ਦੇਹਰਾਦੂਨ: ਪੁਸ਼ਕਰ ਸਿੰਘ ਧਾਮੀ (Pushkar Singh Dhami) ਉਤਰਾਖੰਡ ਦੇ ਨਵੇਂ ਮੁਖ ਮੰਤਰੀ ਬਣੇ ਗਏ ਹਨ। ਸੂਬਾ ਸਰਕਾਰ 'ਚ ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ ਸਣੇ ਭਾਜਪਾ ਦੇ ਕਈ ਹੋਰ ਦਿੱਗਜ਼ ਨੇਤਾਵਾਂ ਨੇ ਵੀ ਪੁਸ਼ਕਰ ਸਿੰਘ ਧਾਮੀ ਤੋਂ ਬਾਅਦ ਮੰਤਰੀਆਂ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਦੇਹਰਾਦੂਨ ਦੇ ਰਾਜ ਭਵਨ ਵਿਖੇ ਆਯੋਜਿਤ ਕੀਤਾ ਗਿਆ।
ਸਭ ਤੋਂ ਘੱਟ ਉਮਰ ਦੇ ਮੁਖ ਮੰਤਰੀ ਹੋਣਗੇ ਧਾਮੀ
45 ਸਾਲਾ ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ ਸਭ ਤੋਂ ਘੱਟ ਉਮਰ ਦੇ ਮੁਖ ਮੰਤਰੀ ਬਣੇ ਹਨ। ਉਹ ਦੂਜੀ ਵਾਰ ਵਿਧਾਨ ਸਭਾ ਪਹੁੰਚੇ ਹਨ। ਮਾਹਰ ਮੰਨਦੇ ਹਨ ਕਿ ਭਾਜਪਾ ਹਾਈ ਕਮਾਨ ਦਾ ਇਹ ਫੈਸਲਾ ਕੁਮਾਂਊ ਵਿੱਚ ਪਾਰਟੀ ਦਾ ਦਬਦਬਾ ਵਧਾਉਣ ਅਤੇ ਖ਼ਾਸ ਤੌਰ 'ਤੇ ਨੌਜਵਾਨਾਂ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਰਗਰ ਸਾਬਤ ਹੋ ਸਕਦਾ ਹੈ।
ਲਖਨਊ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਧਾਮੀ, ਇੱਥੋਂ ਤੋਂ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਰਹੇ। ਉਨ੍ਹਾਂ ਨੇ ਲਗਭਗ ਇੱਕ ਦਹਾਕੇ ਲਈ ਆਰਐਸਐਸ(RSS), ਏਬੀਵੀਪੀ (ABVP) ਵਿੱਚ ਵੱਖ- ਵੱਖ ਅਹੁਦਿਆਂ 'ਤੇ ਕੰਮ ਕੀਤਾ। ਪੁਸ਼ਕਰ ਸਿੰਘ ਧਾਮੀ ਨੇ ਦੋ ਕਾਰਜਕਾਲਾਂ ਲਈ ਉਤਰਾਖੰਡ ਵਿੱਚ ਭਾਜਪਾ ਯੂਥ ਵਿੰਗ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ: ਬਿਜਲੀ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਦਾ ਮੁੜ ਟਵੀਟ ਬੰਬ