ਨਾਰਾਇਣਪੁਰ: ਸ਼ੁੱਕਰਵਾਰ ਦੀ ਦੁਪਹਿਰ ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਇਲਾਕੇ ਨਾਰਾਇਣਪੁਰ ਦੇ ਜ਼ਿਲ੍ਹੇ ਦੀ ਉਪਨਿੰਗ ਰੋਡ ’ਤੇ ITBP ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਜਲੀ ਦਿੱਤੀ ਗਈ। ਪੁਲਿਸ ਲਾਈਨ ਦੇ ਆਈਜੀ ਸੁੰਦਰਰਾਜ ਸਮੇਤ ਕਈ ਹੋਰ ਅਧਿਕਾਰੀਆਂ ਨੇ ਅੰਤਿਮ ਸ਼ਰਧਾਜਲੀ ਦਿੱਤੀ। ਇਸਦੇ ਬਾਅਦ ਜਵਾਨਾਂ ਦੀਆਂ ਦੇਹਾਂ ਨੂੰ ਉਨ੍ਹਾਂ ਘਰਾਂ ਲਈ ਭੇਜ ਦਿੱਤਾ ਗਿਆ। ਸ਼ਹੀਦ ਜਵਾਨ ਆਈਟੀਬੀਪੀ (ITBP) 45 ਵੀਂ ਬਟਾਲੀਅਨ ਦੀ ਈ ਕੰਪਨੀ ਦੇ ਹਨ। ਅਸਿਸਟੈਂਟ ਕਮਾਡਰ ਨਾਦੇੜ ਮਹਾਰਾਸ਼ਟਰ ਅਤੇ ਐਸਆਈ ਗੁਰਸੁਖ ਸਿੰਘ ਰਾਏਕੋਟ ਪੰਜਾਬ ਦੇ ਰਹਿਣ ਵਾਲੇ ਹਨ।
ਪੁਲਿਸ ਟੀਮ ਨਾਰਾਇਣਪੁਰ ਬਰਸੂਰ ਮਾਰਗ 'ਤੇ ਸੜਕ ਖੋਲ੍ਹਣ ਲਈ ਰਵਾਨਾ ਹੋਈ ਸੀ। ਇਸ ਦੌਰਾਨ ਘਾਤ ਲਗਾ ਕੇ ਨਕਸਲੀਆਂ ਨੇ ਜਵਾਨਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਆਈਟੀਬੀਪੀ ਦੇ ਸਹਾਇਕ ਕਮਾਂਡੈਂਟ ਸੁਧਾਕਰ ਸ਼ਿੰਦੇ ਅਤੇ ਇੱਕ ਐਸਆਈ ਗੁਰਮੁਖ ਸਿੰਘ ਸ਼ਹੀਦ ਹੋਏ। ਨਕਸਲੀਆਂ ਨੇ ਜਵਾਨਾਂ ਤੋਂ ਏਕੇ -47, ਦੋ ਬੁਲੇਟ ਪਰੂਫ ਜੈਕੇਟ ਅਤੇ ਵਾਕੀ ਟਾਕੀ ਲੁੱਟ ਲਈ। ਇਹ ਹਮਲਾ ਕਰਿਆਮੇਟਾ ਇਲਾਕੇ ਵਿੱਚ ਹੋਇਆ।
ਕੈਂਪ ਤੋਂ ਕੁੱਝ ਦੂਰੀ ਉਤੇ ਪਿੰਡ ਵੇਚਾ ਦੇ ਕੋਲ ਨਿੱਜੀ ਮੋਬਾਈਲ ਨੈੱਟਵਰਕ ਆਉਂਦਾ ਹੈ।ਮੋਬਾਈਲ ਵਿਚ ਨੈਟਵਰਕ ਲਿਆਉਣ ਲਈ ਜਵਾਨ ਉਥੇ ਗਏ ਸਨ। ਨਕਸਲੀਆਂ ਨੂੰ ਇਸ ਖਬਰ ਲੱਗ ਗਈ।ਨਕਸਲੀਆਂ ਨੇ ਜਵਾਨਾਂ ਉਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।ਜਿਸ ਕਾਰਨ ਦੋਵੇ ਜਵਾਨ ਸ਼ਹੀਦ ਹੋ ਗਏ।
ਕੈਂਪ ਦੇ ਖੁੱਲ੍ਹਣ ਨਾਲ ਨਕਸਲੀ ਬੌਖਲਾਹਟ: ਆਈ.ਜੀ
ਆਈ ਜੀ ਸੁੰਦਰਰਾਜ ਪੀ ਨੇ ਦੱਸਿਆ ਹੈ ਕਿ ਪੱਲੀ ਬਾਰਸੂਰ ਰੋਡ ਉਤੇ ਪੁਲਿਸ ਦੇ ਕੈਂਪ ਖੁੱਲਣ ਨਾਲ ਨਕਸਲੀ ਡਰੇ ਹੋਏ ਹਨ। ਤਿੰਨ ਦਹਾਕੇ ਤੋਂ ਬਾਅਦ ਇਸ ਖੇਤਰ ਵਿਚ ਕੈਂਪ ਦੀ ਸਥਾਪਨਾ ਹੋ ਗਈ ਹੈ।ਰੋਡ ਉਤੇ ਫੌਜ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਨਕਸਲੀਆਂ ਵਿਚ ਡਰ ਪੈਦਾ ਹੋ ਗਿਆ ਜਿਸ ਨੂੰ ਲੈ ਕੇ ਉਨ੍ਹਾਂ ਨੇ ਫੋਰਸ ਉਤੇ ਹਮਲਾ ਕੀਤਾ। ਫੋਰਸ ਵਿਚ ਆਪਣੀ ਜਵਾਬੀ ਕਾਰਵਾਈ ਵਿਚ ਨਕਸਲੀਆਂ ਨੂੰ ਮੂੰਹ ਤੋੜ ਜਵਾਬ ਦਿੰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਨਕਸਲੀ ਸੰਵੇਦਨਸ਼ੀਲ ਖੇਤਰਾਂ ਵਿਚ ਡਿਊਟੀ ਦੇ ਬਾਵਜੂਦ ਵੀ ਸੁਰੱਖਿਆ ਬਲ ਦੇ ਜਵਾਨਾਂ ਦਾ ਮਨੋਬਲ ਅਤੇ ਹੌਸਲਾ ਬਰਕਰਾਰ ਹੈ।ਜਵਾਨ ਹਮੇਸ਼ਾ ਨਕਸਲੀਆਂ ਨੂੰ ਜਵਾਬ ਦਿੰਦੇ ਰਹਿਣਗੇ। ਪੱਲੀ ਬਾਰਸੂਰ ਰੋਡ ਸ਼ੁਰੂ ਹੋਣ ਨਾਲ ਸੈਕੜਿਆ ਪਿੰਡ ਨੂੰ ਸੁਵਿਧਾ ਮਿਲ ਰਹੀ ਹੈ। ਪੇਂਡੂ ਇਲਾਕਾ ਸ਼ਹਿਰ ਨਾਲ ਜੁੜਨ ਕਰਕੇ ਪ੍ਰਸ਼ਾਸਨ ਵੀ ਵਿਕਾਸ ਕਾਰਜ ਨੂੰ ਪਹਿਲਾ ਦੇਵੇਗਾ। ਨਕਸਲੀਆਂ ਨੂੰ ਪੁਲਿਸ ਦੀ ਦਾਖਲ ਪਸੰਦ ਨਾ ਹੋਣ ਕਰਕੇ ਉਹ ਜਵਾਨਾਂ ਉਤੇ ਹਮਲੇ ਕਰ ਰਹੇ ਹਨ।