ਨਵੀਂ ਦਿੱਲੀ/ਗਾਜੀਆਬਾਦ: ਦਿੱਲੀ-ਐਨਸੀਆਰ ਚ ਸ਼ਨੀਵਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਖੇਤੀ ਕਾਨੂੰਨਾਂ (Agriculture bill)ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਗਾਜੀਪੁਰ ਬਾਡਰ ਸਣੇ ਰਾਜਧਾਨੀ ਦਿੱਲੀ (Delhi) ਦੇ ਵੱਖ ਵੱਖ ਬਾਰਡਰਾਂ ’ਤੇ ਚਲ ਰਹੇ ਕਿਸਾਨੀ ਅੰਦੋਲਨ (Kisan Andolan) ਦੇ ਸਥਾਨ ’ਤੇ ਲੱਗੇ ਟੈਂਟਾ ਚ ਪਾਈ ਜਮਾ ਹੋ ਗਿਆ, ਜਿਸ ਤੋਂ ਅੰਦੋਲਨਕਾਰੀਆਂ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਸ਼ਨੀਵਾਰ ਨੂੰ ਭਾਰੀ ਮੀਂਹ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਐਨਸੀਆਰ ਪ੍ਰਧਾਨ ਮੰਗੇਰਾਮ ਤਿਆਗੀ ਦੇ ਨਾਲ ਸਰਹੱਦ 'ਤੇ ਤੰਬੂਆਂ ਦਾ ਜਾਇਜ਼ਾ ਲਿਆ। ਟਿਕੈਤ ਦਿੱਲੀ ਦੀ ਸਰਹੱਦ ’ਤੇ ਲੱਗੇ ਬੈਰੀਕੈਡਿੰਗ ਦੇ ਕੋਲ ਭਰੇ ਪਾਣੀ ’ਚ ਆਪਣੇ ਸਾਥੀਆਂ ਨਾਲ ਬੈਠੇ ਹੋਏ ਨਜਰ ਆਏ ਹਨ।
ਇਹ ਵੀ ਪੜੋ: ਮੀਂਹ ਨੇ ਖੋਲ੍ਹੀ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਦੀ ਪੋਲ, ਲੋਕਾਂ ਨੇ ਦਿੱਤੀ ਇਹ ਚਿਤਾਵਨੀ
ਟਿਕੈਤ ਨੇ ਕਿਹਾ ਕਿ ਕਿਸਾਨ ਗਰਮੀ, ਸਰਦੀ ਅਤੇ ਮੀਂਹ ਨਾਲ ਪਰੇਸ਼ਾਨ ਹੋਣ ਵਾਲਾ ਨਹੀਂ ਹੈ। ਹਰ ਮੌਸਮ ’ਚ ਰਹਿਣ ਦਾ ਆਦੀ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਸਾਡੇ ਖੇਤਾਂ ਵਿੱਚ ਸੋਨੇ ਦੀ ਵਰਖਾ ਕਰ ਰਿਹਾ ਹੈ। ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ? ਕਿਸਾਨ ਆਗੂਆਂ ਮੁਤਾਬਿਕ ਗਾਜ਼ੀਪੁਰ ਸਰਹੱਦ 'ਤੇ ਭਾਰੀ ਮੀਂਹ ਕਾਰਨ ਅੰਦੋਲਨਕਾਰੀ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਬਹੁਤ ਸਾਰੇ ਤੰਬੂ ਹਨ ਜਿਨ੍ਹਾਂ ਵਿੱਚ ਪਾਣੀ ਆ ਰਿਹਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੌਸਮ ਚਾਹੇ ਕੋਈ ਵੀ ਹੋਵੇ, ਪਰ ਸਾਡੇ ਹੌਸਲੇ ਠੰਡੇ ਨਹੀਂ ਪੈਣਗੇ। ਅਸੀਂ ਗਾਜ਼ੀਪੁਰ ਸਰਹੱਦ 'ਤੇ ਉਦੋਂ ਤੱਕ ਖੜ੍ਹੇ ਰਹਾਂਗੇ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਕਿਸਾਨ ਅੰਦੋਲਨ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਹਨ।