ਨਵੀਂ ਦਿੱਲੀ: ਸ਼ਨੀਵਾਰ 13 ਮਈ ਦਾ ਦਿਨ ਆਮ ਆਦਮੀ ਪਾਰਟੀ ਲਈ ਕਿਸੇ ਯਾਦਗਾਰ ਮਹੋਤਸਵ ਤੋਂ ਘਟ ਨਹੀਂ ਰਿਹਾ, ਦੋਹਰੀਆਂ ਖੁਸ਼ੀਆਂ ਆਮ ਆਦਮੀ ਪਾਰਟੀ ਦੇ ਘਰ ਆਈਆਂ,ਇਕ ਪਾਸੇ ਆਮ ਆਦਮੀ ਪਾਰਟੀ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੱਡੇ ਮਾਰ੍ਜਨ ਨਾਲ ਜਿੱਤ ਮਿਲੀ ਤਾਂ ਦੂਜੇ ਪਾਸੇ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਇਕ ਤੋਂ ਦੋ ਹੋ ਗਏ। ਯਾਨੀ ਕਿ ਬੇਹੱਦ ਚਰਚਾਵਾਂ ਤੋਂ ਬਾਅਦ ਅਖੀਰ ਸ਼ਨੀਵਾਰ ਨੂੰ ਉਹਨਾ ਨੇ ਬਾਲੀਵੁਡ ਅਦਾਕਾਰਾ ਅਤੇ ਆਪਣੀ ਪੁਰਾਣੀ ਦੋਸਤ ਪਰੀਨਿਤੀ ਚੋਪੜਾ ਨਾਲ ਮੰਗਣੀ ਕਰ ਲਈ। ਜਿਸ ਤੋਂ ਬਾਅਦ ਦਿੱਲੀ ਵਿਚ ਆਮ ਆਦਮੀ ਪਾਰਟੀ ਵੱਲ ਦੋ ਦੋ ਖੁਸ਼ੀਆਂ ਦਾ ਜਸ਼ਨ ਮਨਾਇਆ ਗਿਆ। ਪਰੀਨਿਤੀ ਚੋਪੜਾ ਬਾਲੀਵੁਡ ਸਟਾਰ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਭੈਣ ਹੈ ਤੇ ਖ਼ੁਦ ਵੀ ਅਦਾਕਾਰੀ 'ਚ ਨਾਮ ਖੱਟ ਰਹੀ ਹੈ।
-
ज़िंदगी के इस नए सफ़र की शुरुआत पर आप दोनों को बहुत-बहुत शुभकामनाएँ। ईश्वर आप दोनों को हमेशा खुश रखें। भगवान की बनाई आपकी ये ख़ूबसूरत जोड़ी सदा बनी रहे। https://t.co/4OBirh3QUd pic.twitter.com/Aa0OPzLXAA
— Arvind Kejriwal (@ArvindKejriwal) May 13, 2023 " class="align-text-top noRightClick twitterSection" data="
">ज़िंदगी के इस नए सफ़र की शुरुआत पर आप दोनों को बहुत-बहुत शुभकामनाएँ। ईश्वर आप दोनों को हमेशा खुश रखें। भगवान की बनाई आपकी ये ख़ूबसूरत जोड़ी सदा बनी रहे। https://t.co/4OBirh3QUd pic.twitter.com/Aa0OPzLXAA
— Arvind Kejriwal (@ArvindKejriwal) May 13, 2023ज़िंदगी के इस नए सफ़र की शुरुआत पर आप दोनों को बहुत-बहुत शुभकामनाएँ। ईश्वर आप दोनों को हमेशा खुश रखें। भगवान की बनाई आपकी ये ख़ूबसूरत जोड़ी सदा बनी रहे। https://t.co/4OBirh3QUd pic.twitter.com/Aa0OPzLXAA
— Arvind Kejriwal (@ArvindKejriwal) May 13, 2023
ਭੈਣ ਪ੍ਰਿਯੰਕਾ ਚੋਪੜਾ ਖਾਸ ਤੌਰ 'ਤੇ ਪਹੁੰਚੀ: ਹੁਣ ਗੱਲ ਕਰਦੇ ਹਾਂ ਰਾਘਵ ਚੱਢਾ ਅਤੇ ਪਰੀਨਿਤੀ ਦੇ ਮੰਗਣੇ ਦੀ ਪਾਰਟੀ ਦੀ। ਇਸ ਪਾਰਟੀ ਵਿਚ ਸ਼ਿਕਰਤ ਕਰਨ ਲਈ ਜਿਥੇ ਅਮਰੀਕਾ ਤੋਂ ਭੈਣ ਪ੍ਰਿਯੰਕਾ ਚੋਪੜਾ ਖਾਸ ਤੌਰ 'ਤੇ ਪਹੁੰਚੀ ਤਾਂ ਉਥੇ ਹੀ ਰਾਘਵ ਚੱਢਾ ਵੱਲੋਂ ਸਿਆਸੀ ਲੋਕਾਂ ਨੇ ਸ਼ਿਰਕਤ ਕੀਤੀ। ਸੋਸ਼ਲ ਮੀਡੀਆ 'ਤੇ ਰਾਘਨੀਤੀ ਯਾਨੀ ਕਿ ਰਾਘਵ-ਪਰਿਣੀਤੀ ਦੀ ਕੁੜਮਾਈ ਦਾ ਗਵਾਹ ਬਣਿਆ ਦਿੱਲੀ ਦਾ ਕਪੂਰਥਲਾ ਦੇ ਮਹਾਰਾਜਾ ਪਰਮਜੀਤ ਸਿੰਘ ਦਾ ਮਹਿਲ। ਜੋ ਕਿ ਹੁਣ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ।ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਸਗਾਈ ਸਮਾਰੋਹ ਅਤੇ ਜਸ਼ਨਾਂ ਨੂੰ ਸਹੀ ਕੋਣਾਂ ਤੋਂ ਕੈਪਚਰ ਕਰਨ ਲਈ ਉਤਸ਼ਾਹਿਤ ਨਜ਼ਰ ਆਉਂਦੇ ਹਨ ਤਾਂ ਉਥੇ ਹੀ ਮਹਿਮਾਨਾਂ ਤੋਂ ਫੋਟੋਆਂ ਖਿੱਚਣ ਲਈ ਰੌਲਾ ਪਾਉਂਦੇ ਨਜ਼ਰ ਆਏ। ਉਥੇ ਹੀ ਬਾਲੀਵੁੱਡ ਦੇ ਫੇਵਰੇਟ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਪਰਿਣੀਤੀ ਲਈ ਖਾਸ ਤਿਆਰ ਕੀਤੀ। ਜਿਸ ਨੂੰ ਪਾ ਕੇ ਪਰਿਣੀਤੀ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਸੀ ,ਸਾਦੇ ਢੰਗ ਨਾਲ ਸੱਜੀ ਪਰੀਨਿਤੀ ਨੂੰ ਸਭ ਨੇ ਬਹੁਤ ਪਸੰਦ ਵੀ ਕੀਤਾ।
ਬਾਲੀਵੁਡ ਅਤੇ ਰਾਜਨੀਤਿਕ ਸ਼ਖਸੀਅਤਾਂ ਦੀ ਭੀੜ: ਮੰਗਣੀ ਵਾਲੇ ਜੋੜੇ ਦਾ ਇੰਤਜ਼ਾਰ ਕਰਦੇ ਪਾਪਰਾਜ਼ੀ ਰਿਜ਼ੋਰਟ ਦੇ ਬਾਹਰ ਖੜੇ ਵਡੀਆਂ ਹਸਤੀਆਂ ਦੇ ਆਉਣ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਲੁਟੀਅਨਜ਼ ਦਿੱਲੀ ਦੇ ਇਸ ਸ਼ਾਂਤ ਹਿੱਸੇ ਵਿੱਚ, ਤਾਜ ਮਹਿਲ ਹੋਟਲ ਤੋਂ ਸੜਕ ਦੇ ਪਾਰ, ਬਾਲੀਵੁਡ ਅਤੇ ਰਾਜਨੀਤਿਕ ਸ਼ਖਸੀਅਤਾਂ ਦੀ ਭੀੜ ਦੀ ਉਡੀਕ ਵਿੱਚ ਪਾਪਰਾਜ਼ੀ ਲਈ ਸਮਾਰੋਹ ਸ਼ਾਮ ਦੇ ਬਾਅਦ ਹੀ ਸ਼ੁਰੂ ਹੋਇਆ। ਰਾਘਵ-ਪਰਿਣੀਤੀ ਦੇ ਚਹੇਤਿਆਂ ਅਤੇ ਕਰੀਬੀ ਦੋਸਤਾਂ ਲਈ ਇਹ ਅਹਿਮ ਮੌਕਾ ਸੀ। ਸਵੇਰ ਤੋਂ ਹੀ ਅਮਰੀਕਾ ਤੋਂ ਇੰਡੀਆ ਪਹੁੰਚੀ ਪ੍ਰਿਯੰਕਾ ਸਾਰਾ ਦਿਨ ਪਰਿਣੀਤੀ ਦੇ ਨਾਲ ਰਹੀ ਅਤੇ ਸ਼ਾਮ ਨੂੰ ਸਗਾਈ ਮੌਕੇ ਪ੍ਰਿਅੰਕਾ ਨੇ ਹਰੇ ਰੰਗ ਦੀ ਸਾੜੀ ਵਿਚ ਜਦੋਂ ਐਂਟਰੀ ਕੀਤੀ ਤਾਂ ਹਰ ਕੋਈ ਦੇਖਦਾ ਰਿਹਾ ਡਿਜ਼ਾਈਨਰ ਸਾੜੀ ਵਿਚ ਪ੍ਰਿਅੰਕਾ ਦੀ ਸਾਦਗੀ ਅਤੇ ਫੈਸ਼ਨ ਦਾ ਮਿਲਣ ਦੇਖਣ ਵਾਲਾ ਸੀ। ਨੀਓਨ ਹਰੇ ਰੰਗ ਦੀ ਸਾੜ੍ਹੀ-ਗਾਊਨ ਪਾਕੇ ਪਾਪਰਾਜ਼ੀ ਨੂੰ ਪ੍ਰਿਯੰਕਾ ਨੇ ਪੋਜ਼ ਦਿੱਤੇ ਅਤੇ ਨਾਲ ਹੀ ਉਹਨਾਂ ਦਾ ਹੱਥ ਜੋੜ ਕੇ ਸੁਆਗਤ ਕਰਦਿਆਂ ਧੰਨਵਾਦ ਵੀ ਕੀਤਾ।
- ਛੋਟੀ ਭੈਣ ਪਰਿਣੀਤੀ ਦੀ ਮੰਗਣੀ 'ਤੇ ਪ੍ਰਿਅੰਕਾ ਚੋਪੜਾ ਨੇ ਇਸ ਤਰ੍ਹਾਂ ਦਿੱਤੀ ਵਧਾਈ, ਕਿਹਾ- ਵਿਆਹ ਦਾ ਇੰਤਜ਼ਾਰ ਨਹੀਂ ਕਰ ਸਕਦੀ
- Parineeti Raghav Engagement Pics: ਪਰਿਣੀਤੀ-ਰਾਘਵ ਦੀ ਹੋਈ ਮੰਗਣੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
- ਚੋਣ ਜਿੱਤ ਕਾਂਗਰਸ ਨੂੰ ਅਗਲੇ ਸਾਲ ਕਰਨਾਟਕ ਵਿੱਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਕਰੇਗੀ ਮਦਦ
ਸਿਆਸੀ ਦਿੱਗਜਾਂ ਵਿਚ ਸਬ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪਹੁੰਚੇ: ਇਸ ਯਾਦਗਾਰ ਸ਼ਾਮ ਦਾ ਹਿੱਸਾ ਬਣਨ ਲਈ ਚੱਢਾ ਦੇ ਰਾਜ ਸਭਾ ਦੇ ਸੀਨੀਅਰ ਮੈਂਬਰ, ਦੋਵਾਂ ਉਪਰਲੇ ਸਦਨਾਂ ਵਿੱਚ ਪੱਛਮੀ ਬੰਗਾਲ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ, ਸੁਪਰੀਮ ਕੋਰਟ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ, ਉਨ੍ਹਾਂ ਦੀ ਪਤਨੀ ਗ਼ਜ਼ਲ ਅਤੇ ਸੂਫ਼ੀ ਗਾਇਕਾ ਅਨੀਤਾ ਸਿੰਘਵੀ, ਟੀਐਮਸੀ ਸੰਸਦ ਮੈਂਬਰ ਅਤੇ ਸਾਬਕਾ ਕੁਇਜ਼ਮਾਸਟਰ ਡੇਰੇਕ ਓ.ਬ੍ਰਾਇਨ ਵੀ ਆਪਣੀ ਪਤਨੀ ਡਾ. ਤੋਨੁਕਾ ਬਾਸੂ ਦੇ ਨਾਲ ਪਹੁੰਚੇ। ਖੁਸ਼ੀ ਨਾਲ ਫੋਟੋਗ੍ਰਾਫ਼ਰਾਂ ਲਈ ਪੋਜ਼ ਦਿੱਤੇ। ਸਿੰਘਵੀ ਨੇ ਕਾਗਜ਼ ਦਾ ਬੈਗ ਵੀ ਦਿਖਾਇਆ ਜਿਸ ਵਿੱਚ ਉਹ ਜੋੜੇ ਲਈ ਤੋਹਫ਼ੇ ਲੈ ਕੇ ਜਾ ਰਹੇ ਸਨ। ਸਿਆਸੀ ਦਿੱਗਜਾਂ ਵਿਚ ਸਬ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ,ਸ਼ਿਵ ਸੈਨਾ (ਯੂਬੀਟੀ) ਦੇ ਆਗੂ ਅਤੇ ਊਧਵ ਠਾਕਰੇ ਦੇ ਪੁੱਤਰ ਆਦਿਤਿਆ ਠਾਕਰੇ ਵੀ ਪਹੁੰਚੇ। ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਪੀ.ਚਿਦੰਬਰਮ ਕਰਨਾਟਕ ਵਿੱਚ ਪਾਰਟੀ ਦੀ ਜਿੱਤ ਤੋਂ ਬਾਅਦ ਆਪਣੇ ਟੀਵੀ ਪ੍ਰੋਗਰਾਮ ਤੋਂ ਸਿੱਧੇ ਇੱਥੇ ਆਏ। ਹੋਰ ਮਹਿਮਾਨਾਂ ਵਿੱਚ ‘ਆਪ’ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਸ਼ਾਮਲ ਸਨ।
-
उत्तर प्रदेश के प्रभारी माननीय सांसद @SanjayAzadSln जी को उत्तर प्रदेश निकाय चुनाव में जीत की बधाई देते हुए माननीय मुख्यमंत्री @ArvindKejriwal जी और माननीय मुख्यमंत्री @BhagwantMann जी ।
— Sarvesh Mishra (@SarveshMishra_) May 13, 2023 " class="align-text-top noRightClick twitterSection" data="
AAP के जीत का सिलसिला पूरे देश में लगातार बढ़ता ही जा रहा है । pic.twitter.com/kyg2Wxn5Mr
">उत्तर प्रदेश के प्रभारी माननीय सांसद @SanjayAzadSln जी को उत्तर प्रदेश निकाय चुनाव में जीत की बधाई देते हुए माननीय मुख्यमंत्री @ArvindKejriwal जी और माननीय मुख्यमंत्री @BhagwantMann जी ।
— Sarvesh Mishra (@SarveshMishra_) May 13, 2023
AAP के जीत का सिलसिला पूरे देश में लगातार बढ़ता ही जा रहा है । pic.twitter.com/kyg2Wxn5Mrउत्तर प्रदेश के प्रभारी माननीय सांसद @SanjayAzadSln जी को उत्तर प्रदेश निकाय चुनाव में जीत की बधाई देते हुए माननीय मुख्यमंत्री @ArvindKejriwal जी और माननीय मुख्यमंत्री @BhagwantMann जी ।
— Sarvesh Mishra (@SarveshMishra_) May 13, 2023
AAP के जीत का सिलसिला पूरे देश में लगातार बढ़ता ही जा रहा है । pic.twitter.com/kyg2Wxn5Mr
ਪਾਰਟੀ ਦੀ ਥੀਮ ਸਫੇਦ ਰੱਖੀ ਗਈ ਸੀ: ਇਸ ਸ਼ਾਮ ਵਿਚ ਗਾਇਕ ਮੀਕਾ ਅਤੇ ਹੋਰ ਵੀ ਹਸਤੀਆਂ ਪਹੁੰਚੀਆਂ ਜਿੰਨਾ ਨੇ ਜੋੜੇ ਨੂੰ ਵਧਾਈ ਦਿੱਤੀ। ਉਥੇ ਹੀ ਸਾਰੀ ਸ਼ਾਮ ਦੇ ਇੰਤਜ਼ਾਰ ਤੋਂ ਬਾਅਦ ਰਾਤ ਨੂੰ ਇਸ ਜੋੜੇ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾ ਦਿੱਤਾ। ਸਭ ਤੋਂ ਪਹਿਲਾਂ ਦੋਵਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤਸਵੀਰ ਸਾਂਝੀ ਕੀਤੀ ਜਿਸ 'ਤੇ ਲੋਕਾਂ ਨੇ ਵਧਾਈ ਦਿੱਤੀ। ਬਾਅਦ ਵਿਚ ਰਾਘਵ ਪਰਿਣੀਤੀ ਨੇ ਮੀਡੀਆ ਨੂੰ ਪੋਜ਼ ਦਿੱਤੇ ਜਿਥੇ ਮੀਡੀਆ ਵਾਲੇ ਖੂਬ ਹਸੱਦੇ ਮਜ਼ਾਕ ਕਰਦੇ ਨਜ਼ਰ ਆਏ। ਰਾਜਨੀਤੀ ਸੇ ਪਰਿਣੀਤੀ ਤੱਕ ਕਾ ਸਫ਼ਰ ਦੇ ਜੋਕ ਮਾਰੇ ਗਏ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੇਜਰੀਵਾਲ, ਮਾਨ, ਸੰਜੇ ਸਿੰਘ, ਪ੍ਰਿਯੰਕਾ ਚੋਪੜਾ ਅਤੇ ਰਾਘਵ-ਪਰਿਣੀਤੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨਜ਼ਰ ਆਏ। ਪਾਰਟੀ ਦੀ ਥੀਮ ਸਫੇਦ ਰੱਖੀ ਗਈ ਸੀ।ਕਪੜੇ ਵੀ ਸਫੇਦ ਅਤੇ ਡੈਕੋਰੇਸ਼ਨ ਵੀ ਸਫੇਦ ਸੀ ਜੋ ਕਿ ਬੇਹੱਦ ਖੂਬਸੂਰਤ ਨਜ਼ਰ ਆਈ। ਇਹ ਸਬ ਨੂੰ ਲੈਕੇ ਵੀ ਸੋਸ਼ਲ ਮੀਡੀਆ ਉੱਤੇ ਚਰਚਾ ਬਣੀ ਹੋਈ ਹੈ ਅਤੇ ਹਾਲੇ ਤੱਕ ਰਾਘਨੀਤੀ ਟਰੇਂਡ ਕਰ ਰਹੇ ਹਨ।