ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ (Transport Minister) ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਹੈ ਕਿ ਨਵੰਬਰ 2018 ਵਿੱਚ ਕੇਜਰੀਵਾਲ ਸਰਕਾਰ ਨੇ ਪੰਜਾਬ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਾਵਾਈ ਅੱਡੇ (IGI Airport) ਦਿੱਲੀ ਨੂੰ ਜਾਂਦੀਆਂ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਸੀ, ਜਿਹੜੀਆਂ ਕਿ ਅਜੇ ਤੱਕ ਸ਼ੁਰੂ ਨਹੀਂ ਕੀਤੀਆਂ ਗਈਆਂ, ਜਦੋਂਕਿ ਇਸ ਬਾਬਤ ਕੇਜਰੀਵਾਲ ਤੇ ਦਿੱਲੀ ਐਨਸੀਟੀ ਦੇ ਟਰਾਂਸਪੋਰਟ ਮੰਤਰੀ ਨੂੰ ਦੋ-ਦੋ ਵਾਰ ਵੱਖ-ਵੱਖ ਪੱਰ ਲਿਖੇ ਜਾ ਚੁੱਕੇ ਹਨ।
ਸਰਕਾਰੀ ਬੰਦ, ਨਿਜੀ ਬੱਸਾਂ ਨੂੰ ਦਿੱਤੀ ਇਜਾਜ਼ਤ
ਵੜਿੰਗ ਨੇ ਕਿਹਾ ਹੈ ਕਿ ਇਸ ਦੇ ਉਲਟ ਨਿਜੀ ਬੱਸ ਆਪਰੇਟਰਾਂ ਦੀਆਂ ਬੱਸਾਂ ਨੂੰ ਏਅਰਪੋਰਟ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਰਾਜਾ ਵੜਿੰਗ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਟਰਾਂਸਪੋਰਟ ਮਾਫੀਆ (Transport Mafia) ਦਾ ਸਾਥ ਦ ਰਹੇ ਹਨ। ਵੜਿੰਗ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਨੂੰ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਕਿਹਾ ਗਿਆ ਪਰ ਉਨ੍ਹਾਂ ਨਹੀਂ ਦਿੱਤਾ। ਟਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਕੇਜਰੀਵਾਲ ਕੋਲ ਸਰਕਾਰੀ ਬੱਸਾਂ ਚਲਾਉਣ ਲਈ ਗੱਲਬਾਤ ਕਰਨ ਦਾ ਸਮਾਂ ਨਹੀਂ ਹੈ ਜਦੋਂਕਿ ਉਹ ਪੰਜਾਬ ਆ ਕੇ ਲੱਛੇਦਾਰ ਭਾਸ਼ਣ ਦੇਣ ਲਈ ਚੋਖਾ ਸਮਾਂ ਕੱਢ ਲੈਂਦੇ ਹਨ।
-
दिल्ली सरकार ने पंजाब सरकार की दिल्ली हवाई अड्डे की बस सेवा बंद कर सिर्फ निजी बस को अनुमति दे दी।
— Amarinder Singh Raja (@RajaBrar_INC) October 11, 2021 " class="align-text-top noRightClick twitterSection" data="
AAP ट्रांसपोर्ट माफिया के साथ?
कई बार इस मुद्दे पे आपसे वक्त मांगा गया,आपने नहीं दिया।
लेकिन पंजाब आकर लच्छेदार भाषण देने का वक्त है।
अब तो मिलने का समय दे दो @ArvindKejriwal जी! pic.twitter.com/nWUx8XXRKy
">दिल्ली सरकार ने पंजाब सरकार की दिल्ली हवाई अड्डे की बस सेवा बंद कर सिर्फ निजी बस को अनुमति दे दी।
— Amarinder Singh Raja (@RajaBrar_INC) October 11, 2021
AAP ट्रांसपोर्ट माफिया के साथ?
कई बार इस मुद्दे पे आपसे वक्त मांगा गया,आपने नहीं दिया।
लेकिन पंजाब आकर लच्छेदार भाषण देने का वक्त है।
अब तो मिलने का समय दे दो @ArvindKejriwal जी! pic.twitter.com/nWUx8XXRKyदिल्ली सरकार ने पंजाब सरकार की दिल्ली हवाई अड्डे की बस सेवा बंद कर सिर्फ निजी बस को अनुमति दे दी।
— Amarinder Singh Raja (@RajaBrar_INC) October 11, 2021
AAP ट्रांसपोर्ट माफिया के साथ?
कई बार इस मुद्दे पे आपसे वक्त मांगा गया,आपने नहीं दिया।
लेकिन पंजाब आकर लच्छेदार भाषण देने का वक्त है।
अब तो मिलने का समय दे दो @ArvindKejriwal जी! pic.twitter.com/nWUx8XXRKy
ਹੁਣ ਤਾਂ ਮਿਲਣ ਦਾ ਸਮਾਂ ਦੇ ਦਿਓ ਜੀ!
ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਹੋਕਾ ਦਿੱਤਾ ਹੈ ਕਿ ਹੁਣ ਤਾਂ ਮਿਲਣ ਦਾ ਸਮਾਂ ਦੇ ਦਿਉ। ਉਨ੍ਹਾਂ ਕੇਜਰੀਵਾਲ ਨੂੰ ਪੱਤਰ ਵੀ ਲਿਖਿਆ ਹੈ ਤੇ ਜਾਣੂੰ ਕਰਵਾਇਆ ਕਿ ਨਵੰਬਰ 2018 ਵਿੱਚ ਦਿੱਲੀ ਟਰਾਂਸਪੋਰਟ ਵਿਭਾਗ ਨੇ ਪੰਜਾਬ ਦੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਪੰਜਾਬ ਦੀ ਸਰਕਾਰੀ ਬਸ ਸੇਵਾ ਬੰਦ ਕਰ ਦਿੱਤੀ ਸੀ। ਇਸ ਬਾਰੇ 29-11-19 ਤੇ16-3-20 ਨੂੰ ਉਨ੍ਹਾਂ ਨੂੰ (ਕੇਜਰੀਵਾਲ ਨੂੰ) ਤੇ 24-9-19 ਤੇ 24-2-21 ਨੂੰ ਕੈਲਾਸ਼ ਗਹਿਲੋਤ (Kailash Gehlot) ਟਰਾਂਸਪੋਰਟ ਮੰਤਰੀ ਦਿੱਲੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਬੱਸ ਸੇਵਾ ਬਹਾਲ ਕੀਤੀ ਜਾਵੇ। ਦਿੱਲੀ ਟਰਾਂਸਪੋਰਟ ਵਿਭਾਗ ਨਾਲ ਮੀਟਿਗੰ ਵੀ ਹੋਈ ਪਰ ਕੋਈ ਸਿੱਟਾ ਨਹੀਂ ਨਿਕਲਿਆ. ਦੂਜੇ ਪਾਸੇ ਦਿੱਲੀ ਟਰਾਂਸਪੋਰਟ ਵਿਭਾਗ ਨੇ ਨਿਜੀ ਬੱਸ ਆਪਰੋਟਰਾਂ ਨੂੰ ਦਿੱਲੀ ਕੌਮਾਂਤਰੀ ਏਅਰਪੋਰਟ ਤੱਕ ਲਈ ਬੱਸਾਂ ਚਲਾਉਣ ਦੀ ਇਜਾਜਤ ਦਿੱਤੀ ਹੋਈ ਹੈ।
ਮਿਲਣ ਦਾ ਮੰਗਿਆ ਸਮਾਂ
ਉਨ੍ਹਾਂ ਕਿਹਾ ਹੈ ਕਿ ਇਸ ਸਿਲਸਿਲੇ ਵਿੱਚ ਇੱਕ ਵਾਰ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਸਟੇਟ ਟਰਾਂਸਪੋਰਟ ਵਿਭਾਗ ਨੂੰ ਦਿੱਲੀ ਕੌਮਾਂਤਰੀ ਏਅਰਪੋਰਟ ਲਈ ਪੰਜਾਬ ਤੋਂ ਬਈਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਲਈ ਸਮਾਂ ਦਿੱਤਾ ਜਾਵੇ ਤਾਂ ਜੋ ਆ ਕੇ ਇਸ ਲੰਮੀ ਲਟਕੀ ਮੰਗ ਲਈ ਮੁੜ ਬੇਨਤੀ ਕੀਤੀ ਜਾ ਸਕੇ।