ਨਵੀਂ ਦਿੱਲੀ: ਤਿਉਹਾਰਾਂ 'ਤੇ ਹੋ ਰਹੀ ਭੀੜ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ ਸ਼ੁੱਕਰਵਾਰ ਸਵੇਰੇ ਦੱਸਿਆ ਕਿ ਅਕਤੂਬਰ 'ਚ ਕਈ ਤਿਉਹਾਰ ਹਨ, ਜਿਸ ਕਾਰਨ ਟਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਭਾਰਤੀ ਰੇਲਵੇ ਨੇ ਛਠ ਪੂਜਾ ਤੱਕ ਲਗਭਗ 179 ਜੋੜੀਆਂ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ (179 pairs of special trains will be run till Chhath Puja) ਕੀਤਾ ਹੈ ਤਾਂ ਜੋ ਰੇਲਵੇ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੱਸ ਦੇਈਏ ਕਿ ਅਕਤੂਬਰ ਮਹੀਨੇ ਵਿੱਚ ਦੁਸਹਿਰਾ, ਕਰਵਾ ਚੌਥ, ਦੀਵਾਲੀ ਤੋਂ ਲੈ ਕੇ ਛਠ ਪੂਜਾ ਦੇ ਤਿਉਹਾਰ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਏ ਜਾਂਦੇ ਹਨ।
ਇਹ ਵੀ ਪੜੋ: ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ AAP ਵਿਧਾਇਕਾ ਨਰਿੰਦਰ ਕੌਰ ਭਰਾਜ
-
Indian Railways is running 2,269 trips of 179 pairs of special trains till Chhath Puja this year, to manage extra rush of passengers in the ongoing festive season: Ministry of Railways pic.twitter.com/F8fq61YghC
— ANI (@ANI) October 7, 2022 " class="align-text-top noRightClick twitterSection" data="
">Indian Railways is running 2,269 trips of 179 pairs of special trains till Chhath Puja this year, to manage extra rush of passengers in the ongoing festive season: Ministry of Railways pic.twitter.com/F8fq61YghC
— ANI (@ANI) October 7, 2022Indian Railways is running 2,269 trips of 179 pairs of special trains till Chhath Puja this year, to manage extra rush of passengers in the ongoing festive season: Ministry of Railways pic.twitter.com/F8fq61YghC
— ANI (@ANI) October 7, 2022
ਹਰ ਕੋਈ ਆਪਣੇ ਪਰਿਵਾਰ ਨਾਲ ਸਾਰੇ ਤਿਉਹਾਰ ਮਨਾਉਣਾ ਚਾਹੁੰਦਾ ਹੈ, ਜਿਸ ਕਾਰਨ ਰੇਲ ਗੱਡੀਆਂ 'ਚ ਕਾਫੀ ਭੀੜ ਹੁੰਦੀ ਹੈ। ਰੇਲਵੇ ਨੇ ਤਿਆਰੀ ਕਰ ਲਈ ਹੈ ਤਾਂ ਜੋ ਰੇਲ ਯਾਤਰੀ ਤਿਉਹਾਰ 'ਤੇ ਆਪਣੇ ਘਰਾਂ ਤੱਕ ਪਹੁੰਚ ਸਕਣ। ਇਸ ਦੇ ਨਾਲ ਹੀ ਦੀਵਾਲੀ ਤੋਂ ਛੇ ਦਿਨ ਬਾਅਦ ਛਠ ਪੂਜਾ ਮਨਾਈ ਜਾਂਦੀ ਹੈ। ਇਸ ਮੌਕੇ ਸਾਰੇ ਬਿਹਾਰੀ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਇਸ ਵਾਰ ਛਠ ਪੂਜਾ 30 ਅਕਤੂਬਰ ਨੂੰ ਹੈ। ਬਿਹਾਰ ਅਤੇ ਪੂਰਵਾਂਚਲ ਵਿੱਚ ਚਾਰ ਦਿਨਾਂ ਤੱਕ ਚੱਲਣ ਵਾਲੀ ਇਸ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।
ਇਹ ਵੀ ਪੜੋ: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ