ETV Bharat / bharat

Viral Video: ਘੋੜੇ ਦੀ ਲਗਾਮ ਹੱਥਾਂ ਵਿੱਚ ਲੈ ਕੇ ਰਾਮ ਰਹੀਮ ਨੇ ਲਗਾਈ ਦੌੜ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ - ਬਾਗ਼ਪਤ ਸਥਿਤ ਆਸ਼ਰਮ

ਬਾਗ਼ਪਤ ਸਥਿਤ ਆਸ਼ਰਮ 'ਚ ਬਾਬਾ ਰਾਮ ਰਹੀਮ ਦੇ ਹੱਥਾਂ 'ਚ ਘੋੜੇ ਦੀ ਲਗਾਮ ਲੈ ਕੇ ਦੌੜ ਦੌੜਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੋ ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ।

ਘੋੜੇ ਦੀ ਲਗਾਮ ਹੱਥਾਂ ਵਿੱਚ ਲੈ ਕੇ ਰਾਮ ਰਹੀਮ ਨੇ ਲਗਾਈ ਦੌੜ

author img

By

Published : Feb 16, 2023, 10:53 PM IST

ਘੋੜੇ ਦੀ ਲਗਾਮ ਹੱਥਾਂ ਵਿੱਚ ਲੈ ਕੇ ਰਾਮ ਰਹੀਮ ਨੇ ਲਗਾਈ ਦੌੜ

ਯੂਪੀ/ਬਾਗਪਤ: ਹਨੀਪ੍ਰੀਤ ਨਾਲ ਗੁਰਮੀਤ ਰਾਮ ਰਹੀਮ ਦਾ ਕੇਕ ਕੱਟਣ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਬਾਬਾ ਰਾਮ ਰਹੀਮ ਆਪਣੇ ਘੋੜੇ ਨਾਲ ਦੌੜਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਰਾਮ ਰਹੀਮ ਦੇ ਭਗਤ ਵੀ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਹਾਲਾਂਕਿ ਇਹ ਵੀਡੀਓ ਪੁਰਾਣਾ ਦੱਸਿਆ ਜਾ ਰਿਹਾ ਹੈ। 46 ਸੈਕਿੰਡ ਦੀ ਵੀਡੀਓ 'ਚ ਰਾਮ ਰਹੀਮ ਆਪਣੇ ਹੱਥ 'ਚ ਘੋੜੇ ਦੀ ਲਗਾਮ ਲੈ ਕੇ ਆਪਣੇ ਬਰਨਾਵਾ ਡੇਰਾ ਆਸ਼ਰਮ 'ਚ ਦੌੜਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਪੈਰੋਲ 'ਤੇ ਜੇਲ ਤੋਂ ਬਾਹਰ ਹੋਏ ਹਨ ਅਤੇ ਇਸ ਸਮੇਂ ਬਾਗਪਤ ਸਥਿਤ ਆਪਣੇ ਬਰਨਾਵਾ ਡੇਰਾ ਆਸ਼ਰਮ 'ਚ ਵੱਖ-ਵੱਖ ਗਤੀਵਿਧੀਆਂ ਕਰਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਕਦੇ ਮਿਊਜ਼ੀਕਲ ਡਾਇਰੈਕਟਰ ਦੀ ਭੂਮਿਕਾ 'ਚ ਨਜ਼ਰ ਆਉਂਦੇ ਹਨ ਕਦੇ ਦੇਸ਼ ਭਗਤ ਦੇ ਰੂਪ ਵਿੱਚ ਗੀਤ ਗਾਉਂਦੇ ਨਜ਼ਰ ਆਉਂਦੇ ਹਨ। ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਬਾਬਾ ਰਾਮ ਰਹੀਮ ਆਪਣੇ ਘੋੜੇ ਨਾਲ ਦੌੜਦੇ ਨਜ਼ਰ ਆਏ ਹਨ। 46 ਸੈਕਿੰਡ ਦੇ ਇਸ ਵਾਇਰਲ ਵੀਡੀਓ 'ਚ ਬਾਬਾ ਰਾਮ ਰਹੀਮ ਹੂਡੀ ਟੋਪੀ ਪਾ ਕੇ ਅਤੇ ਹੱਥਾਂ 'ਚ ਘੋੜੇ ਦੀ ਲਗਾਮ ਫੜ ਕੇ ਦੌੜ ਰਹੇ ਹਨ। ਬਾਬਾ ਦਾ ਇਹ ਵੀਡੀਓ ਬਾਗਪਤ ਸਥਿਤ ਉਨ੍ਹਾਂ ਦੇ ਬਰਨਾਵਾ ਆਸ਼ਰਮ ਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੋ ਮਹੀਨੇ ਪੁਰਾਣੀ ਹੈ, ਜਿਸ ਨੂੰ ਲੋਕ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕਰ ਰਹੇ ਹਨ। ਬਰਨਾਵਾ ਸਥਿਤ ਰਾਮ ਰਹੀਮ ਦਾ ਡੇਰਾ ਆਸ਼ਰਮ ਦੂਜਾ ਸਭ ਤੋਂ ਵੱਡਾ ਆਸ਼ਰਮ ਮੰਨਿਆ ਜਾਂਦਾ ਹੈ। ਪੈਰੋਲ ਮਿਲਣ ਤੋਂ ਬਾਅਦ ਬਾਬਾ ਰਹੀਮ ਨੂੰ ਇੱਥੇ ਹੀ ਰੱਖਿਆ ਜਾਂਦਾ ਹੈ। ਇਸ ਵਾਰ ਵੀ ਜਦੋਂ ਬਾਬਾ ਰਾਮ ਰਹੀਮ ਨੂੰ 21 ਜਨਵਰੀ ਨੂੰ ਪੈਰੋਲ ਮਿਲੀ ਹੈ ਤਾਂ ਉਹ ਬਰਨਾਵਾ ਡੇਰਾ ਆਸ਼ਰਮ ਵਿੱਚ ਰਹਿ ਰਹੇ ਹਨ। ਹਾਲਾਂਕਿ ਈਟੀਵੀ ਭਾਰਤ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ: ontroversy on 368th urs of Shahjahan: ਸ਼ਾਹਜਹਾਂ ਦੇ 368ਵੇਂ ਉਰਸ ਦਾ ਵਿਰੋਧ, ASI ਦਫ਼ਤਰ ਅੱਗੇ ਸ਼ਿਵ ਤੇ ਪਾਰਵਤੀ ਨੇ ਸੁਰੂ ਕੀਤੀ ਭੁੱਖ ਹੜਤਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.