ETV Bharat / bharat

ਰੱਖਿਆ ਮੰਤਰੀ ਰਾਜਨਾਥ ਸਿੰਘ (Raj Nath Singh) ਨੇ ਆਰਮਡ ਫੋਰਸਿਸ ਨੂੰ ਹੋਰ ਵਿੱਤੀ ਸ਼ਕਤੀਆਂ ਦਿੱਤੀਆਂ

ਰੱਖਿਆ ਮੰਤਰੀ (Defense Minister) ਨੇ ਸੁਰੱਖਿਆ ਢਾਂਚੇ ਦੀ ਮਜਬੂਤੀ ਲਈ ਰੱਖਿਆ ਸੁਧਾਰਾਂ ਨੂੰ ਮੋਦੀ ਦੀ ਅਗਵਾਈ ਵਾਲੀ ਸਕਾਰ ਨੂੰ ਇੱਕ ਹੋਰ ਵੱਡਾ ਕਦਮ ਦੱਸਿਆ ਹੈ।

ਆਰਮਡ ਫੋਰਸਿਸ ਨੂੰ ਹੋਰ ਵਿੱਤੀ ਸ਼ਕਤੀਆਂ ਦਿੱਤੀਆਂ

author img

By

Published : Sep 7, 2021, 10:49 PM IST

ਨਵੀਂ ਦਿੱਲੀ:ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਇੱਕ ਹੁਕਮ ਜਾਰੀ ਕੀਤਾ, ਜਿਸ ਨਾਲ ਹਥਿਆਰਬੰਦ ਦਸਤਿਆਂ ਨੂੰ ਵਧੀ ਹੋਈ ਮਾਲੀਆ ਖਰੀਦ ਸ਼ਕਤੀਆਂ ਮਿਲਦੀਆਂ ਹਨ। ਰੱਖਿਆ ਸੇਵਾਵਾਂ ਲਈ ਵਿੱਤੀ ਸ਼ਕਤੀਆਂ ਦਾ ਪ੍ਰਤੀਨਿਧ ਮੰਡਲ (DFPDS) 2021 ਸਿਰਲੇਖ ਵਾਲੇ ਇਸ ਹੁਕਮ ਦਾ ਉਦੇਸ਼ ਖੇਤਰੀ ਸੰਰਚਨਾਵਾਂ ਨੂੰ ਮਜਬੂਤ ਬਣਾਉਣਾ, ਸੰਚਾਲਨ ਤਿਆਰੀਆਂ ‘ਤੇ ਧਿਆਨ ਦੇਣਾ, ਵਪਾਰ ਕਰਨ ਨੂੰ ਬੜ੍ਹਾਵਾ ਦੇਣਾ ਅਤੇ ਸੇਵਾਵਾਂ ਦੇ ਵਿਚਕਾਰ ਸਾੰਝੀਵਾਲ ਵਧਾਉਣਾ ਹੈ।

ਵਿੱਤੀ ਸ਼ਕਤੀਆਂ ਦੇ ਵਧੇ ਹੋਏ ਪ੍ਰਤੀਨਿਧੀ ਮੰਡਲ ਦੀ ਪਹਿਲ ਕਮਾਂਡਰਾਂ ਤੇ ਉਨ੍ਹਾਂ ਤੋਂ ਹੇਠਾਂ ਦੇ ਪੱਧਰ ‘ਤੇ ਤੁਰੰਤ ਸੰਚਾਲਨ ਲੋੜਾਂ ਲਈ ਤੇਜ ਤਰੀਕੇ ਦੇ ਉਪਕਰਣ/ਜੰਗੀ ਸਟੋਰ ਖਰੀਦਣ ਦੇ ਲਈ ਅਤੇ ਆਰਥਕ ਵਿਕੇਂਦਰੀਕਰਣ ਅਤੇ ਸੰਚਾਲਨ ਮੁਹਾਰਥ ਲਿਆਉਣ ਨੂੰ ਮਜਬੂਤ ਬਣਾਉਣਾ ਹੈ। ਰੱਖਿਆ ਸੇਵਾਵਾਂ ਦੇ ਲਈ ਸਾਰੇ ਪੱਧਰਾਂ ‘ਤੇ ਪਿਛਲਾ ਵਾਧਾ 2016 ਵਿੱਚ ਕੀਤਾ ਗਿਆ ਸੀ।

ਇਸ ਮੌਕੇ ‘ਤੇ ਬੋਲਦਿਆਂ, ਮੰਤਰੀ ਨੇ ਡੀਐਫਪੀਡੀਐਸ 2021 ਨੂੰ ਦੇਸ਼ ਦੇ ਸੁਰੱਖਿਆ ਢਾਂਚੇ ਨੂੰ ਮਜਬੂਤ ਕਰਨ ਦੇ ਲਈ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਰੱਖਿਆ ਸੁਧਾਰਾਂ ਦੀ ਲੜੀ ਵਿੱਚ ਇੱਕ ਹੋਰ ਵੱਡਾ ਕਦਮ ਦੱਸਿਆ। ਮੰਤਰੀ ਨੇ ਇਸ ਸਬੰਧ ਵਿੱਚ ਸਰਕਾਰ ਦੇ ‘ਆਤਮ ਨਿਰਭਰ ਭਾਰਤ‘ ਨਜਰੀਏ ਨੂੰ ਸਕਾਰ ਕਰਨ ਵਿੱਚ ਸਹਿਯੋਗ ਕਰਨ ਦੇ ਲਈ ਹਿੱਤ ਧਾਰਕਾਂ ਦਾ ਸਮਰਥਨ ਵੀ ਮੰਗਿਆ ਹੈ।

ਵਿੱਤੀ ਸ਼ਕਤੀਆਂ ਦੀ ਚਾਰ ਅਨੁ ਸੂਚੀਆਂ

ਡੀਐਫਪੀਡੀਐਸ DFPDS 2021 ਵਿੱਚ ਵਿੱਤੀ ਸ਼ਕਤੀਆਂ ਦੀ ਚਾਰ ਅਨੁ ਸੂਚੀਆਂ ਹਨ। ਭਾਵ ਸ਼ਕਤੀਆਂ ਦੀ ਸੈਨਾ ਅਨੁ ਸੂਚੀਆਂ-2021 (ASP-2021), ਸ਼ਕਤੀਆਂ ਦੀ ਜਲ ਸੈਨਾ ਅਨੁਸੂਚੀਆਂ-2021 (NSP-2021), ਹਵਾਈ ਫੌਜ ਅਨੁ ਸੂਚੀਆਂ ਦੀ ਸ਼ਕਤੀਆਂ-2021(AFSP- 2021), ਅਤੇ IDS ਅਨੁ ਸੂਚੀਆਂ ਸ਼ਕਤੀਆਂ ਦੀ-2021(IPS-2021)

ਅਨੁ ਸੂਚੀਆਂ ਦੇ ਅਧਾਰ ‘ਤੇ ਸੇਵਾਵਾਂ ਦੇ ਉਪ ਮੁਖੀਆਂ ਦੀ ਪ੍ਰਤੀਆਯੋਜਤ ਵਿੱਤੀ ਸ਼ਕਤੀਆਂ ਵਿੱਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਹੜਾ ਕੁਲ ਮਿਲਾ ਕੇ 500 ਕਰੋੜ ਦੀ ਹੱਦ ਦੇ ਅਧੀਨ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਲਪਨਾ ‘ਆਤਮਾਨਬੀਰ ਭਾਰਤ‘ ਦੇ ਮੁਤਾਬਕ ਮੌਜੂਦਾ ਸ਼ਕਤੀਆਂ ਦੇ ਤਿੰਨ ਗੁਣਾ ਤੱਕ ਸਵਦੇਸ਼ੀ ਕਰਨ/ਅਨੁਸੰਧਾਨ ਅਤੇ ਵਿਕਾਸ ਨਾਲ ਸਬੰਧਤ ਅਨੁ ਸੂਚੀਆਂ ਵਿੱਚ ਢੁੱਕਵੇਂ ਵਾਧੇ ਨੂ ਵੀ ਮੰਜੂਰੀ ਦਿੱਤੀ ਗਈ ਹੈ।

ਉਪਕਰਣ ਕਿਰਾਏ ‘ਤੇ ਲੈਣ ਲਈ ਨਵਾਂ ਪ੍ਰੋਗਰਾਮ

ਭਾਰਤੀ ਹਵਾਈ ਫੌਜ ਦੇ ਲਈ ਜਹਾਜ ਅਤੇ ਸਬੰਧਤ ਉਪਕਰਣਾਂ ਨੂੰ ਕਿਰਾਏ ‘ਤੇ ਲੈਣ ਦੇ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਹਵਾ ਤੋਂ ਹਵਾ ਵਿੱਚ ਇੰਧਨ ਭਰਨ ਵਾਲੇ ਇੰਧਰ ਦੀ ਖਰੀਦ ਸ਼ਾਮਲ ਹੈ। ਭਾਰਤੀ ਜਲ ਸੈਨਾ ਦੇ ਲਈ, ਕੁਦਰਤੀ ਆਫਤਾਂ/ਐਚਏਡੀਆਰ ਸੰਚਾਲਨਾ ਦੀ ਤੁਰੰਤ ਪ੍ਰਕਿਰਿਆ ਦੇ ਲਈ ਆਫਤ ਪ੍ਰਬੰਧ ਇੱਟਾਂ ਦੀ ਮੁੜ ਪੂਰਤੀ ਦੇ ਲਈ ਸ਼ਕਤੀਆਂ ਨੂੰ ਕਮਾਂਡ ਪੱਧਰ ‘ਤੇ ਪ੍ਰਤਿਆਯੋਜਤ ਕੀਤਾ ਗਿਆ ਹੈ।

ਤਜਵੀਜਾਂ ਵਿੱਚ ਸਪਸ਼ਟੀਕਰਣ ਜਾਂ ਵਿਆਖਿਆ ਨੂੰ ਰੱਖਿਆ ਮੰਤਰਾਲੇ (ਡੀਓਡੀ/ਫੌਜੀ ਮਾਮਲਿਆਂ ਦੇ ਵਿਭਾਗ (ਡੀਐਮਏ) ਦੇ ਪ੍ਰਤੀਨਿਧਾਂ ਦੇ ਨਾਲ ਰੱਖਿਆ ਮੰਤਰਾਲੇ ਦੇ ਏਐਸ ਐਂਡ ਐਫਏ ਦੀ ਪ੍ਰਧਾਨਗੀ ਵਾਲੀ ਇੱਕ ਅਖਤਿਆਰ ਪ੍ਰਾਪਤ ਕਮੇਟੀ ਵੱਲੋਂ ਸੰਬੋਧਤ ਕੀਤਾ ਜਾਵੇਗਾ।

ਪ੍ਰੀਖਿਆ ਤੰਤਰ ਦਾ ਸਿਸਟਮ ਬਣੇਗਾ

ਰੱਖਿਆ ਮੰਤਰਾਲੇ (ਵਿੱਤ) ਦੀ ਸਲਾਹ ਨਾਲ ਰੱਖਿਆ/ਫੌਜੀ ਮਾਮਲਿਆਂ ਦੇ ਵਿਭਾਗ ਦੇ ਪ੍ਰਸ਼ਾਸਨਕ ਵਿੰਗ ਵੱਲੋਂ ਨਰੀਖਣ, ਪ੍ਰਕਟੀਕਰਣ ਅਤੇ ਅੰਤਰੀ ਲੇਖਾ ਪ੍ਰੀਖਿਆ ਤੰਤਰ ਦਾ ਇੱਕ ਸਿਸਟਮ ਸਥਾਪਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਚੀਫ ਆਫ ਡੀਫੈਂਸ ਸਟਾਫ ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਰੱਖਿਆ ਸਕੱਤਰ ਡਾਕਟਰ ਅਜੈ ਕੁਮਾਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਨਾਗਰਿਕ ਅਤੇ ਫੌਜੀ ਅਫਸਰ ਮੌਜੂਦ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.