ਮੱਧ ਪ੍ਰਦੇਸ਼: ਜੀਵਣਤਾ ਨਰਮਦਾ ਨਦੀ ਦੀ ਪਰਿਕਰਮਾ ਪੂਰੀ ਕਰਨ ਓਮਕਰੇਸ਼ਵਰ ਜਾ ਰਹੇਂ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਹਰਦਾ ਵਿੱਚ ਚਰਚਾਂ ਕੀਤੀ। ਇਸ ਦੌਰਾਨ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਪੈਦਾ ਕੀਤੀ ਕਣਕ ਸਮਰਥਨ ਮੁਲ 'ਤੇ ਸਰਕਾਰ ਦੇ ਵੱਲੋਂ ਨਾ ਖਰੀਦੇ ਜਾਣੇ ਦੀ ਅਫ਼ਵਾਹ ਫੈਲਾ ਕੇ ਰਾਜਨੀਤਿਕ ਪਾਰਟੀਆਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜ਼ਿਆਦਾ ਰਸਾਇਣਕ ਖਾਦਾਂ ਦੀ ਵਰਤੋਂ ਕਰ ਰਹੀਂ ਹੈ, ਜੋ ਕਣਕ ਖਾਣ ਲਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਕਣਕ ਖਾਣ ਨਾਲ ਲੋਕ ਕੈਂਸਰ ਪੀੜਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਕੈਂਸਰ ਦੇ ਇਲਾਜ ਲਈ ਸਰਕਾਰ ਨੂੰ ਇੱਕ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਨਾਂਅ 'ਤੇ ਵਿਰੋਧੀ ਪਾਰਟੀਆਂ ਵੱਲੋਂ ਭੜਕਾਇਆ ਗਿਆ ਹੈ। ਜਦੋਂ ਕਿ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦਾ ਕਣਕ ਸਮਰਥਨ ਮੁੱਲ ਦੀ ਬਜਾਏ ਲਾਗਤ ਕੀਮਤਾਂ ‘ਤੇ ਖਰੀਦਣ ਦਾ ਭਰੋਸਾ ਦਿੱਤਾ ਹੈ। ਮੰਤਰੀ ਕਮਲ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਉਚਿਤ ਭਾਅ ਦੇਣ ਦਾ ਭਰੋਸਾ ਸਾਲ 2020 ਦਿੱਤਾ ਗਿਆ ਸੀ। ਜੋ ਸਾਡੀ ਸਰਕਾਰ ਵੱਲੋਂ 2021 ਵਿੱਚ ਪੂਰਾ ਕਰ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦੀ ਵੱਧ ਤੋਂ ਵੱਧ ਕੀਮਤ ਦਿੱਤੀ ਜਾ ਰਹੀ ਹੈ।