ਦੇਹਰਾਦੂਨ: ਪੁਸ਼ਕਰ ਸਿੰਘ ਧਾਮੀ ਨੂੰ ਉਤਰਾਖੰਡ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਬੀਜੇਪੀ ਦੀ ਵਿਧਾਇਕ ਦਲ ਦੀ ਬੈਠਕ ਵਿੱਚ ਲਿਆ ਗਿਆ ਹੈ। ਗੌਰਤਲਬ ਹੈ ਕਿ ਉਤਰਾਖੰਡ ਵਿੱਚ ਪੈਦਾ ਹੋਏ ਸੰਵਿਧਾਨਕ ਸੰਕਟ ਦੇ ਵਿਚਾਲੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਲਈ ਅਹੁਦਾ ਸੰਭਾਲਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਰਾਜਪਾਲ ਬੇਬੀ ਰਾਣੀ ਮੌਰਿਆ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ।
ਰਾਜਭਵਨ ਪਹੁੰਚ ਕੇ ਆਪਣਾ ਅਸਤੀਫਾ ਦੇਣ ਤੋਂ ਬਾਅਦ ਰਾਵਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਅਸਤੀਫਾ ਦੇਣ ਦਾ ਮੁੱਖ ਕਾਰਨ ਸੰਵਿਧਾਨਕ ਸੰਕਟ ਸੀ ਜਿਸ ਚ ਚੋਣ ਕਮਿਸ਼ਨ ਦੇ ਲਈ ਜ਼ਿਮਣੀ ਚੋਣਾ ਕਰਵਾਉਣਾ ਮੁਸ਼ਕਿਲ ਸੀ।
ਉਨ੍ਹਾਂ ਨੇ ਕਿਹਾ ਕਿ ਸੰਵਿਧਾਨਕ ਸੰਕਟ ਦੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਪਾ ਦੇਣਾ ਸਹੀ ਸਮਝਿਆ।
ਪੌੜੀ ਤੋਂ ਲੋਕ ਸਭਾ ਮੈਂਬਰ ਰਾਵਤ ਨੇ ਇਸ ਸਾਲ 10 ਮਾਰਚ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਅਤੇ ਸੰਵਿਧਾਨਕ ਜ਼ਿੰਮੇਵਾਰੀ ਦੇ ਤਹਿਤ 6 ਮਹੀਨੇ ਦੇ ਅੰਦਰ ਯਾਨੀ 10 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਦੇ ਮੈਂਬਰ ਲਈ ਚੋਣ ਕੀਤੀ ਜਾਣੀ ਸੀ।
ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 151 ਏ ਦੇ ਮੁਤਾਬਿਕ ਚੋਣ ਕਮਿਸ਼ਨ ਸੰਸਦ ਦੇ ਦੋਹਾਂ ਸੰਸਦ ਅਤੇ ਰਾਜ ਦੇ ਵਿਧਾਨ ਸਭਾ ਸਦਨਾਂ ਚ ਖਾਲੀ ਸੀਟਾਂ ਹੋਣ ਦੀ ਤਰੀਕ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਜ਼ਿਮਨੀ ਚੋਣਾਂ ਦੁਆਰਾ ਭਰੀਆਂ ਜਾਣਗੀਆਂ, ਬਸ਼ਰਤੇ ਕਿ ਖਾਲੀ ਜਗ੍ਹਾ ਨਾਲ ਜੁੜੇ ਮੈਂਬਰ ਦੀ ਬਾਕੀ ਮਿਆਦ ਇਕ ਸਾਲ ਜਾਂ ਇਸ ਤੋਂ ਵੱਧ ਹੋਵੇ।
ਇਹ ਵੀ ਪੜੋ: West Bengal : ਭਵਾਨੀਪੁਰ ਸੀਟ ਤੋਂ ਚੋਣ ਲੜੇਗੀ ਮਮਤਾ, ਸ਼ੋਭਨਦੇਵ ਨੇ ਦੀਦੀ ਲਈ ਖਾਲੀ ਕੀਤੀ ਸੀਟ