ETV Bharat / bharat

Rahul Gandhi Convict: ਭੂਪੇਂਦਰ ਯਾਦਵ ਨੇ ਕਿਹਾ- ਰਾਹੁਲ ਗਾਂਧੀ ਨੇ ਸੰਸਦ, ਓਬੀਸੀ ਭਾਈਚਾਰੇ ਅਤੇ ਨਿਆਂਪਾਲਿਕਾ ਨੂੰ ਕੀਤਾ ਬਦਨਾਮ - ਸੂਰਤ ਦੀ ਅਦਾਲਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਓਬੀਸੀ ਭਾਈਚਾਰੇ ਦੇ ਸਰਨੇਮ ਦਾ ਅਪਮਾਨ ਕੀਤਾ ਹੈ। ਉੱਥੇ ਹੀ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਉਹ ਲਗਾਤਾਰ ਨਿਆਂਪਾਲਿਕਾ 'ਤੇ ਸਵਾਲ ਚੁੱਕ ਰਹੇ ਹਨ।

RAHUL GANDHI HAS CONTINUOUSLY INSULTED THE SURNAME OF THE OBC COMMUNITY SAYS BHUPENDER YADAV
Rahul Gandhi Convict: ਭੂਪੇਂਦਰ ਯਾਦਵ ਨੇ ਕਿਹਾ- ਰਾਹੁਲ ਗਾਂਧੀ ਨੇ ਸੰਸਦ, ਓਬੀਸੀ ਭਾਈਚਾਰੇ ਅਤੇ ਨਿਆਂਪਾਲਿਕਾ ਨੂੰ ਕੀਤਾ ਬਦਨਾਮ
author img

By

Published : Mar 24, 2023, 2:08 PM IST

ਨਵੀਂ ਦਿੱਲੀ: ਸੂਰਤ ਦੀ ਇੱਕ ਅਦਾਲਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿਆਸਤ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਲਗਾਤਾਰ ਓਬੀਸੀ ਭਾਈਚਾਰੇ ਦੇ ਸਰਨੇਮ ਦਾ ਅਪਮਾਨ ਕੀਤਾ ਹੈ। ਰਾਹੁਲ ਗਾਂਧੀ ਨੇ ਲੰਡਨ ਵਿੱਚ ਦੇਸ਼ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੰਸਦ, ਓਬੀਸੀ ਭਾਈਚਾਰੇ ਅਤੇ ਨਿਆਂਪਾਲਿਕਾ ਨੂੰ ਬਦਨਾਮ ਕਰ ਰਹੇ ਹਨ।

  • #WATCH | Rahul Gandhi has continuously insulted the surname of the OBC community. Not only this he has defamed the nation on foreign soil. He is defaming Parliament, the OBC community and the Judiciary: Union Minister Bhupender Yadav pic.twitter.com/iphMYjtPoR

    — ANI (@ANI) March 24, 2023 " class="align-text-top noRightClick twitterSection" data=" ">

ਪ੍ਰਹਿਲਾਦ ਜੋਸ਼ੀ ਨੇ ਕਿਹਾ- ਜਨਤਾ ਸਬਕ ਸਿਖਾਏਗੀ : ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਉਹ (ਰਾਹੁਲ ਗਾਂਧੀ) ਕਿਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਕਿਉਂਕਿ ਇਹ ਫੈਸਲਾ ਅਦਾਲਤ ਨੇ ਲਿਆ ਹੈ ਨਾ ਕਿ ਕਿਸੇ ਸਿਆਸੀ ਪਾਰਟੀ ਨੇ। ਜੋਸ਼ੀ ਨੇ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਨਿਆਂਪਾਲਿਕਾ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ (ਰਾਹੁਲ ਗਾਂਧੀ) ਨੇ ਓਬੀਸੀ ਭਾਈਚਾਰੇ ਨੂੰ ਜ਼ਲੀਲ ਕਰਨ ਦਾ ਕੰਮ ਕੀਤਾ ਹੈ। ਉਸ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਲਈ ਜਨਤਾ ਇਨ੍ਹਾਂ ਨੂੰ ਸਬਕ ਸਿਖਾਏਗੀ।

ਰਾਹੁਲ 'ਤੇ ਜੇਪੀ ਨੱਡਾ ਦਾ ਨਿਸ਼ਾਨਾ: ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਨੱਡਾ ਨੇ ਕਿਹਾ ਕਿ ਉਨ੍ਹਾਂ ਦੀ (ਰਾਹੁਲ ਗਾਂਧੀ) ਹਉਮੈ ਬਹੁਤ ਵੱਡੀ ਹੈ, ਜਦਕਿ ਸਮਝ ਬਹੁਤ ਛੋਟੀ ਹੈ। ਜੇਪੀ ਨੱਡਾ ਨੇ ਰਾਹੁਲ ਗਾਂਧੀ 'ਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਆਪਣੇ ਸਿਆਸੀ ਫਾਇਦੇ ਲਈ ਸਮੁੱਚੇ ਓਬੀਸੀ ਭਾਈਚਾਰੇ ਨੂੰ ਜ਼ਲੀਲ ਕਰਨ ਦਾ ਕੰਮ ਕੀਤਾ ਹੈ। ਅਦਾਲਤ 'ਚ ਰਾਹੁਲ ਗਾਂਧੀ ਅਦਾਲਤ ਦੇ ਵਾਰ-ਵਾਰ ਮਨਾਉਣ ਉੱਤੇ ਵੀ ਰਾਜ਼ੀ ਨਹੀਂ ਹੋਏ। ਮੁਆਫੀ ਮੰਗਣ ਦੇ ਵਿਕਲਪ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ। ਰਾਹੁਲ ਗਾਂਧੀ ਨੇ ਓਬੀਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਈ ਹੈ।

ਰਾਹੁਲ ਗਾਂਧੀ 'ਤੇ ਕੇਸ: ਪਿਛਲੇ ਦਿਨ (23 ਮਾਰਚ, 2023) ਸੂਰਤ ਦੀ ਅਦਾਲਤ ਨੇ ਉਨ੍ਹਾਂ ਨੂੰ ਮੋਦੀ ਸਰਨੇਮ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਸਜ਼ਾ ਦੇ ਐਲਾਨ ਤੋਂ ਬਾਅਦ ਅਦਾਲਤ ਨੇ ਜ਼ਮਾਨਤ ਵੀ ਦੇ ਦਿੱਤੀ ਹੈ। ਰਾਹੁਲ ਗਾਂਧੀ ਨੇ 2019 ਵਿੱਚ ਕਰਨਾਟਕ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ?

ਇਹ ਵੀ ਪੜ੍ਹੋ: Budget Session 2023: ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੋਈ ਮੁਲਤਵੀ, ਰਾਹੁਲ ਦੇ ਮੁੱਦੇ ਉੱਤੇ ਹੋਈ ਤਕਰਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.