ਚੰਡੀਗੜ੍ਹ: ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਬਚਪਨ ਕਾ ਪਿਆਰ ਗੀਤ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਗਾਣੇ ਨੂੰ ਛੱਤੀਸਗੜ੍ਹ ਦੇ ਸਹਦੇਵ ਨੇ ਆਪਣੇ ਹੀ ਸਟਾਈਲ ਨਾਲ ਗਾਇਆ ਸੀ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਹਦੇਵ ਰਾਤੋ ਰਾਤ ਸਟਾਰ ਬਣ ਗਏ। ਪਰ ਹੁਣ ਰਾਣੂ ਮੰਡਲ ਵੀ ਇਸ ਗਾਣੇ ਨੂੰ ਲੈ ਕੇ ਲੋਕਾਂ ਦੇ ਵਿਚਾਲੇ ਆ ਗਈ ਹੈ।
- " class="align-text-top noRightClick twitterSection" data="
">
ਦੱਸ ਦਈਏ ਕਿ ਰਾਣੂ ਮੰਡਲ ਨੇ ਆਪਣੇ ਅੰਦਾਜ ਚ ਬਚਪਨ ਕਾ ਪਿਆਰ ਗਾਣੇ ਨੂੰ ਗਾਇਆ। ਇਸ ਵੀਡੀਓ ਨੂੰ ਸੇਕਰਡ ਅੱਡਾ ਨਾਂ ਦੇ ਅਕਾਉਂਟ ਵੱਲੋਂ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਰਾਣੂ ਮੰਡਲ ਮੁੜ ਤੋਂ ਸੋਸ਼ਲ ਮੀਡੀਆ ’ਤੇ ਟ੍ਰੇਡ ਕਰਨ ਲੱਗੀ ਹੈ।
ਕਾਬਿਲੇਗੌਰ ਹੈ ਕਿ ਸਹਦੇਵ ਦੇ ਵਾਂਗ ਹੀ ਰਾਣੂ ਮੰਡਲ ਦਾ ਵੀਡੀਓ ਵਾਇਰਲ ਹੋਇਆ ਸੀ ਜਦੋਂ ਉਹ ਰੇਲਵੇ ਸਟੇਸ਼ਨ ਤੇ ਭੀਖ ਮੰਗਦੀ ਹੁੰਦੀ ਸੀ। ਰਾਣੂ ਦੀ ਆਵਾਜ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਬਾਅਦ ਚ ਰਾਣੂ ਮੰਡਲ ਦੇ ਨਾਲ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਦੇ ਨਾਲ ਤੇਰੀ ਮੇਰੀ ਕਹਾਣੀ ਗਾਣਾ ਗਾਇਆ ਸੀ। ਇਸ ਦੌਰਾਨ ਉਨ੍ਹਾਂ ਦੀ ਕਾਫੀ ਵੀਡੀਓ ਵਾਇਰਲ ਹੋਈਆਂ ਸੀ ਜਿਸ ’ਚ ਉਹ ਕਾਫੀ ਟ੍ਰੋਲ ਹੋਈ ਸੀ।