ਚੰਡੀਗੜ੍ਹ: ਪੰਜਾਬ ਵਿੱਚ ਨਿਜੀ ਹਸਪਤਾਲਾਂ (Private hospitals) ਨੂੰ ਟੀਕੇ (Corona Vaccine) ਵੇਚਣ ਦੇ ਮਾਮਲੇ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਵਿਰੋਧੀਆਂ ਨੇ ਇਸ ਮਾਮਲੇ ‘ਤੇ ਪੰਜਾਬ ਦੀ ਕਾਂਗਰਸ ਸਰਕਾਰ (Government of Punjab) ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਇਸ ਮਾਮਲੇ ਵਿੱਚ ਸਿਹਤ ਮੰਤਰੀ (Minister of Health) ਦੇ ਅਸਤੀਫੇ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਸਿਹਤ ਮੰਤਰੀ (Minister of Health) ਬਲਬੀਰ ਸਿੰਘ ਸਿੱਧੂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਹ ਪਤਾ ਨਹੀਂ ਹੈ ਕਿ ਜਾਂਚ ਕੌਣ ਕਰੇਗਾ, ਪਰ ਸਿਹਤ ਮੰਤਰੀ ਨੇ ਕਿਹਾ ਹੈ ਕਿ ਜੋ ਵੀ ਜਾਂਚ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਅਨੁਰਾਗ ਠਾਕੁਰ ਦਾ ਇਲਜ਼ਾਮ: ਪੰਜਾਬ ਸਰਕਾਰ 4 ਗੁਣਾ ਵੱਧ ਕੀਮਤ 'ਤੇ ਵੇਚ ਰਹੀ COVID vaccine
ਅਧਿਕਾਰੀਆਂ ਨੂੰ ਠਹਿਰਾਇਆ ਦੋਸ਼ੀ
ਸੁਖਬੀਰ ਬਾਦਲ (Sukhbir Singh Badal) ਨੇ ਸਿਹਤ ਮੰਤਰੀ (Minister of Health) ਬਲਬੀਰ ਸਿੰਘ ਸਿੱਧੂ 'ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ, ਪਰ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਉਹ ਬੇਸ਼ੱਕ ਸਿਹਤ ਮੰਤਰੀ ਹਨ ਉਹਨਾਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਮੁੱਖ ਸਕੱਤਰ ਨੂੰ ਦਿੱਤੀ ਗਈ ਹੈ ਅਤੇ ਨੋਡਲ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ।
ਬਲਬੀਰ ਸਿੰਘ ਸਿੱਧੂ ਨੇ ਅਫ਼ਸਰਸ਼ਾਹੀ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਸ ਵਿੱਚ ਵੀ ਕੋਈ ਕਸੂਰਵਾਰ ਹੋਇਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ 400 ਰੁਪਏ ਦੀ ਖ਼ਰਚ ਲੋਕਾਂ ਨੂੰ ਮੁਫ਼ਤ ਟੀਕਾ ਲਗਵਾ ਰਹੀ ਹੈ।
ਸਿਹਤ ਮੰਤਰੀ ਨੇ ਵਿਖਾਈ ਬੇਵਸੀ
ਜਦੋਂ ਸਰਕਾਰ ਵੱਲੋਂ ਨਿਜੀ ਹਸਪਤਾਲਾਂ (Private hospitals) ਨੂੰ ਟੀਕਾ ਵੇਚਣ ਬਾਰੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋਏ ਤਾਂ ਸਿਹਤ ਮੰਤਰੀ ਨੇ ਕਿਹਾ ਕਿ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਹਾਲਾਂਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਵਿੱਚ ਆਪਣੀ ਬੇਵਸੀ ਵੀ ਦਿਖਾਈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਟੀਕਾ, ਆਕਸੀਜਨ ਜਾਂ ਕੋਵਿਡ ਨਾਲ ਸਬੰਧਤ ਜ਼ਰੂਰੀ ਵਸਤਾਂ ਦੀ ਖਰੀਦ ਮੇਰੇ ਵੱਸ ਵਿੱਚ ਨਹੀਂ ਹੈ, ਮੈਂ ਸਿਰਫ ਟੈਸਟਾਂ ਦੀ ਦੇਖਭਾਲ ਕਰਦਾ ਹਾਂ ਅਤੇ ਜਿਹੜੇ ਹਸਪਤਾਲ ਇਲਾਜ ਲਈ ਮਨਮਰਜ਼ੀ ਦੇ ਪੈਸੇ ਲੈਂਦੇ ਹਨ ਉਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ।
ਪੰਜਾਬ ਆਪ ਨੇ ਲਾਏ ਰਗੜੇ
ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਬਲਬੀਰ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖ਼ੁਦ ਮੰਨ ਚੁੱਕੇ ਹਨ ਕਿ ਉਹ ਟੀਕਾਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹਨ ਅਤੇ ਉਹ ਨਹੀਂ ਜਾਣਦੇ ਕਿ ਕਿਵੇਂ ਟੀਕਿਆਂ ਦੀ ਕਾਲਾ-ਬਾਜ਼ਾਰ ਕੀਤੀ ਜਾ ਰਹੀ ਹੈ, ਜਦਕਿ ਕਾਂਗਰਸ ਹਾਈ ਕਮਾਨ ਨੂੰ ਇਸ ਨੂੰ ਸਵੀਕਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਲੋਕਾਂ ਦੇ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਲੋਕ ਜਾਣ ਸਕਣ ਕਿ ਕਿੰਨੇ ਕਰੋੜ ਦਾ ਘੁਟਾਲਾ ਹੋਇਆ ਹੈ।
ਬੀਜੇਪੀ ਨੇ ਘੇਰੀ ਪੰਜਾਬ ਸਰਕਾਰ
ਪ੍ਰਕਾਸ਼ ਜਾਵੜੇਕਰ ਇਸ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਜਿਥੇ ਕੇਂਦਰ ਵੱਲੋਂ ਮੁਫ਼ਤ ਕੋਰੋਨਾ ਵੈਕਸੀਨ (Corona vaccine) ਦਿੱਤੀ ਜਾ ਰਹੀ ਹੈ ਉਥੇ ਹੀ ਪੰਜਾਬ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ (Government of Punjab) ਕੋਰੋਨਾ ਵੈਕਸੀਨ (Corona vaccine) ਮਹਿੰਗੇ ਭਾਅ ’ਤੇ ਨਿਜੀ ਹਸਪਤਾਲਾਂ ਨੂੰ ਵੇਚ ਰਹੀ ਹੈ ਤੇ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਰਕਾਰ ਇਹ ਮਹਾਂਮਾਰੀ ਦੇ ਸਮੇਂ ਵੀ ਲਾਭ ਬਾਰੇ ਹੀ ਸੋਚੇਗੀ।
ਸੁਖਬੀਰ ਬਾਦਲ ਨੇ ਲਾਏ ਸਨ ਇਲਜ਼ਾਮ
ਦਰਅਸਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ‘ਤੇ 400 ਰੁਪਏ ਦੇ ਸਰਕਾਰੀ ਰੇਟ ’ਤੇ ਟੀਕੇ ਖਰੀਦਣ ਅਤੇ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ (Private hospitals) ਨੂੰ 1060 ਰੁਪਏ ‘ਚ ਵੇਚਣ ਦਾ ਇਸਜ਼ਾਮ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਨਿਜੀ ਹਸਪਤਾਲ ਇਹ ਟੀਕਾ ਆਪਣੀ ਮਰਜ਼ੀ ਦੇ ਪੈਸਿਆਂ ਦਾ ਲਗਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹਾ ਕਰਕੇ ਸਰਕਾਰ ਨੇ ਟੀਕਿਆਂ ਦੀ ਘਾਟ ਪੈਦਾ ਕਰ ਦਿੱਤੀ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ ਹੈ।
ਇਹ ਵੀ ਪੜੋ: Prakash Javadekar: ਕੈਪਟਨ ਸਰਕਾਰ ਨੇ ‘ਪੰਜਾਬ’ ਨੂੰ ਛੱਡਿਆ ਲਾਵਾਰਿਸ