ਚੰਡੀਗੜ੍ਹ: ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਆਏ ਆਪਣੇ ਨਵੇਂ ਐਕਸ਼ਨ ਮੋਡ ਵਿੱਚ। ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ। ਜਿਸ ਦਾ ਮੁਖ ਲਕਸ਼ ਆਮ ਲੋਕਾਂ ਨੂੰ ਟਰਾਂਸਪੋਰਟ ਵਿੱਚ ਆਉਂਦੀਆਂ ਦਿੱਕਤਾਂ ਨੂੰ ਠੀਕ ਕਰਨਾ। ਰਾਜਾ ਵੜਿੰਗ ਨੇ ਸ਼ੋਸਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਲਿਖੀਆ' ਟਰਾਂਸਪੋਰਟ ਵਿਭਾਗ ਦੀ ਕਿਸੇ ਵੀ ਸ਼ਿਕਾਇਤ 'ਤੇ ਸੁਝਾਅ ਲਈ ਨਿੱਜੀ ਵੱਟਸਐਪ ਨੰਬਰ 94784-54701 ਅੱਜ ਤੋਂ ਸ਼ੁਰੂ ਹੈ ।
ਤੁਸੀ ਆਪਣੀ ਸ਼ਿਕਾਇਤ 'ਤੇ ਸੁਝਾਅ ਇਸ ਵੱਟਸਐਪ ਨੰਬਰ ਤੇ ਬੇਝਿਜਕ ਭੇਜ ਸਕਦੇ ਹੋ ।
ਇਸਤੋਂ ਪਹਿਲਾਂ ਐਤਵਾਰ ਦੀ ਸਵੇਰੇ ਉਨ੍ਹਾਂ ਵੱਲੋਂ ਸਫ਼ਾਈ ਮੁਹਿੰਮ ਨੂੰ ਲੈ ਕੇ ਲੁਧਿਆਣਾ ਬੱਸ ਅੱਡੇ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ 'ਤੇ ਪਿਆ ਕੂੜਾ-ਕਰਕਟ ਖ਼ੁਦ ਆਪਣੇ ਹੱਥਾਂ ਨਾਲ ਚੁੱਕਿਆ। ਉਨ੍ਹਾਂ ਨੇ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਜੀ. ਐੱਮਜ਼ ਨੂੰ ਇਸ ਸਬੰਧੀ ਆਖ਼ਰੀ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਬੱਸ ਅੱਡੇ 'ਤੇ ਰੋਜ਼ਾਨਾ ਸਫ਼ਾਈ ਹੋਣੀ ਚਾਹੀਦੀ ਹੈ ਅਤੇ ਜੇਕਰ ਅੱਗੇ ਤੋਂ ਸਫ਼ਾਈ ਨੂੰ ਲੈ ਕੇ ਕੋਈ ਕੋਤਾਹੀ ਹੋਈ ਤਾਂ ਜੀ. ਐੱਮਸ. ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬੱਸ ਅੱਡੇ 'ਤੇ ਜਿੱਥੇ ਸਵਾਰੀਆਂ ਆਉਂਦੀਆਂ ਹਨ, ਉੱਥੇ ਤਾਂ ਸਫ਼ਾਈ ਹੈ ਪਰ ਆਸੇ-ਪਾਸੇ ਦੇ ਹਾਲਾਤ ਨਾਜ਼ੁਕ ਸਨ, ਜਿਸ ਕਾਰਨ ਉਨ੍ਹਾਂ ਵੱਲੋਂ ਪੂਰੇ ਬੱਸ ਅੱਡੇ ਦਾ ਦੌਰਾ ਕੀਤਾ ਗਿਆ ਸੀ।
ਦੱਸ ਦਈਏ ਕਿ ਰਾਜਾ ਵੜਿੰਗ ਦੀ ਮੰਤਰੀ ਬਣਨ ਦੀ ਚਿਰਾ ਤੋਂ ਇੱਛਾ ਸੀ ਅਤੇ ਉਹ ਹਮੇਸ਼ਾ ਤੋਂ ਕਹਿੰਦੇ ਸੀ ਕਿ ਜੇਕਰ ਮੰਤਰੀ ਬਣਨ ਤੋਂ ਬਾਅਦ ਟਰਾਂਸਪੋਰਟ ਵਿਭਾਗ ਦਿੱਤਾ ਜਾਵੇ ਤਾਂ ਵਧੀਆ ਗੱਲ ਹੋਵੇਗੀ। ਆਖਿਰ ਰਾਜਾ ਵੜਿੰਗ ਨੂੰ ਉਸਦਾ ਪਸੰਦੀਦਾ ਵਿਭਾਗ ਦਿੱਤਾ ਗਿਆ ਹੈ। ਹੁਣ ਵੜਿੰਗ ਸਾਬ੍ਹ ਤਨਦੇਹੀ ਨਾਲ ਆਪਣਾ ਕੰਮ ਕਰ ਰਹੇ ਹਨ।