ਨਵੀਂ ਦਿੱਲੀ: ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਮੰਗਲਵਾਰ ਨੂੰ ਵਾਇਨਾਡ ਜਾਣਗੇ, ਜਿੱਥੇ ਉਹ ਰੋਡ ਸ਼ੋਅ ਕੱਢਣਗੇ। ਕਾਂਗਰਸੀ ਆਗੂਆਂ ਨੂੰ ਰਾਹੁਲ ਦੇ ਸਵਾਗਤ ਤੇ ਸ਼ਕਤੀ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੋਸ਼ੀ ਠਹਿਰਾਏ ਜਾਣ ਦੇ ਖਿਲਾਫ ਰਾਹੁਲ ਗਾਂਧੀ ਦੀ ਅਪੀਲ 'ਤੇ ਸੂਰਤ ਦੀ ਅਦਾਲਤ 'ਚ 13 ਅਪ੍ਰੈਲ ਨੂੰ ਸੁਣਵਾਈ ਹੋਵੇਗੀ। ਦੱਸ ਦਈਏ ਕਿ ਇਸ ਸਮੇਂ ਰਾਹੁਲ ਗਾਂਧੀ ਜ਼ਮਾਨਤ 'ਤੇ ਬਾਹਰ ਹਨ, ਜਿਹਨਾਂ ਨੂੰ ਗੁਜਰਾਤ ਦੀ ਸੈਸ਼ਨ ਕੋਰਟ ਨੇ ਵਧਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਬੀਤੀ 23 ਮਾਰਚ ਨੂੰ ਸੂਰਤ ਦੀ ਇੱਕ ਹੇਠਲੀ ਅਦਾਲਤ ਨੇ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਦੁਆਰਾ ਦਾਇਰ ਇੱਕ ਮਾਮਲੇ ਵਿੱਚ ਉਨ੍ਹਾਂ ਨੂੰ ਪੂਰੇ ਮੋਦੀ ਭਾਈਚਾਰੇ ਨੂੰ ਬਦਨਾਮ ਕਰਨ ਦਾ ਦੋਸ਼ੀ ਠਹਿਰਾਇਆ ਸੀ ਤੇ ਸਜ਼ਾ ਸੁਣਾਈ ਸੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਬਾਅਦ ਵਿੱਚ ਇੱਕ ਨਿਯਮ ਦੇ ਤਹਿਤ ਲੋਕ ਸਭਾ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਜਿਸ ਵਿੱਚ ਦੋਸ਼ੀ ਸੰਸਦ ਮੈਂਬਰਾਂ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਗਾਂਧੀ ਨੂੰ ਉਸ ਦੇ ਅਪਰਾਧ ਲਈ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਪਰ ਹੁਕਮ ਦੇ ਵਿਰੁੱਧ ਅਪੀਲ ਦਾਇਰ ਕਰਨ ਲਈ ਸਜ਼ਾ ਨੂੰ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਜੇਕਰ ਸਜ਼ਾ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਉਹ ਅਗਲੇ ਅੱਠ ਸਾਲਾਂ ਲਈ ਚੋਣ ਨਹੀਂ ਲੜ ਸਕਣਗੇ।
ਇਹ ਵੀ ਪੜ੍ਹੋ : PSTET exam: ਪੀਐਸਟੀਈਟੀ ਦੀ ਪ੍ਰੀਖਿਆ 30 ਅਪ੍ਰੈਲ ਨੂੰ, ਨੋਟਿਸ ਹੋਇਆ ਜਾਰੀ, ਇਕੋ ਸ਼ਿਫਟ ਵਿੱਚ ਹੋਵੇਗਾ ਪੇਪਰ
ਕੀ ਹੈ ਮਾਮਲਾ: ਦੱਸ ਦਈਏ ਕਿ ਸਾਲ 2019 'ਚ ਕਰਨਾਟਕ 'ਚ ਇਕ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਥਿਤ ਤੌਰ 'ਤੇ ਪੁੱਛਿਆ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ। ਇਸ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਖਿਲਾਫ ਗੁਜਰਾਤ ਦੇ ਪੂਰਨੇਸ਼ ਮੋਦੀ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਉਹਨਾਂ ਨੂੰ ਸੰਸਦ ਤੋਂ ਵੀ ਅਯੋਗ ਕਰਾਰ ਦੇ ਦਿੱਤਾ ਗਿਆ।
-
कांग्रेस नेता राहुल गांधी सांसद के रूप में अपनी अयोग्यता के बाद पहली बार 11 अप्रैल को केरल में अपने पूर्व निर्वाचन क्षेत्र वायनाड का दौरा करेंगे।
— ANI_HindiNews (@AHindinews) April 10, 2023 " class="align-text-top noRightClick twitterSection" data="
अपनी यात्रा के दौरान वह एक जनसभा को संबोधित करेंगे और रोड शो करेंगे।
(फाइल फोटो) pic.twitter.com/nQezZSmQl2
">कांग्रेस नेता राहुल गांधी सांसद के रूप में अपनी अयोग्यता के बाद पहली बार 11 अप्रैल को केरल में अपने पूर्व निर्वाचन क्षेत्र वायनाड का दौरा करेंगे।
— ANI_HindiNews (@AHindinews) April 10, 2023
अपनी यात्रा के दौरान वह एक जनसभा को संबोधित करेंगे और रोड शो करेंगे।
(फाइल फोटो) pic.twitter.com/nQezZSmQl2कांग्रेस नेता राहुल गांधी सांसद के रूप में अपनी अयोग्यता के बाद पहली बार 11 अप्रैल को केरल में अपने पूर्व निर्वाचन क्षेत्र वायनाड का दौरा करेंगे।
— ANI_HindiNews (@AHindinews) April 10, 2023
अपनी यात्रा के दौरान वह एक जनसभा को संबोधित करेंगे और रोड शो करेंगे।
(फाइल फोटो) pic.twitter.com/nQezZSmQl2
ਮੋਦੀ ਸਰਨੇਮ ਵਿਵਾਦ: ਇਸ ਫੈਸਲੇ ਤੋਂ ਬਾਅਦ ਕਾਂਗਰਸ ਹਾਈਕਮਾਨ ਅਤੇ ਕਾਂਗਰਸੀ ਆਗੂਆਂ ਵਿਚ ਰੋਸ ਪਾਇਆ ਗਿਆ ਤੇ ਭਾਜਪਾ ਖ਼ਿਲਾਫ਼ ਖੁੱਲ ਕੇ ਭੜਾਸ ਕੱਢੀ। ਕਿ ਭਾਜਪਾ ਵੱਲੋਂ ਇਹ ਸਭ ਜਾਣਬੁਝ ਕੇ ਕੀਤਾ ਜਾ ਰਿਹਾ ਹੈ। ਭਾਰਤ ਜੋੜੋ ਯਾਤਰਾ ਤੋਂ ਬਾਅਦ ਭਾਜਪਾ ਬੁਖਲਾਅ ਗਈ ਹੈ ਇਸ ਕਰਕੇ ਰਾਹੁਲ ਗਾਂਧੀ ਨੂੰ ਘੇਰੇ ਵਿਚ ਲੈਕੇ ਅਜਿਹਾ ਫੈਸਲਾ ਸੁਣਾਇਆ ਗਿਆ ਹੈ। ਹਾਲਾਂਕਿ, ਜੇਕਰ ਰਾਹੁਲ ਗਾਂਧੀ ਦੀ ਸਜ਼ਾ 'ਤੇ ਹਾਈ ਕੋਰਟ ਵੱਲੋਂ ਰੋਕ ਲਗਾਈ ਜਾਂਦੀ ਹੈ, ਤਾਂ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਦੀ ਅਯੋਗਤਾ ਵੀ ਲਾਗੂ ਨਹੀਂ ਹੋਵੇਗੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਰਾਹੁਲ ਗਾਂਧੀ ਵਾਇਨਾਡ ਸੀਟ ਵਾਪਸ ਲੈਣਗੇ ਜਾਂ ਨਹੀਂ ਕਿਉਂਕਿ ਉਨ੍ਹਾਂ ਨੂੰ ਸਪੀਕਰ ਦੀ ਅਯੋਗਤਾ ਨੋਟੀਫਿਕੇਸ਼ਨ ਨੂੰ ਵੀ ਵੱਖਰੇ ਤੌਰ 'ਤੇ ਚੁਣੌਤੀ ਦੇਣੀ ਪਵੇਗੀ।