ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਆਗਾਮੀ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਚੰਗੇ ਪ੍ਰਦਰਸ਼ਨ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਕਾਂਗਰਸ ਯਕੀਨੀ ਤੌਰ 'ਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰ ਰਹੀ ਹੈ, ਸ਼ਾਇਦ ਉਹ ਤੇਲੰਗਾਨਾ 'ਚ ਵੀ ਜਿੱਤ ਦਰਜ ਕਰੇਗੀ। ਅਤੇ ਰਾਜਸਥਾਨ ਵਿੱਚ ਬਹੁਤ ਕਰੀਬੀ ਮੁਕਾਬਲਾ ਹੋ ਸਕਦਾ ਹੈ। ਰਾਹੁਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਰਮੇਸ਼ ਬਿਧੂੜੀ ਵੱਲੋਂ ਲੋਕ ਸਭਾ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਦਾਨਿਸ਼ ਅਲੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਜਾਤੀ ਜਨਗਣਨਾ ਦੀ ਮੰਗ ਤੋਂ ਧਿਆਨ ਹਟਾਉਣ ਲਈ ਅਜਿਹੇ ਹੱਥਕੰਡੇ ਅਪਣਾਉਂਦੀ ਹੈ।
'ਇਕ ਦੇਸ਼, ਇਕ ਚੋਣ' ਦੀ ਧਾਰਨਾ ਦਾ ਉਦੇਸ਼ ਲੋਕਾਂ ਦਾ ਧਿਆਨ ਭਟਕਾਉਣਾ: ਅਸਾਮ ਦੇ 'ਪ੍ਰਤੀਦਿਨ ਮੀਡੀਆ ਨੈੱਟਵਰਕ' ਵੱਲੋਂ ਆਯੋਜਿਤ ਇਕ ਸੰਮੇਲਨ 'ਚ ਬੋਲਦਿਆਂ ਉਨ੍ਹਾਂ ਇਹ ਵੀ ਕਿਹਾ ਕਿ 'ਇਕ ਦੇਸ਼, ਇਕ ਚੋਣ' ਦੀ ਧਾਰਨਾ ਦਾ ਉਦੇਸ਼ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਹੈ। ਉਨ੍ਹਾਂ ਕਿਹਾ, 'ਧਿਆਨ ਭਟਕਾਉਣ ਦੀ ਭਾਜਪਾ ਦੀ ਇਹ ਇਕ ਰਣਨੀਤੀ ਹੈ।' ਕਾਂਗਰਸ ਨੇਤਾ ਨੇ ਕਿਹਾ ਕਿ ਭਾਰਤ ਦੇ ਮੁੱਖ ਮੁੱਦੇ ਕੁਝ ਹੀ ਲੋਕਾਂ ਕੋਲ ਸਾਰੀ ਦੌਲਤ ਦਾ ਹੋਣਾ, ਅਮੀਰ ਅਤੇ ਗਰੀਬ ਵਿਚਕਾਰ ਭਾਰੀ ਅਸਮਾਨਤਾ, ਬੇਰੁਜ਼ਗਾਰੀ, ਨੀਵੀਂ ਜਾਤੀ, ਹੋਰ ਪਛੜੀਆਂ ਸ਼੍ਰੇਣੀਆਂ (OBC) ਅਤੇ ਆਦਿਵਾਸੀ ਭਾਈਚਾਰੇ ਨਾਲ ਵਿਤਕਰਾ ਹਨ।
-
LIVE: The Conclave 2023 | Pratidin Media Network | New Delhi https://t.co/Jbdi7CBFte
— Rahul Gandhi (@RahulGandhi) September 24, 2023 " class="align-text-top noRightClick twitterSection" data="
">LIVE: The Conclave 2023 | Pratidin Media Network | New Delhi https://t.co/Jbdi7CBFte
— Rahul Gandhi (@RahulGandhi) September 24, 2023LIVE: The Conclave 2023 | Pratidin Media Network | New Delhi https://t.co/Jbdi7CBFte
— Rahul Gandhi (@RahulGandhi) September 24, 2023
ਰਾਹੁਲ ਗਾਂਧੀ ਨੇ ਕਿਹਾ, 'ਹੁਣ ਭਾਜਪਾ ਇਸ 'ਤੇ ਨਹੀਂ ਲੜ ਸਕਦੀ, ਇਸ ਲਈ ਸ੍ਰੀ ਬਿਧੂੜੀ ਨੇ ਬਿਆਨ ਦਿੱਤਾ ਹੈ। ਆਓ ਇਕੱਠੇ ਹੋ ਕੇ ਇਸ ਤਰ੍ਹਾਂ ਚੋਣਾਂ ਲੜੀਏ। ਆਓ ਇੰਡੀਆ ਦਾ ਨਾਮ ਬਦਲ ਦੇਈਏ। ਇਹ ਸਭ ਅਸਲ ਮੁੱਦਿਆਂ ਤੋਂ ਭਟਕਾਉਣਾ ਲਈ ਹੈ. ਅਸੀਂ ਇਸਨੂੰ ਜਾਣਦੇ ਹਾਂ, ਅਸੀਂ ਇਸਨੂੰ ਸਮਝਦੇ ਹਾਂ ਅਤੇ ਅਸੀਂ ਉਹਨਾਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ। ਕਾਂਗਰਸੀ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਕਿਸੇ ਵੀ ਸੂਬੇ ਵਿੱਚ ਨਾ ਜਿੱਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਆਉਣ ਵਾਲੇ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਸਤਾਵ ਹੈ।
ਕਾਂਗਰਸ ਦੀਆਂ ਸੰਭਾਵਨਾਵਾਂ ਤੇ ਰਾਹੁਲ ਦਾ ਬਿਆਨ: ਕਾਂਗਰਸ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ 'ਤੇ ਰਾਹੁਲ ਨੇ ਕਿਹਾ, 'ਮੈਂ ਕਹਾਂਗਾ ਕਿ ਇਸ ਸਮੇਂ ਅਸੀਂ ਸ਼ਾਇਦ ਤੇਲੰਗਾਨਾ ਜਿੱਤ ਰਹੇ ਹਾਂ, ਅਸੀਂ ਯਕੀਨੀ ਤੌਰ 'ਤੇ ਮੱਧ ਪ੍ਰਦੇਸ਼ ਜਿੱਤ ਰਹੇ ਹਾਂ, ਅਸੀਂ ਯਕੀਨੀ ਤੌਰ 'ਤੇ ਛੱਤੀਸਗੜ੍ਹ ਜਿੱਤ ਰਹੇ ਹਾਂ। ਰਾਜਸਥਾਨ ਵਿੱਚ ਬਹੁਤ ਕਰੀਬੀ ਮੁਕਾਬਲਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਜਿੱਤਾਂਗੇ। ਅਜਿਹਾ ਲੱਗਦਾ ਹੈ ਅਤੇ ਭਾਜਪਾ ਵੀ ਅੰਦਰੂਨੀ ਤੌਰ 'ਤੇ ਇਹੀ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ਵਿੱਚ ਇੱਕ ਮਹੱਤਵਪੂਰਨ ਸਬਕ ਸਿੱਖਿਆ ਹੈ ਕਿ ਭਾਜਪਾ ਧਿਆਨ ਭਟਕਾ ਕਿ ਅਤੇ ਸਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਨਾ ਦੇ ਕੇ ਚੋਣਾਂ ਜਿੱਤਦੀ ਹੈ ਅਤੇ ਇਸ ਲਈ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਮੁੱਖ ਰੱਖ ਕੇ ਚੋਣਾਂ ਲੜੀਆਂ।
ਜਾਤੀ ਜਨਗਣਨਾ ਦੇ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼: ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, 'ਤੁਸੀਂ ਅੱਜ ਕੀ ਦੇਖ ਰਹੇ ਹੋ, ਇਹ ਸੱਜਣ ਸ੍ਰੀ ਬਿਧੂੜੀ ਅਤੇ ਫਿਰ ਅਚਾਨਕ ਸ੍ਰੀ ਨਿਸ਼ੀਕਾਂਤ ਦੂਬੇ, ਭਾਜਪਾ ਇਹ ਸਭ ਕਰ ਕੇ ਜਾਤੀ ਜਨਗਣਨਾ ਦੇ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਜਾਣਦੇ ਹਨ ਕਿ ਜਾਤੀ ਜਨਗਣਨਾ ਇੱਕ ਬੁਨਿਆਦੀ ਚੀਜ਼ ਹੈ ਜੋ ਭਾਰਤ ਦੇ ਲੋਕ ਚਾਹੁੰਦੇ ਹਨ ਅਤੇ ਉਹ ਇਸ 'ਤੇ ਚਰਚਾ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, 'ਜਦੋਂ ਵੀ ਅਸੀਂ ਇਸ ਮੁੱਦੇ ਨੂੰ ਉਠਾਉਂਦੇ ਹਾਂ ਤਾਂ ਉਹ ਸਾਡਾ ਧਿਆਨ ਭਟਕਾਉਣ ਲਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਹੁਣ ਅਸੀਂ ਇਸ ਨਾਲ ਨਜਿੱਠਣਾ ਸਿੱਖ ਲਿਆ ਹੈ।'
- Visa Controversy In Asian Games : ਅਨੁਰਾਗ ਠਾਕੁਰ ਦਾ ਏਸ਼ੀਅਨ ਖੇਡਾਂ 'ਚ ਵੀਜ਼ਾ ਵਿਵਾਦ 'ਤੇ ਬਿਆਨ - ਚੀਨ ਦਾ ਭੇਦਭਾਵ ਵਾਲਾ ਵਤੀਰਾ ਮਨਜ਼ੂਰ ਨਹੀਂ
- NIA Released New List Of Khalistani Supporters: NIA ਨੇ ਜਾਰੀ ਕੀਤੀ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ, ਜਾਇਦਾਦ ਕੁਰਕ ਕਰਨ ਦੀ ਤਿਆਰੀ
- Himanta scheme for youth: ਹਿਮੰਤਾ ਸ਼ਰਮਾ ਨੇ ਅਸਾਮ ਦੇ ਨੌਜਵਾਨਾਂ ਲਈ ਵਿੱਤੀ ਸਹਾਇਤਾ ਯੋਜਨਾ ਕੀਤੀ ਸ਼ੁਰੂ
2024 ਦੀਆ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਲੱਗੇਗਾ ਵੱਡਾ ਝਟਕਾ: ਰਾਹੁਲ ਗਾਂਧੀ ਨੇ ਕਿਹਾ, 'ਅਸੀਂ ਕਰਨਾਟਕ ਵਿੱਚ ਜੋ ਕੀਤਾ ਉਹ ਇਹ ਹੈ ਕਿ ਅਸੀਂ ਰਾਜ ਨੂੰ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਦਿੱਤਾ, 'ਇਹ ਉਹ ਸਮਾਜਿਕ ਸੁਰੱਖਿਆ ਪ੍ਰੋਗਰਾਮ ਹੈ ਜੋ ਅਸੀਂ ਤੁਹਾਡੇ ਲਈ ਬਣਾਉਣ ਜਾ ਰਹੇ ਹਾਂ'...।' ਰਾਹੁਲ ਨੇ ਕਿਹਾ, 'ਜੇਕਰ ਤੁਸੀਂ ਤੇਲੰਗਾਨਾ ਚੋਣਾਂ ਨੂੰ ਦੇਖਦੇ ਹੋ, ਤਾਂ ਅਸੀਂ ਚਰਚਾਵਾਂ ਦਾ ਨਿਰਦੇਸ਼ਨ ਕਰ ਰਹੇ ਹਾਂ ਜਦੋ ਕਿ ਭਾਜਪਾ ਚਰਚਾਵਾਂ 'ਚ ਕਿਤੇ ਵੀ ਨਹੀਂ ਹੈ। ਤੇਲੰਗਾਨਾ ਵਿੱਚ ਭਾਜਪਾ ਦਾ ਸਫਾਇਆ ਹੋ ਗਿਆ ਹੈ ਅਤੇ ਉਹ ਖਤਮ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਜਿੱਤ ਰਹੀ ਹੈ। ਉਨ੍ਹਾਂ ਕਿਹਾ, 'ਜੇਕਰ ਤੁਸੀਂ ਰਾਜਸਥਾਨ ਦੇ ਲੋਕਾਂ ਨਾਲ ਗੱਲ ਕਰੋਗੇ ਕਿ ਐਂਟੀ ਇਨਕੰਬੈਂਸੀ ਦੇ ਲਿਹਾਜ਼ ਨਾਲ ਕੀ ਮੁੱਦਾ ਹੈ, ਤਾਂ ਉਹ ਤੁਹਾਨੂੰ ਦੱਸਣਗੇ ਕਿ ਉਨ੍ਹਾਂ ਨੂੰ ਸਰਕਾਰ ਪਸੰਦ ਹੈ।' ਕਾਂਗਰਸ ਨੇਤਾ ਨੇ ਕਿਹਾ, 'ਅਸੀਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਭਾਜਪਾ ਮੀਡੀਆ ਨੂੰ ਕੰਟਰੋਲ ਕਰਦੀ ਹੈ। ਇਹ ਨਾ ਸੋਚੋ ਕਿ ਵਿਰੋਧੀ ਧਿਰ ਉਸ ਅਨੁਸਾਰ ਢਾਲਣ ਦੇ ਯੋਗ ਨਹੀਂ ਹੈ, ਅਸੀਂ ਅਨੁਕੂਲ ਹੋ ਰਹੇ ਹਾਂ, ਅਸੀਂ ਇਕੱਠੇ ਕੰਮ ਕਰ ਰਹੇ ਹਾਂ, ਅਸੀਂ ਭਾਰਤ ਦੀ 60 ਪ੍ਰਤੀਸ਼ਤ ਆਬਾਦੀ ਦੀ ਨੁਮਾਇੰਦਗੀ ਕਰਦੇ ਹਾਂ। 2024 ਦੀ ਲੋਕ ਸਭਾ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗੇਗਾ।
ਲੱਦਾਖ ਦੀ ਮੋਟਰਸਾਈਕਲ ਯਾਤਰਾ ਦਾ ਜ਼ਿਕਰ: ਇਸ ਕਾਨਫਰੰਸ 'ਚ ਰਾਹੁਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਮੋਟਰਸਾਈਕਲ 'ਤੇ ਆਪਣੀ ਹਾਲੀਆ ਯਾਤਰਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਭਾਰਤ ਜੋੜੋ ਯਾਤਰਾ ਨੂੰ ਵੱਖਰੇ ਤਰੀਕੇ ਨਾਲ ਜਾਰੀ ਰੱਖ ਸਕੇ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ 4,000 ਕਿਲੋਮੀਟਰ ਤੋਂ ਵੱਧ ਦੀ ਆਪਣੀ 'ਭਾਰਤ ਜੋੜੋ' ਯਾਤਰਾ ਤੋਂ ਮਿਲੇ ਸਬਕ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ 'ਚ ਸੰਚਾਰ ਪ੍ਰਣਾਲੀ 'ਤੇ ਭਾਜਪਾ ਨੇ ਇਸ ਹੱਦ ਤੱਕ ਕਬਜ਼ਾ ਕਰ ਲਿਆ ਹੈ ਕਿ ਇਸ ਰਾਹੀਂ ਭਾਰਤ ਦੇ ਲੋਕਾਂ ਨਾਲ ਗੱਲਬਾਤ ਕਰਨਾ ਅਮਲੀ ਤੌਰ 'ਤੇ ਅਸੰਭਵ ਹੈ।
ਹੁਣ ਲੋਕਾਂ ਨਾਲ ਸਿੱਧਾ ਸੰਪਰਕ: ਰਾਹੁਲ ਨੇ ਕਿਹਾ, 'ਇਹ ਬਿਲਕੁਲ ਸਪੱਸ਼ਟ ਹੈ ਕਿ ਮੇਰਾ ਯੂਟਿਊਬ ਚੈਨਲ, ਮੇਰਾ ਟਵਿੱਟਰ ਅਕਾਊਂਟ, ਸਭ ਨੂੰ ਦਬਾ ਦਿੱਤਾ ਗਿਆ। ਇਹ ਯਾਤਰਾ ਸਾਡੇ ਲਈ ਮਹੱਤਵਪੂਰਨ ਸੀ। ਵਿਰੋਧੀ ਧਿਰ ਜੋ ਵੀ ਕਹਿੰਦੀ ਹੈ, ਉਸ ਨੂੰ ਰਾਸ਼ਟਰੀ ਮੀਡੀਆ ਵਿੱਚ ਬਿਨਾਂ ਤੋੜ-ਮਰੋੜ ਦੇ ਪੇਸ਼ ਨਹੀਂ ਕੀਤਾ ਜਾਂਦਾ।ਰਾਹੁਲ ਨੇ ਕਿਹਾ, 'ਸਭ ਤੋਂ ਵੱਡਾ ਸਬਕ ਇਹ ਮਿਲਿਆ ਕਿ ਸੰਚਾਰ ਦਾ ਪੁਰਾਣਾ ਤਰੀਕਾ ਲੋਕਾਂ ਨੂੰ ਮਿਲਣ ਦਾ ਹੈ, ਜਿਸ ਨੂੰ ਆਧੁਨਿਕ ਯੁੱਗ 'ਚ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਸੀ, ਇਹ ਅਜੇ ਵੀ ਕੰਮ ਕਰਦਾ ਹੈ।' ਉਨ੍ਹਾਂ ਕਿਹਾ ਕਿ ਭਾਜਪਾ ਜਿੰਨੀ ਮਰਜ਼ੀ ਤਾਕਤ ਲਗਾ ਲਵੇ, ਮੀਡੀਆ ਜਿੰਨਾ ਮਰਜ਼ੀ ਤੋੜ-ਮਰੋੜ ਕੇ ਪੇਸ਼ ਕਰ ਲਵੇ, ਇਹ ਕੰਮ ਨਹੀਂ ਚੱਲੇਗਾ ਕਿਉਂਕਿ ਹੁਣ ਲੋਕਾਂ ਨਾਲ ਸਿੱਧਾ ਸੰਪਰਕ ਹੈ।