ਹੈਦਰਾਬਾਦ: ਰੱਖੜੀ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ। ਇਹ ਤਿਉਹਾਰ ਹਰ ਸਾਲ ਸਾਵਨ ਮਹੀਨੇ ਦੀ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਓਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾਵੇਗਾ। ਰੱਖੜੀ 'ਤੇ ਭੈਣਾ ਆਪਣੇ ਭਰਾਵਾਂ ਲਈ ਬਾਜ਼ਾਰ ਤੋਂ ਰੱਖੜੀ ਖਰੀਦ ਦੀਆਂ ਹਨ। ਪਰ ਰੱਖੜੀ ਖਰੀਦਦੇ ਸਮੇਂ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਰੱਖੜੀ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਰੱਖੜੀ ਖਰੀਦਦੇ ਸਮੇਂ ਰੰਗ ਦਾ ਧਿਆਨ ਰੱਖੋ: ਰੱਖੜੀ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਰੱਖੜੀ ਦਾ ਰੰਗ ਹਮੇਸ਼ਾ ਗੁਲਾਬੀ, ਪੀਲਾ, ਹਰਾ ਅਤੇ ਲਾਲ ਹੋਣਾ ਚਾਹੀਦਾ ਹੈ। ਕਦੇ ਵੀ ਨੀਲੇ, ਕਾਲੇ ਅਤੇ ਭੂਰੇ ਰੰਗ ਦੀ ਰੱਖੜੀ ਨਾ ਖਰੀਦੋ। ਵਾਸਤੂ ਐਕਸਪਰਟ ਅਨੁਸਾਰ, ਭਰਾ ਦੇ ਕਾਲੇ ਰੰਗ ਦੀ ਰੱਖੜੀ ਨਹੀਂ ਬੰਨਣੀ ਚਾਹੀਦੀ। ਇਸ ਨਾਲ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ।
ਇਸ ਤਰ੍ਹਾਂ ਦੇ ਨਿਸ਼ਾਨ ਵਾਲੀਆਂ ਰੱਖੜੀਆਂ ਨਾ ਖਰੀਦੋ: ਜ਼ਿਆਦਾਤਰ ਲੋਕ ਬਾਜ਼ਾਰਾਂ 'ਚੋ ਰੱਖੜੀਆਂ ਖਰੀਦਦੇ ਹਨ। ਪਰ ਜਿਸ ਰੱਖੜੀ 'ਤੇ ਅੱਧਾ ਚੱਕਰ ਜਾਂ ਕਰਾਸ ਬਣਿਆ ਹੁੰਦਾ ਹੈ, ਅਜਿਹੀਆਂ ਰੱਖੜੀਆਂ ਬੰਨਣ ਨਾਲ ਬੂਰਾ ਅਸਰ ਪੈ ਸਕਦਾ ਹੈ। ਇਸ ਲਈ ਤੁਸੀਂ ॐ, ਲਾਲ ਸਵਾਸਤਿਕ ਆਦਿ ਸ਼ੁੱਭ ਚਿੰਨ ਵਾਲੀਆਂ ਰੱਖੜੀਆਂ ਖਰੀਦ ਸਕਦੇ ਹਨ।
ਰੱਖੜੀ ਦਾ ਧਾਗਾ: ਰੱਖੜੀ ਖਰੀਦਦੇ ਸਮੇਂ ਧਾਗੇ ਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ। ਮੰਨਿਆ ਜਾਂਦਾ ਹੈ ਕਿ ਮੌਲੀ ਦਾ ਧਾਗਾ ਬੰਨਣਾ ਸ਼ੁੱਭ ਹੁੰਦਾ ਹੈ। ਇਸਦੇ ਨਾਲ ਹੀ ਫੁੱਲ ਅਤੇ ਮੋਤੀਆਂ ਨਾਲ ਬਣੀ ਰੱਖੜੀ ਬੰਨਣਾ ਵੀ ਵਧੀਆਂ ਹੁੰਦਾ ਹੈ।
- Raksha Bandhan Dishes: ਰੱਖੜੀ ਮੌਕੇ ਘਰ 'ਚ ਹੀ ਬਣਾਓ ਮਿੱਠੇ ਪਕਵਾਨ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Raksha Bandhan 2023: ਰੱਖੜੀ ਨੂੰ ਲੈ ਕੇ ਭੰਬਲਭੂਸਾ, 30 ਜਾਂ 31 ਅਗਸਤ ? ਸਹੀ ਮਿਤੀ ਅਤੇ ਸ਼ੁਭ ਸਮਾਂ ਜਾਣੋ
- 28 August Love Horoscope: ਇਸ ਨੂੰ ਮਿਲੇਗਾ ਪਿਆਰ, ਕਿਸ ਦਾ ਬੇੜਾ ਹੋਵੇਗਾ ਪਾਰ, ਕਿਸ ਨੂੰ ਰੱਖਣਾ ਹੋਵੇਗਾ ਗੁੱਸੇ 'ਤੇ ਕਾਬੂ, ਪੜ੍ਹੋ ਅੱਜ ਦਾ ਲਵ ਰਾਸ਼ੀਫਲ
- rashifa: ਕਿਵੇਂ ਰਹੇਗਾ ਅੱਜ ਸਾਰਾ ਦਿਨ ਤੁਹਾਡਾ ਮੂਡ, ਕੌਣ ਕਰੇਗਾ ਸਮੁੰਦਰ ਪਾਰ ਪੜ੍ਹੋ ਅੱਜ ਦਾ ਰਾਸ਼ੀਫਲ
- Raksha Bandhan 2023: ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਇਹ ਤਿਓਹਾਰ, ਜਾਣੋ ਰੱਖੜੀ ਬੰਨਣ ਦਾ ਸਹੀ ਸਮਾਂ ਅਤੇ ਵਿਧੀ
ਟੁੱਟੀ ਹੋਈ ਰੱਖੜੀ ਨਾ ਖਰੀਦੋ: ਜਦੋ ਵੀ ਤੁਸੀਂ ਰੱਖੜੀ ਖਰੀਦ ਰਹੇ, ਤਾਂ ਧਿਆਨ ਨਾਲ ਦੇਖ ਕੇ ਰੱਖੜੀ ਖਰੀਦੋ। ਕਿਉਕਿ ਟੁੱਟੀ ਹੋਈ ਰੱਖੜੀ ਨਹੀਂ ਬੰਨਣੀ ਚਾਹੀਦੀ। ਇਸ ਲਈ ਕਦੇ ਵੀ ਰੱਖੜੀ ਖਰੀਦਦੇ ਸਮੇਂ ਜਲਦਬਾਜ਼ੀ ਨਾ ਕਰੋ ਅਤੇ ਰੱਖੜੀ ਨੂੰ ਚੈੱਕ ਕਰਨ ਤੋਂ ਬਾਅਦ ਹੀ ਖਰੀਦੋ।