ਯੂਪੀ ਦੇ ਮੋਦੀਨਗਰ ਵਿੱਚ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਨੇਤਾਵਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਮਾਲਾ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਮਠਿਆਈਆਂ ਵੰਡੀਆਂ। ਪੁਲਿਸ ਨੇ ਕਿਸਾਨਾਂ ਨੂੰ ਅੰਦੋਲਨ ਨੂੰ ਖ਼ਤਮ ਕਰਨ ਦੀ ਅਪੀਲ ਵੀ ਕੀਤੀ।
ਰੇਲ ਰੋਕੋ ਅੰਦੋਲਨ: ਪੰਜਾਬ ਸਮੇਤ ਭਾਰਤ 'ਚ ਕਈ ਥਾਵਾਂ ਉੱਤੇ ਰੋਕੀਆਂ ਟਰੇਨਾਂ
16:20 February 18
ਯੂਪੀ 'ਚ ਪੁਲਿਸ ਮੁਲਾਜ਼ਮਾਂ 'ਤੇ ਫੁੱਲਾਂ ਦੀ ਵਰਖਾ
13:59 February 18
ਅੰਦੋਲਨ ਸ਼ਾਂਤਮਈ ਰਹੇਗਾ: ਰਾਕੇਸ਼ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਚੱਲੇਗਾ, ਅੰਦੋਲਨ ਸ਼ਾਂਤਮਈ ਰਹੇਗਾ।
13:58 February 18
ਛਾਪਰਾ ਵਿੱਚ, ਰੇਲਵੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ
ਛਾਪਰਾ ਵਿੱਚ, ਰੇਲਵੇ ਪ੍ਰਸ਼ਾਸਨ ਨੇ ਕਿਸਾਨਾਂ ਵੱਲੋਂ ਰੇਲ ਰੋਕ ਰੋਕ ਅੰਦੋਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਆਰਪੀਐਸਐਫ ਦੇ ਜਵਾਨ ਚਪੜਾ ਕਛਹਿਰੀ, ਛਪਰਾ ਜੰਕਸ਼ਨ ਅਤੇ ਛਾਪਰਾ ਰੂਰਲ ਸਟੇਸ਼ਨਾਂ 'ਤੇ ਤਾਇਨਾਤ ਕੀਤੇ ਗਏ ਹਨ।
13:53 February 18
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਸੱਦੇ 'ਤੇ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਸਖ਼ਤ
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਸੱਦੇ 'ਤੇ ਰਾਜਧਾਨੀ ਦਿੱਲੀ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਟਿੱਕਰੀ ਬਾਰਡਰ, ਪੰਡਿਤ ਸ਼੍ਰੀਰਾਮ ਸ਼ਰਮਾ, ਬਹਾਦਰਗੜ ਸਿਟੀ ਅਤੇ ਬ੍ਰਿਗੇਡ ਹੁਸ਼ਿਆਰ ਸਿੰਘ ਦੇ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਇਹ ਫੈਸਲਾ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਲਿਆ ਹੈ। ਇਸ ਤੋਂ ਇਲਾਵਾ, ਨੰਗਲੋਈ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
13:35 February 18
ਜੰਮੂ ਵਿੱਚ ਵੀ ਰੇਲ ਰੋਕ ਮੁਹਿੰਮ ਦਾ ਅਸਰ
ਜੰਮੂ ਵਿੱਚ ਵੀ ਰੇਲ ਰੋਕ ਮੁਹਿੰਮ ਦਾ ਅਸਰ
13:26 February 18
ਰੇਲ ਰੋਕੋ ਅੰਦੋਲਨ ਤਹਿਤ ਅੰਮ੍ਰਿਤਸਰ ਵਿੱਚ ਰੇਲਵੇ ਟਰੈਕ ’ਤੇ ਰੋਸ ਪ੍ਰਦਰਸ਼ਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਰੋਕੋ ਅੰਦੋਲਨ ਤਹਿਤ ਅੰਮ੍ਰਿਤਸਰ ਵਿੱਚ ਰੇਲਵੇ ਟਰੈਕ ’ਤੇ ਰੋਸ ਪ੍ਰਦਰਸ਼ਨ ਕੀਤਾ।
13:19 February 18
ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਨੇ ਹਰਿਆਣਾ ਦੇ ਪਲਵਲ ਵਿੱਚ ਰੇਲ ਗੱਡੀਆਂ ਰੋਕੀਆਂ
ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਨੇ ਹਰਿਆਣਾ ਦੇ ਪਲਵਲ ਵਿੱਚ ਰੇਲ ਗੱਡੀਆਂ ਰੋਕੀਆਂ।
13:18 February 18
ਕਿਸਾਨ ਸੰਗਠਨਾਂ ਨੇ ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿਖੇ ਰੇਲ ਰੋਕੀ
ਕਿਸਾਨ ਸੰਗਠਨਾਂ ਨੇ ਪੰਜਾਬ ਦੇ ਫਤਹਿਗੜ੍ਹ ਸਾਹਿਬ ਵਿਖੇ ਰੇਲ ਰੋਕੀ। ਅੱਜ, ਕਿਸਾਨ ਜਥੇਬੰਦੀਆਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਰੇਲ ਰੋਕੋ ਅੰਦੋਲਨ ਕਰ ਰਹੀਆਂ ਹਨ।
13:15 February 18
ਹਰਿਆਣਾ ਦੇ ਮੁੱਖ ਮਾਰਗਾਂ, ਰੇਲਵੇ ਫਾਟਕ, ਰੇਲਵੇ ਸਟੇਸ਼ਨਾਂ ਉੱਤੇ ਪੁਲਿਸ ਫੋਰਸ ਤੈਨਾਤ

ਰੇਲਵੇ ਫਾਟਕ ਪਿੰਡ ਪਾਲਾ, ਪਿੰਡ ਜਾਜੜੂ, ਪਿੰਡ ਮੁਜੇਸਰ, ਪਿੰਡ ਮੇਲਾ ਮਹਾਰਾਜਪੁਰ, ਪਿੰਡ ਲੱਖਦਪੁਰ ਅਤੇ ਸਰਾਏ ਵਿੱਚ ਪੁਲਿਸ ਦੀ ਤੈਨਾਤੀ
13:04 February 18
ਹੁਣ ਇਹ ਸੰਘਰਸ਼ ਇੰਟਰਨੈਸ਼ਨਲ ਪੱਧਰ 'ਤੇ ਚਲਾ ਗਿਆ ਹੈ: ਕਿਸਾਨ
ਰੇਲ ਰੋਕੋ ਅੰਦੋਲਨ ਦੇ ਸੱਦੇ ਉੱਤੇ ਕਿਸਾਨਾਂ ਨੇ ਲੁਧਿਆਣਾ ਦੇ ਰੇਲਵੇ ਟਰੈਕ ਉੱਤੇ ਧਰਨਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜਾ ਅੱਜ ਲੰਮਾ ਸਮਾਂ ਸੰਘਰਸ਼ ਚਲ ਰਿਹਾ ਹੈ ਇਹ ਸਾਡੇ ਹੱਕ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਦੇ ਵੀ ਠੰਡਾ ਨਹੀਂ ਪਵੇਗਾ। ਹੁਣ ਅਸੀਂ ਇਹ ਸੰਘਰਸ਼ ਜਿੱਤ ਕੇ ਜਾਵਾਂਗੇ। ਹੁਣ ਇਹ ਸੰਘਰਸ਼ ਇੰਟਰਨੈਸ਼ਨਲ ਪੱਧਰ ਦਾ ਹੋ ਗਿਆ ਹੈ।
13:00 February 18
ਪਟਿਆਲਾ ਦੇ ਰੇਲਵੇ ਟਰੈਕਾਂ ਉੱਤੇ ਬੈਠੇ ਕਿਸਾਨ
ਅੱਜ ਕਿਸਾਨਾਂ ਦੇ ਸੱਦੇ 'ਤੇ ਕ੍ਰਾਂਤੀਕਾਰੀ ਕਿਸਾਨਾਂ ਨੇ ਪਟਿਆਲਾ ਦਾ ਰੇਲਵੇ ਸਟੇਸ਼ਨ ਜਾਮ ਕੀਤਾ। ਚਾਰੋਂ ਪਾਸੇ ਜਾਮ ਕਰਕੇ ਕਿਸਾਨਾਂ ਨੇ ਜੰਮ ਕੇ ਮੋਦੀ ਸਰਕਾਰ ਦੇ ਖ਼ਿਲਾ਼ਫ ਪਿੱਟ ਸਿਆਪਾ ਕੀਤਾ ਨਾਲ ਹੀ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ। ਰੇਲ ਰੋਕੋ ਅੰਦੋਲਨ ਵਿੱਚ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਕਾਫੀ ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨ, ਬਜ਼ੁਰਗ ਕਿਸਾਨ ਹਨ।
12:40 February 18
4 ਘੰਟੇ ਦਾ ਅੰਦੋਲਨ ਦਿੱਲੀ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣ ਲਈ ਹੈ: ਕਿਸਾਨ
ਰੇਲੇ ਰੋਕੋ ਅੰਦੋਲਨ ਦੇ ਸੱਦੇ ਉੱਤੇ ਮਾਨਸਾ ਵਿੱਚ ਕਿਸਾਨਾਂ ਰੇਲਾਂ ਰੋਕੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਮਾਨਸਾ ਦੇ ਰੇਲ ਟਰੈਕ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਬੈਠੇ ਹਨ। ਉਨ੍ਹਾਂ ਕਿਹਾ ਕਿ ਅੱਜ ਜਿਹੜਾ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਉਹ ਦਿੱਲੀ ਦੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ।
12:27 February 18
ਕਿਸਾਨਾਂ ਨੇ ਸਰਹਿੰਦ ਅਤੇ ਫ਼ਤਿਹਗੜ੍ਹ ਸਾਹਿਬ 'ਚ ਰੇਲਵੇ ਟਰੈਕਾਂ 'ਤੇ ਰੋਕੀਆਂ ਰੇਲਾਂ
ਸੰਯੁਕਤ ਕਿਸਾਨ ਮੋਰਚੇ ਦੇ ਰੇਲ ਰੋਕੋ ਸੱਦੇ ਉੱਤੇ ਕਿਸਾਨਾਂ ਨੇ ਸਰਹਿੰਦ ਰੇਲਵੇ ਟਰੈਕ 'ਤੇ ਰੇਲਾਂ ਰੋਕੀਆਂ। ਇਸੇ ਤਹਿਤ ਫ਼ਤਿਹਗੜ੍ਹ ਸਾਹਿਬ ਵਿੱਚ ਕਿਸਾਨਾਂ ਨੇ ਚੱਕਾ ਜਾਮ ਕੀਤਾ। ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਉਹ 4 ਵਜੇ ਤੱਕ ਕੋਈ ਵੀ ਟਰੇਨ ਨਹੀਂ ਲੱਗਣ ਦੇਣਗੇ ਤੇ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣਗੇ।
12:27 February 18
ਰੇਲ ਰੋਕੋ ਅੰਦੋਲਨ ਉੱਤੇ ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਵਧੀ ਸੁਰੱਖਿਆ
ਰੇਲ ਰੋਕੋ ਅੰਦੋਲਨ ਉੱਤੇ ਗਾਜ਼ੀਆਬਾਦ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਧਾ ਦਿੱਤੀ ਹੈ। ਗਾਜ਼ੀਆਬਾਦ ਦੇ ਐਸਐਚਓ ਨੇ ਦੱਸਿਆ ਕਿ ਸੁਰੱਖਿਆ ਬਲ ਹਰ ਜਗ੍ਹਾ ਤਾਇਨਾਤ ਕੀਤੇ ਗਏ ਹਨ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਪ੍ਰੋਗਰਾਮ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹ ਸਕਣ।
12:04 February 18
ਪੂਰੇ ਦੇਸ਼ 'ਚ ਅੱਜ ਕਿਸਾਨਾਂ ਵੱਲੋਂ ਰੇਲੇ ਰੋਕੋ
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 85 ਦਿਨਾਂ ਤੋਂ ਦਿੱਲੀ ਹੱਦਾਂ ਉੱਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਦਿੱਲੀ ਹੱਦਾਂ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਨੇ ਦੇਸ਼ ਭਰ ਵਿੱਚ 4 ਘੰਟੇ ਲਈ ਰੇਲ ਰੋਕੋ ਅੰਦੋਲਨ ਹੈ।
ਇਹ ਰੇਲ ਰੋਕੋ ਅੰਦੋਲਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕੌਮੀ ਅਹਿਮੀਅਤ ਵਾਲੇ ਸਾਰੇ ਰੇਲ ਮਾਰਗਾਂ ਸਣੇ ਲੋਕ ਰੇਲ ਪਟੜੀਆਂ ਉੱਤੇ ਰੇਲ ਗੱਡੀਆਂ ਰੋਕਿਆ ਜਾਣਗੀਆਂ।
ਰੇਲਵੇ ਬਲਾਂ ਦੀਆਂ 20 ਤੋਂ ਵੱਧ ਕੰਪਨੀਆਂ ਤੈਨਾਤ
ਖੇਤੀ ਕਾਨੂੰਨਾਂ ਵਿਰੁੱਧ ਡੱਟੀਆਂ ਕਿਸਾਨ ਜਥੇਬੰਦੀਆਂ ਨੇ ਅੱਜ 4 ਘੰਟੇ ਲਈ ਦੇਸ਼ਵਿਆਪੀ ਰੇਲ ਰੋਕੋ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਰੇਲਵੇ ਨੇ ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ ਦੀਆਂ 20 ਤੋਂ ਵੱਧ ਕੰਪਨੀਆਂ ਪੂਰੇ ਦੇਸ਼ ਵਿੱਚ ਤੈਨਾਤ ਹਨ। ਪੰਜਾਬ ਹਰਿਆਣਾ ਯੂਪੀ ਤੇ ਪੱਛਮ ਬੰਗਾਲ ਵਿੱਚ ਵਾਧੂ ਬਲਾਂ ਦੀ ਤੈਨਾਤੀ ਦਾ ਵਿਸ਼ੇਸ਼ ਖਿਲਾਅ ਰਖਿਆ ਗਿਆ ਹੈ।