ਨਵੀਂ ਦਿੱਲੀ : ਸਾਂਸਦ ਮਨੀਸ਼ ਤਿਵਾੜੀ ਨੇ ਪੰਜਾਬ ਸੰਕਟ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ 'ਤੇ ਇੱਕ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਕੋਈ ਟਵਿਟਰ ਰਾਹੀਂ ਏਜੰਡਾ ਚਲਾਉਣਾ ਚਾਹੁੰਦਾ ਹੈ ਤਾਂ ਪਾਰਟੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪੰਜਾਬ ਕਾਂਗਰਸ ਵਿੱਚ ਤਕਰਾਰ ਦੌਰਾਨ ਸਾਂਸਦ ਨੇ ਕਿਹਾ ਕਿ ਸਭ ਤੋਂ ਪੁਰਾਣੀ ਪਾਰਟੀ ਇਕਜੁਟ ਹੈ ਅਤੇ ਰਾਜ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਮਜ਼ਬੂਤੀ ਨਾਲ ਲੜੇਗੀ।
ਕਾਂਗਰਸੀ ਆਗੂ ਨੇ ਕਿਹਾ, "ਕਾਂਗਰਸ ਇਕਜੁੱਟ ਹੈ ਅਤੇ ਚੋਣਾਂ ਵਿੱਚ ਮਜ਼ਬੂਤੀ ਨਾਲ ਲੜੇਗੀ। ਜੇਕਰ ਕਿਸੇ ਦਾ ਏਜੰਡਾ ਟਵਿੱਟਰ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਇਸ ਨੂੰ ਚਲਾਉਣਾ ਚਾਹੁੰਦਾ ਹੈ, ਤਾਂ ਮੈਨੂੰ ਲਗਦਾ ਹੈ ਕਿ ਕਾਂਗਰਸ ਹਾਈ ਕਮਾਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"
-
#WATCH | Congress leader Manish Tewari speaks on Punjab political situation. He says "...Congress is united & will contest polls strongly. But if someone has an agenda & wants to run it through Twitter or another medium then I think Congress High Command should take it seriously" pic.twitter.com/vQfaXx3mrl
— ANI (@ANI) July 8, 2021 " class="align-text-top noRightClick twitterSection" data="
">#WATCH | Congress leader Manish Tewari speaks on Punjab political situation. He says "...Congress is united & will contest polls strongly. But if someone has an agenda & wants to run it through Twitter or another medium then I think Congress High Command should take it seriously" pic.twitter.com/vQfaXx3mrl
— ANI (@ANI) July 8, 2021#WATCH | Congress leader Manish Tewari speaks on Punjab political situation. He says "...Congress is united & will contest polls strongly. But if someone has an agenda & wants to run it through Twitter or another medium then I think Congress High Command should take it seriously" pic.twitter.com/vQfaXx3mrl
— ANI (@ANI) July 8, 2021
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੀ ਲੋਕ ਸਭਾ ਵਿੱਚ ਕਾਂਗਰਸ ਨੇ 8 ਸੀਟਾਂ ਵਿੱਚ ਜੀਤ ਹਾਸਲ ਕੀਤੀ ਸੀ। ਇਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਸਾਂਸਦ ਬਣੇ ਹਨ ਉਨ੍ਹਾਂ ਨੇ ਕਿਸ ਨੂੰ ਚੋਣ ਪ੍ਰਚਾਰ ਲਈ ਬੁਲਾਇਆ ਸੀ ਅਤੇ ਪੰਜਾਬ ਦੇ ਲੋਕਾਂ ਨੇ ਕਿਸ ਤੇ ਭਰੋਸਾ ਕਰਕੇ ਪੰਜਾਬ ਵਿੱਚ ਕਾਂਗਰਸ ਨੂੰ ਵੋਟਾ ਪਾਇਆ ਸਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਅਤੇ ਲੋਕ ਬਾਡੀ ਚੋਣਾਂ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਹ ਸਭ ਕੈਪਟਨ ਅਮਰਿੰਦਰ ਦੀ ਅਗਵਾਈ ਵਿੱਚ ਹੀ ਹੋ ਸਕਿਆ ਹੈ। ਪੰਜਾਬ ਵਿੱਚ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੈ।
ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜੱਦੋਂ ਪੰਜਾਬ ਵਿੱਚ ਨਵੇਂ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ਜ਼ੋਰਾਂ ਉੱਤੇ ਹਨ। ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੀ ਪ੍ਰਧਾਨ ਦੀ ਰੇਸ ਵਿੱਚ ਉਨ੍ਹਾਂ ਦਾ ਨਾਂਅ ਸਭ ਤੋਂ ਅੱਗੇ ਹੈ।
ਇਹ ਵੀ ਪੜ੍ਹੋਂ : ਚਡੂਨੀ ਦੀ ਸਲਾਹ ਨਾਲ ਸਹਿਮਤ ਨਹੀਂ ਕਿਸਾਨ ਮੋਰਚਾ, ਸੋਚ ਸਮਝ ਦੇਣੇ ਚਾਹੀਦੇ ਬਿਆਨ: ਰੁਲਦੂ ਸਿੰਘ