ETV Bharat / bharat

ਗਾਜ਼ੀਪੁਰ ਸਰਹੱਦ 'ਤੇ ਰਾਕੇਸ਼ ਟਿਕੈਤ ਨੇ ਕਰ 'ਤਾ ਵੱਡਾ ਧਮਾਕਾ - Supreme Court

ਰਾਕੇਸ਼ ਟਿਕੈਤ (RAKESH TIKAIT) ਖੁਦ ਕੁੱਝ ਹੀ ਸਮੇਂ ਵਿੱਚ ਦਿੱਲੀ ਗਾਜ਼ੀਪੁਰ ਮੁਰਗਾ ਮੰਡੀ ਵੱਲ ਰਾਸ਼ਟਰੀ ਰਾਜਮਾਰਗ 24 (NATIONAL HIGHWAY 24) ਦੀ ਸਰਵਿਸ ਲੇਨ ਖੋਲ੍ਹ ਦੇਵੇਗਾ। ਪਹਿਲਾਂ ਤਾਂ ਕਿਸਾਨਾਂ ਨੇ ਇਹ ਰਸਤਾ ਰੋਕ ਦਿੱਤਾ ਸੀ। ਇਹ ਮਾਮਲਾ ਸੁਪਰੀਮ ਕੋਰਟ (Supreme Court) ਵਿੱਚ ਜਾਣ ਤੋਂ ਬਾਅਦ ਲਿਆ ਗਿਆ।

ਗਾਜ਼ੀਪੁਰ ਸਰਹੱਦ 'ਤੇ ਰਾਕੇਸ਼ ਟਿਕੈਤ ਨੇ ਕਰਤਾ ਵੱਡਾ ਧਮਾਕਾ

author img

By

Published : Oct 21, 2021, 3:49 PM IST

ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਪੁਰ ਸਰਹੱਦ (ghazipur border) 'ਤੇ 11 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਅਤੇ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨ ਦੀ ਗਰੰਟੀ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਹੈ। ਗਾਜ਼ੀਆਬਾਦ ਤੋਂ ਦਿੱਲੀ ਜਾ ਰਿਹਾ ਦਿੱਲੀ ਮੇਰਠ ਐਕਸਪ੍ਰੈਸਵੇਅ ਕਿਸਾਨ ਅੰਦੋਲਨ ਕਾਰਨ ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਹਰ ਰੋਜ਼ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਾਜ਼ੀਪੁਰ ਸਰਹੱਦ (ghazipur border) 'ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ (RAKESH TIKAIT) ਨੇ ਰਾਸ਼ਟਰੀ ਰਾਜਮਾਰਗ 24 (NATIONAL HIGHWAY 24) ਦੀ ਸਰਵਿਸ ਲੇਨ ਨੂੰ ਦਿੱਲੀ ਗਾਜ਼ੀਪੁਰ ਮੁਰਗਾ ਮੰਡੀ ਵੱਲ ਖੋਲ੍ਹਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਰਵਿਸ ਲੇਨ 'ਤੇ ਲੱਗੇ ਟੈਂਟ ਹਟਾਏ ਜਾ ਰਹੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ (RAKESH TIKAIT) ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਸੀਂ ਰਸਤਾ ਬੰਦ ਨਹੀਂ ਕੀਤਾ ਹੈ। ਅਸੀਂ ਆਪਣੇ ਟੈਂਟ ਹਟਾ ਕੇ ਦਿਖਾਉਣਾ ਚਾਹੁੰਦੇ ਹਾਂ ਕਿ ਦਿੱਲੀ ਪੁਲਿਸ ਨੇ ਰਸਤੇ ਵਿੱਚ ਬੈਰੀਕੇਡ ਲਗਾ ਦਿੱਤਾ ਹੈ ਅਤੇ ਦਿੱਲੀ ਪੁਲਿਸ ਨੇ ਰਸਤਾ ਬੰਦ ਕੀਤਾ ਹੈ।

ਗਾਜ਼ੀਪੁਰ ਸਰਹੱਦ 'ਤੇ ਰਾਕੇਸ਼ ਟਿਕੈਤ ਨੇ ਕਰਤਾ ਵੱਡਾ ਧਮਾਕਾ

ਹਾਲਾਂਕਿ, ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ (RAKESH TIKAIT) ਤੋਂ ਪੁੱਛਿਆ ਗਿਆ ਕਿ ਕੀ ਕਿਸਾਨ ਰਸਤਾ ਖੋਲ੍ਹਣ ਤੋਂ ਬਾਅਦ ਦਿੱਲੀ ਜਾਣਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ। ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ਦੀ ਉਡੀਕ ਹੈ। ਜਿਵੇਂ ਹੀ ਸੰਯੁਕਤ ਕਿਸਾਨ ਮੋਰਚਾ ਦਿੱਲੀ ਜਾਣ ਦਾ ਸੱਦਾ ਦਿੰਦਾ ਹੈ, ਗਾਜ਼ੀਪੁਰ ਸਰਹੱਦ (ghazipur border) 'ਤੇ ਅੰਦੋਲਨਕਾਰੀ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ।

ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ‘ਤੇ ਮੁੜ ਵੱਡੀ ਗੱਲ ਕਹੀ ਹੈ

ਸੁਪਰੀਮ ਕੋਰਟ (Supreme Court) ਨੇ ਕਿਸਾਨਾਂ ਦੇ ਮੁਜਾਹਰੇ ਦੇ ਹੱਕ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਸੜਕ ਜਾਮ ਕਰਨ ਬਾਰੇ ਜਵਾਬ ਵੀ ਤਲਬ ਕੀਤਾ ਹੈ। ਸੁਪਰੀਮ ਕੋਰਟ (Supreme Court) ਨੇ ਕਿਸਾਨ ਯੂਨੀਅਨਾਂ (Farmers Unions) ਨੂੰ ਉਨ੍ਹਾਂ ਦਾ ਪੱਖ ਰੱਖਣ ਲਈ ਕਿਹਾ ਹੈ ਤੇ ਸੁਣਵਾਈ 7 ਦਸੰਬਰ ਲਈ ਮੁਲਤਵੀ ਕਰ ਦਿੱਤੀ ਹੈ। ਸੁਪਰੀਮ ਕੋਰਟ (Supreme Court) ਨੇ ਕਿਸਾਨਾਂ ਕੋਲੋਂ ਇਹ ਜਵਾਬ ਸੜ੍ਹਕਾਂ ਤੋਂ ਕਿਸਾਨਾਂ ਦਾ ਧਰਨਾ ਹਟਵਾਉਣ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ‘ਤੇ ਮੰਗਿਆ ਹੈ।

ਇਹ ਵੀ ਪੜ੍ਹੋ:- ‘ਕਿਸਾਨਾਂ ਨੂੰ ਵਿਰੋਧ ਮੁਜਾਹਰੇ ਦਾ ਹੱਕ, ਪਰ ਅਣਮਿੱਥੇ ਸਮੇਂ ਲਈ ਸੜਕ ਨਹੀਂ ਰੋਕ ਸਕਦੇ‘

ETV Bharat Logo

Copyright © 2024 Ushodaya Enterprises Pvt. Ltd., All Rights Reserved.