ETV Bharat / bharat

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼ੁਰੂ, ਰਾਹੁਲ ਗਾਂਧੀ ਨੇ ਰਾਜੀਵ ਗਾਂਧੀ ਸਮਾਰਕ ਉੱਤੇ ਸ਼ਰਧਾ ਦੇ ਫੁੱਲ ਕੀਤੇ ਭੇਟ - ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼ੁਰੂ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼ੁਰੂ (Bharat Jodo Yatra) ਹੋ ਗਈ ਹੈ। ਇਸ ਮੌਕੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਸ਼੍ਰੀਪੇਰੰਬਦੂਰ ਵਿੱਚ ਰਾਜੀਵ ਗਾਂਧੀ ਸਮਾਰਕ ਉੱਤੇ ਸ਼ਰਧਾ ਦੇ ਫੁੱਲ ਭੇਟ ਕਰ ਇਸ ਦੀ ਸ਼ੁਰੂਆਤ ਕੀਤੀ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3,570 ਕਿਲੋਮੀਟਰ ਦੀ ਲੰਬੀ ਦੂਰੀ ਤੈਅ ਕਰਨਗੇ।

Congress Bharat Jodo Yatra
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼ੁਰੂ
author img

By

Published : Sep 7, 2022, 8:26 AM IST

ਕੰਨਿਆਕੁਮਾਰੀ: ਕਾਂਗਰਸ ਵੱਲੋਂ ਵੱਖ ਵੱਖ ਮੁੱਦਿਆਂ ਉੱਤੇ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜਨ ਅਤੇ "ਆਰਥਿਕ ਅਸਮਾਨਤਾ", "ਸਮਾਜਿਕ ਧਰੁਵੀਕਰਨ" ਅਤੇ "ਰਾਜਨੀਤਿਕ" ਵਿਰੁੱਧ ਮੁਹਿੰਮ ਸ਼ੁਰੂ ਤਹਿਤ ਭਾਰਤ ਜੋੜੋ ਯਾਤਰਾ (Bharat Jodo Yatra) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3,570 ਕਿਲੋਮੀਟਰ ਦੀ ਲੰਬੀ ਦੂਰੀ ਤੈਅ ਕਰਨਗੇ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਭਾਰਤ ਜੋੜੀ ਯਾਤਰਾ ਤੋਂ ਪਹਿਲਾਂ ਸ਼੍ਰੀਪੇਰੰਬਦੂਰ ਵਿੱਚ ਰਾਜੀਵ ਗਾਂਧੀ ਮੈਮੋਰੀਅਲ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਹ ਵੀ ਪੜੋ: ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਉੱਤੇ ਚੱਲੀਆਂ ਗੋਲੀਆਂ, ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ

ਕਾਂਗਰਸ ਦਾ ਕਹਿਣਾ ਹੈ ਇਸ ਯਾਤਰਾ ਦਾ ਮਕਸਦ ਸਿਆਸੀ ਲਾਹਾ ਲੈਣਾ ਨਹੀਂ, ਸਗੋਂ ਦੇਸ਼ ਨੂੰ ਜੋੜਨਾ ਹੈ। ਇਹ ਯਾਤਰਾ 11 ਸਤੰਬਰ ਨੂੰ ਕੇਰਲ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਰਾਜ ਦੀ ਯਾਤਰਾ ਕਰਕੇ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ। ਇਹ ਯਾਤਰਾ ਕਰਨਾਟਕ ਵਿੱਚ 21 ਦਿਨਾਂ ਤੱਕ ਚੱਲੇਗੀ ਅਤੇ ਫਿਰ ਉੱਤਰ ਵੱਲ ਹੋਰ ਰਾਜਾਂ ਵਿੱਚ ਚਲੇਗੀ।

ਕਾਂਗਰਸ ਨੇ ਰਾਹੁਲ ਗਾਂਧੀ ਦੇ ਨਾਲ 118 ਅਜਿਹੇ ਨੇਤਾ ਚੁਣੇ ਹਨ ਜੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੇ ਪੂਰੇ ਸਫਰ 'ਚ ਉਨ੍ਹਾਂ ਦੇ ਨਾਲ ਰਹਿਣਗੇ। ਇਨ੍ਹਾਂ ਲੋਕਾਂ ਨੂੰ 'ਭਾਰਤ ਯਾਤਰੀ' ਦਾ ਨਾਂ ਦਿੱਤਾ ਗਿਆ ਹੈ। ਉਹ ਪ੍ਰਤੀ ਦਿਨ ਔਸਤਨ 22-23 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਯਾਤਰਾ ਕੰਨਿਆਕੁਮਾਰੀ ਤੋਂ ਸ਼ੁਰੂ ਹੋਵੇਗੀ ਅਤੇ ਫਿਰ ਤਿਰੂਵਨੰਤਪੁਰਮ, ਕੋਚੀ, ਨੀਲਾਂਬੁਰ, ਮੈਸੂਰ, ਬੇਲਾਰੀ, ਰਾਏਚੂਰ, ਵਿਕਾਰਾਬਾਦ, ਨਾਂਦੇੜ, ਜਲਗਾਓਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ, ਜੰਮੂ ਤੋਂ ਹੁੰਦੀ ਹੋਈ ਉੱਤਰ ਵੱਲ ਵਧੇਗੀ ਤੇ ਸ਼੍ਰੀਨਗਰ ਵਿੱਚ ਸਮਾਪਤ ਹੋਵੇਗੀ।

ਜਿਨ੍ਹਾਂ ਰਾਜਾਂ 'ਚੋਂ ਯਾਤਰਾ ਲੰਘੇਗੀ, ਉਨ੍ਹਾਂ 'ਚ ਸ਼ਾਮਲ ਹੋਣ ਵਾਲੇ ਯਾਤਰੀ 'ਪ੍ਰਦੇਸ਼ ਯਾਤਰੀ' ਹੋਣਗੇ। ਰਮੇਸ਼ ਅਨੁਸਾਰ ਜਿਨ੍ਹਾਂ ਸੂਬਿਆਂ 'ਚੋਂ ਇਹ ਯਾਤਰਾ ਨਹੀਂ ਲੰਘ ਰਹੀ ਹੈ, ਉਨ੍ਹਾਂ 'ਚ 'ਸਹਾਇਕ ਯਾਤਰਾ' ਕੱਢੀ ਜਾਵੇਗੀ, ਜਿਸ 'ਚ ਸ਼ਾਮਲ ਲੋਕ 75 ਤੋਂ 100 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਕਾਂਗਰਸ ਦਾ ਕਹਿਣਾ ਹੈ ਕਿ 'ਭਾਰਤ ਜੋੜੋ ਯਾਤਰਾ' ਵੈੱਬਸਾਈਟ 'ਤੇ 40,000 ਤੋਂ ਵੱਧ ਆਮ ਲੋਕ ਜੋ ਪਾਰਟੀ ਨਾਲ ਸਬੰਧਤ ਨਹੀਂ ਹਨ, ਨੇ ਵੀ ਰਜਿਸਟਰੇਸ਼ਨ ਕਰਵਾਈ ਹੈ। ਇਸ ਕਾਰਨ ‘ਵਲੰਟੀਅਰ ਯਾਤਰੀਆਂ’ ਦੀ ਨਵੀਂ ਸ਼੍ਰੇਣੀ ਵੀ ਸ਼ਾਮਲ ਕੀਤੀ ਗਈ ਹੈ।

ਇਹ ਵੀ ਪੜੋ: Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁੱਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ

ETV Bharat Logo

Copyright © 2025 Ushodaya Enterprises Pvt. Ltd., All Rights Reserved.