਸਮਾਂ ਲਗਾ ਹੈ। ਇਸ ਲਈ 2 ਹਿਤਾਚੀ, 10 ਲਾਅਰੀ ਅਤੇ ਜੇਸੀਬੀ ਦੀ ਵਰਤੋਂ ਕਰਦਿਆਂ ਲਗਭਗ 32 ਲੱਖ ਰੁਪਏ ਖਰਚ ਕੇ ਤਲਾਬ ਦਾ ਨਿਰਮਾਣ ਕੀਤਾ। ਉਨ੍ਹਾਂ ਨੇ 12 ਬੋਰਵੈਲ ਪੁੱਟਣ ਲਈ 35 ਤੋਂ 40 ਲੱਖ ਰੁਪਏ ਖ਼ਰਚ ਕੀਤੇ ਸੀ। ਹਰ, ਪੌਲੀ ਹਾਊਸ ਲਈ ਡਰੇਨੇਜ ਦਾ ਨਿਰਮਾਣ ਕੀਤਾ ਜਾਂਦਾ ਹੈ ਅਤੇ ਇਹ ਪਾਣੀ ਇਸ ਨਾਲੇ ਜ਼ਰੀਏ ਤਲਾਬ ਵਿਚ ਜਮ੍ਹਾਂ ਹੋ ਜਾਂਦਾ ਹੈ।
ਪੌਲੀ ਹਾਊਸ ਉੱਤੇ ਪੈਣ ਵਾਲਾ ਮੀਂਹ ਇੱਕ ਪਾਈਪ ਵਿੱਚ ਪਾਣੀ ਇਕੱਠਾ ਹੋ ਜਾਂਦਾ ਅਤੇ ਨਾਲੇ ਵਿੱਚ ਚਲਾ ਜਾਂਦਾ ਹੈ। ਇਹ ਡਰੇਨੇਜ ਦੁਆਰਾ ਤਲਾਬ ਵਿੱਚ ਇਕੱਠਾ ਹੋ ਜਾਂਦਾ ਹੈ। ਇਸ ਤਲਾਬ ਵਿੱਚ 60 ਮਿਲੀਅਨ ਲੀਟਰ ਪਾਣੀ ਨੂੰ ਸਟੋਰ ਕਰਨ ਦੀ ਸਮਰੱਥਾ ਹੈ। ਇਸ ਦੇ ਭਰਨ ਤੋਂ ਬਾਅਦ, ਇੱਕ ਸਾਲ ਤੱਕ ਪਾਣੀ ਦੀ ਕੋਈ ਘਾਟ ਨਹੀਂ ਹੁੰਦੀ।
ਰਵੀਕੁਮਾਰ ਨੇ ਕਿਹਾ ਕਿ ਅਸਲ ਵਿੱਚ, ਬੋਰਵੇਲ ਦੇ ਪਾਣੀ ਵਿੱਚ ਨਮਕ ਹੁੰਦਾ ਹੈ ਅਤੇ ਇਹ ਫਸਲਾਂ ਲਈ ਚੰਗਾ ਨਹੀਂ ਹੁੰਦਾ, ਜਦਕਿ ਮੀਂਹ ਦਾ ਪਾਣੀ ਬੋਰਵੇਲ ਦੇ ਪਾਣੀ ਨਾਲੋਂ ਵਧੇਰੇ ਝਾੜ ਦਿੰਦਾ ਹੈ।