ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕਤਰ ਦੀ ਇੱਕ ਅਦਾਲਤ ਨੇ ਕਥਿਤ ਜਾਸੂਸੀ ਮਾਮਲੇ ਵਿੱਚ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮਚਾਰੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਹੈ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, 'ਅਸੀਂ 'ਦਹਾਰਾ ਗਲੋਬਲ' ਮਾਮਲੇ 'ਚ ਕਤਰ ਦੀ ਅਪੀਲ ਕੋਰਟ ਦੇ ਅੱਜ ਦੇ ਫੈਸਲੇ 'ਤੇ ਗੌਰ ਕੀਤਾ, ਜਿਸ 'ਚ ਸਜ਼ਾ ਨੂੰ ਘੱਟ ਕਰ ਦਿੱਤਾ ਗਿਆ ਹੈ।'
ਮੌਤ ਦੀ ਸਜ਼ਾ ਤੋਂ ਕੁਝ ਰਾਹਤ: ਅੱਠ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਕਤੂਬਰ ਵਿੱਚ ਕਤਰ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਸਾਰੇ ਭਾਰਤੀ ਨਾਗਰਿਕ ਦੋਹਾ ਸਥਿਤ 'ਦਹਾਰਾ ਗਲੋਬਲ' ਕੰਪਨੀ ਦੇ ਕਰਮਚਾਰੀ ਸਨ ਅਤੇ ਉਨ੍ਹਾਂ ਨੂੰ ਅਗਸਤ 2022 ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ 'ਤੇ ਲੱਗੇ ਦੋਸ਼ ਕਤਰ ਦੇ ਅਧਿਕਾਰੀਆਂ ਨੇ ਜਨਤਕ ਨਹੀਂ ਕੀਤੇ ਸਨ। ਪਿਛਲੇ ਮਹੀਨੇ ਭਾਰਤ ਨੇ ਇਸ ਸਜ਼ਾ ਵਿਰੁੱਧ ਕਤਰ ਦੀ ਅਪੀਲੀ ਅਦਾਲਤ ਤੱਕ ਪਹੁੰਚ ਕੀਤੀ ਸੀ।
-
"We have noted the verdict today of the Court of Appeal of Qatar in the Dahra Global case, in which the sentences have been reduced...The detailed judgement is awaited....Our Ambassador to Qatar and other officials were present in the Court of Appeal today, along with the family… pic.twitter.com/ysjVhbisaK
— ANI (@ANI) December 28, 2023 " class="align-text-top noRightClick twitterSection" data="
">"We have noted the verdict today of the Court of Appeal of Qatar in the Dahra Global case, in which the sentences have been reduced...The detailed judgement is awaited....Our Ambassador to Qatar and other officials were present in the Court of Appeal today, along with the family… pic.twitter.com/ysjVhbisaK
— ANI (@ANI) December 28, 2023"We have noted the verdict today of the Court of Appeal of Qatar in the Dahra Global case, in which the sentences have been reduced...The detailed judgement is awaited....Our Ambassador to Qatar and other officials were present in the Court of Appeal today, along with the family… pic.twitter.com/ysjVhbisaK
— ANI (@ANI) December 28, 2023
ਜਾਸੂਸੀ ਦੇ ਇਲਜ਼ਾਮਾਂ 'ਚ ਹੋਈ ਸੀ ਗ੍ਰਿਫ਼ਤਾਰੀ: ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ, 'ਕਤਰ 'ਚ ਸਾਡੇ ਰਾਜਦੂਤ ਅਤੇ ਹੋਰ ਅਧਿਕਾਰੀ ਪਰਿਵਾਰ ਦੇ ਮੈਂਬਰਾਂ ਸਮੇਤ ਅੱਜ ਅਪੀਲੀ ਅਦਾਲਤ 'ਚ ਮੌਜੂਦ ਸਨ। ਅਸੀਂ ਕੇਸ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਨਾਲ ਖੜੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕੌਂਸਲਰ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਦੇ ਰਹਾਂਗੇ। ਅਸੀਂ ਇਸ ਮਾਮਲੇ ਨੂੰ ਕਤਰ ਦੇ ਅਧਿਕਾਰੀਆਂ ਕੋਲ ਵੀ ਉਠਾਉਂਦੇ ਰਹਾਂਗੇ।
- ਲੁਧਿਆਣਾ ਦੀ ਅਕਾਲਗੜ੍ਹ ਮਾਰਕੀਟ ਦੇ ਵਿੱਚ ਹੰਗਾਮਾ, ਦੋ ਧਿਰਾਂ 'ਚ ਹੋਈ ਖੂਨੀ ਝੜਪ 'ਚ ਕਈ ਜ਼ਖਮੀ, ਮਾਮਲਾ ਦਰਜ
- ਚੰਡੀਗੜ੍ਹ 'ਚ SYL 'ਤੇ ਅਹਿਮ ਮੀਟਿੰਗ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ ਮੌਜੂਦ, ਕੇਂਦਰੀ ਜਲ ਸਰੋਤ ਮੰਤਰੀ ਮਾਮਲੇ ਦਾ ਹੱਲ ਕੱਢਣ ਦੀ ਕਰਨਗੇ ਕੋਸ਼ਿਸ਼
- ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਤੋਂ ਉੱਠੇਗਾ ਪਰਦਾ, ਦੋ ਸ਼ੱਕੀਆਂ ਦੀ ਹੋਈ ਪਛਾਣ ਤੇ ਜਲਦ ਹੋ ਸਕਦੀ ਗ੍ਰਿਫ਼ਤਾਰੀ !
ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਲੜਾਂਗੇ: ਮੰਤਰਾਲੇ ਨੇ ਕਿਹਾ ਕਿ ਵਿਸਤ੍ਰਿਤ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਉਹ ਅਗਲੇ ਕਦਮ 'ਤੇ ਫੈਸਲਾ ਲੈਣ ਲਈ ਕਾਨੂੰਨੀ ਟੀਮ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ, 'ਇਸ ਕੇਸ ਦੀ ਕਾਰਵਾਈ ਗੁਪਤ ਅਤੇ ਸੰਵੇਦਨਸ਼ੀਲ ਹੋਣ ਕਾਰਨ ਇਸ ਸਮੇਂ ਕੋਈ ਹੋਰ ਟਿੱਪਣੀ ਕਰਨਾ ਉਚਿਤ ਨਹੀਂ ਹੋਵੇਗਾ।'