ETV Bharat / bharat

Rahul attacked BJP: ਰਾਹੁਲ ਨੇ ਵਿਚਾਰਧਾਰਕ ਸਪੱਸ਼ਟਤਾ 'ਤੇ ਦਿੱਤਾ ਜ਼ੋਰ, ਭਾਜਪਾ ਦੇ ਜਾਲ ਵਿੱਚ ਨਾ ਫਸਣ ਦੀ ਦਿੱਤੀ ਸਲਾਹ - ਕਾਂਗਰਸ ਇਕ ਅੰਦੋਲਨ ਹੈ

ਹੈਦਰਾਬਾਦ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਦੂਜੇ ਦਿਨ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਭਾਜਪਾ ਦੇ ਜਾਲ ਵਿੱਚ ਨਾ ਫਸਣ ਦੀ ਚਿਤਾਵਨੀ ਦਿੱਤੀ।

Rahul attacked BJP: ਰਾਹੁਲ ਨੇ ਭਾਜਪਾ ਦੇ ਜਾਲ ਵਿੱਚ ਨਾ ਫਸਣ ਦੀ ਸਲਾਹ ਦਿੱਤੀ

author img

By ETV Bharat Punjabi Team

Published : Sep 17, 2023, 3:38 PM IST

ਹੈਦਰਾਬਾਦ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਰਕਿੰਗ ਕਮੇਟੀ ਦੀ ਬੈਠਕ 'ਚ ਵਿਚਾਰਧਾਰਕ ਸਪੱਸ਼ਟਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਜਾਲ 'ਚ ਨਹੀਂ ਫਸਣਾ ਚਾਹੀਦਾ। ਜਨਤਾ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਾਂਗਰਸ ਇਕ ਅੰਦੋਲਨ : ਵਰਕਿੰਗ ਕਮੇਟੀ ਦੀ ਪਹਿਲੇ ਦਿਨ (16 ਸਤੰਬਰ) ਦੀ ਬੈਠਕ 'ਚ ਰਾਹੁਲ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਖੇੜਾ ਨੇ ਕਿਹਾ, 'ਰਾਹੁਲ ਗਾਂਧੀ ਨੇ ਸਾਨੂੰ ਸਭ ਤੋਂ ਸਪੱਸ਼ਟ ਤੌਰ 'ਤੇ ਪੁੱਛਿਆ ਕਿ ਕੀ ਇਸ ਬਾਰੇ ਸਪੱਸ਼ਟਤਾ ਹੈ। ਵਿਚਾਰਧਾਰਾ ਤੁਹਾਡੇ ਦਿਮਾਗ ਵਿੱਚ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਕੋਈ ਸੰਗਠਨ ਆਧਾਰਿਤ ਪਾਰਟੀ ਨਹੀਂ ਹੈ, ਕਾਂਗਰਸ ਇਕ ਅੰਦੋਲਨ ਹੈ ਜਿਸ ਦਾ ਸੰਗਠਨ ਵੀ ਹੈ। ਅੰਦੋਲਨ ਸੰਗਠਨ ਨੂੰ ਅੱਗੇ ਲੈ ਜਾਂਦਾ ਹੈ, ਕਾਂਗਰਸ ਅਤੇ ਦੂਜੀਆਂ ਪਾਰਟੀਆਂ ਵਿਚ ਇਹੀ ਫਰਕ ਹੈ। ਉਨ੍ਹਾਂ ਕਿਹਾ, 'ਰਾਹੁਲ ਗਾਂਧੀ ਜੀ ਨੇ ਸਾਨੂੰ ਭਾਜਪਾ ਦੇ ਜਾਲ ਵਿਚ ਨਾ ਫਸਣ ਦੀ ਚੇਤਾਵਨੀ ਦਿੱਤੀ ।' ਖੇੜਾ ਨੇ ਕਿਹਾ ਕਿ ਮੀਟਿੰਗ 'ਚ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਪਾਰਟੀ ਆਗੂਆਂ ਦੇ ਮਨਾਂ 'ਚ ਵਿਚਾਰਧਾਰਾ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟਤਾ ਆ ਗਈ ਹੈ | ਰਾਹੁਲ ਗਾਂਧੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਸਨਾਤਨ ਧਰਮ ਨੂੰ ਲੈ ਕੇ ਦ੍ਰਵਿੜ ਮੁਨੇਤਰ ਕੜਗਮ (ਡੀਐੱਮਕੇ) ਦੇ ਨੇਤਾਵਾਂ ਦੀਆਂ ਟਿੱਪਣੀਆਂ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।

ਰਵਾਇਤੀ ਵੋਟ ਬੈਂਕ : ਸੂਤਰਾਂ ਮੁਤਾਬਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਸਮੇਤ ਕੁਝ ਨੇਤਾਵਾਂ ਨੇ ਵੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਬੈਠਕ 'ਚ ਕਿਹਾ ਕਿ ਪਾਰਟੀ ਨੂੰ ਅਜਿਹੇ ਮੁੱਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਇਸ 'ਚ ਉਲਝਣਾ ਨਹੀਂ ਚਾਹੀਦਾ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਨੇਤਾਵਾਂ ਨੂੰ ਸਨਾਤਨ ਧਰਮ ਵਿਵਾਦ 'ਚ ਫਸਣ ਦੀ ਬਜਾਏ ਗਰੀਬਾਂ ਅਤੇ ਉਨ੍ਹਾਂ ਦੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪਾਰਟੀ ਦਾ ਰਵਾਇਤੀ ਵੋਟ ਬੈਂਕ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.