ETV Bharat / bharat

ਕੇਜਰੀਵਾਲ ਦੇ ਐਲਾਨ ਅਤੇ ਇਨ੍ਹਾਂ ਦੀ ਪੰਜਾਬ ਦੀ ਰਾਜਨੀਤੀ ’ਚ ਅਹਿਮੀਅਤ! - ਭਗਵੰਤ ਮਾਨ ਪਾਰਟੀ ਨਾਲ ਨਰਾਜ

ਪੰਜਾਬ ਵਿੱਚ ਚੋਣ ਮਹੌਲ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਕੁਝ ਵੱਡੇ ਐਲਾਨ ਕੀਤੇ ਹਨ ਪਰ ਦੂਜੇ ਪਾਸੇ ਸੱਤਾ ਧਿਰ ਕਾਂਗਰਸ ਨੇ ਚਾਰ ਮਹੀਨੇ ਦੇ ਰਹਿੰਦੇ ਕਾਰਜਕਾਲ ਵਿੱਚ ਵੱਡੇ ਫੈਸਲੇ ਲਏ, ਜਿਸ ਕਾਰਨ ਕੇਜਰੀਵਾਲ ਨੂੰ ਆਪਣੀ ਪਾਰਟੀ ਨੂੰ ਮੁੜ ਦੌੜ ਵਿੱਚ ਲਿਆਉਣ ਲਈ ਪੂਰਾ ਜੋਰ ਲਗਾਉਣਾ ਪੈ ਰਿਹਾ ਹੈ।

ਕੇਜਰੀਵਾਲ ਦੇ ਐਲਾਨ ਅਤੇ ਇਨ੍ਹਾਂ ਦੀ ਪੰਜਾਬ ਦੀ ਰਾਜਨੀਤੀ ’ਚ ਅਹਿਮੀਅਤ

author img

By

Published : Nov 23, 2021, 2:55 PM IST

ਚੰਡੀਗੜ੍ਹ: ਪੰਜਾਬ ਵਿੱਚ ਚੋਣ ਮਹੌਲ ਪੂਰੀ ਤਰ੍ਹਾਂ ਮਘ ਚੁੱਕਿਆ (Punjab politics heats up) ਹੈ ਤੇ ਪੰਜਾਬ ਦੀ ਨਵਜ਼ ਫੜ ਕੇ ਆਪਣੇ ਐਲਾਨਾਂ ਰਾਹੀਂ ਆਮ ਆਦਮੀ ਪਾਰਟੀ (Aam Admi Party) ਨੇ ਪਹਿਲੀ ਗਰੰਟੀ (First Gurantee) ਨਾਲ ਸੂਬੇ ਵਿੱਚ ਭੂਮਿਕਾ ਬਣਾਉਣ ਦਾ ਵੱਡਾ ਹੱਲਾ ਮਾਰਿਆ ਸੀ। ਇਸੇ ਦੌਰਾਨ ਰਾਜਨੀਤਕ ਮਹੌਲ ਬਦਲ ਗਿਆ (Political scenario changed) ਤੇ ਸੱਤਾ ਧਿਰ ਕਾਂਗਰਸ ਨੇ ਅਜਿਹੇ ਪੱਤੇ ਖੇਡੇ (Congress played unique cards) ਕਿ ਦੂਜੀਆਂ ਪਾਰਟੀਆਂ ਨੂੰ ਕੁਝ ਨਵਾਂ ਸੋਚਣ ਲਈ ਮਜਬੂਰ ਕਰ ਦਿੱਤਾ। ਅਜਿਹੇ ਹੀ ਮਹੌਲ ਵਿੱਚ ਹੁਣ ਕੇਜਰੀਵਾਲ ਆਪਣੇ ਨਵੇਂ ਵਾਅਦਿਆਂ (Kejriwal's new promises) ਨਾਲ ਚੋਣ ਮਹੌਲ ਬਣਾਉਣ ਵਿੱਚ ਲੱਗ ਗਏ ਹਨ।ਪੰਜਾਬ ਦੀ ਸੱਤਾ ਧਿਰ ਵਿੱਚ ਵੱਡਾ ਫੇਰਬਦਲ (Change in Punjab govt.) ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਚੁੱਕੀ ਸੀ। ਇਸ ਸਿਲਸਿਲੇ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ, ਵਿਅਕਤੀਗਤ ਤੌਰ ’ਤੇ ਨਹੀਂ ਸਗੋਂ ਸਮਾਜਕ ਤੌਰ ’ਤੇ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰੇਗੀ।

ਪਹਿਲਾ ਐਲਾਨ ਸੀਐਮ ਦਾ ਚਿਹਰਾ

ਭਗਵੰਤ ਮਾਨ ਪਾਰਟੀ ਦੇ ਪ੍ਰਧਾਨ ਰਹੇ ਤੇ ਪਾਰਟੀ ਨੂੰ ਕਾਫੀ ਅੱਗੇ ਤੱਕ ਲਿਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਪਰ ਉਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਹੋਇਆ, ਸਗੋਂ ਦੁਬਈ ਵਿੱਚ ਵਸਦੇ ਪੰਜਾਬੀ ਮੂਲ ਦੇ ਵੱਡੇ ਸਿੱਖ ਕਾਰੋਬਾਰੀ ਐਸਪੀ ਸਿੰਘ ਓਬਰਾਏ (SP Singh Oberoi) ਨੂੰ ਮੁੱਖ ਮੰਤਰੀ ਦੀ ਉਮੀਦਵਾਰੀ ਲਈ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਸਾਹਮਣੇ ਆਈਆਂ, ਜਿਸ ਦਾ ਖੁਲਾਸਾ ਓਬਰਾਏ ਨੇ ਆਪਣੇ ਆਪ ਇੱਕ ਮੀਡੀਆ ਨਾਲ ਗੱਲਬਾਤ ਵਿੱਚ ਕੀਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦਾ ਚਿਹਰਾ (CM Face) ਬਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਭਗਵੰਤ ਮਾਨ ਦੇ ਪਾਰਟੀ ਨਾਲ ਨਰਾਜ (Bhagwant Maan disappointed with party)ਚੱਲਣ ਦੀਆਂ ਕਨਸੋਆਂ ਵੀ ਚੱਲੀਆਂ ਤੇ ਕੁਝ ਸਮਾਂ ਉਨ੍ਹਾਂ ਦੀਆਂ ਸਰਗਰਮੀਆਂ ਵੀ ਠੱਪ ਰਹੀਆਂ ਤੇ ਜਦੋਂ ਕੇਜਰੀਵਾਲ ਮਾਨਸਾ ਗਏ ਤਾਂ ਭਗਵੰਤ ਮਾਨ ਦੇ ਘਰ ਪੁੱਜੇ। ਇਸ ਤੋਂ ਬਾਅਦ ਹੀ ਉਹ ਪਾਰਟੀ ਵਿੱਚ ਮੁੜ ਸਰਗਰਮ ਹੋਏ। ਪਾਰਟੀ ਆਪਣੇ ਇਸ ਪਹਿਲੇ ਐਲਾਨ ਬਾਰੇ ਅਜੇ ਤੱਕ ਤਸਵੀਰ ਸਪਸ਼ਟ ਨਹੀਂ ਕਰ ਸਕੀ ਹੈ।

ਮੁਫਤ ਬਿਜਲੀ ਦੇਣ ਦੀ ਗਰੰਟੀ

ਆਮ ਆਦਮੀ ਪਾਰਟੀ ਦਾ ਚੋਣ ਮਹੌਲ ਬਣਾਉਂਦਿਆਂ ਅਰਵਿੰਦ ਕੇਜਰੀਵਾਲ ਨੇ 300 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਤੇ 24 ਘੰਟੇ ਬਿਜਲੀ ਨਿਰਵਿਘਨ ਸਪਲਾਈ ਚੌਥੇ ਸਾਲ ਵਿੱਚ ਨੀਅਤ ਬਣਾਉਣ ਦੀ ਗੱਲ ਕਹੀ। ਪੰਜਾਬ ਲਈ ਇਹ ਇੱਕ ਵੱਡਾ ਐਲਾਨ ਸੀ ਤੇ ਦੂਜੀਆਂ ਪਾਰਟੀਆਂ ਨੂੰ ਇਸ ਐਲਾਨ ਨੇ ਸੋਚੀਂ ਪਾ ਦਿੱਤਾ। ਇਸੇ ਦੌਰਾਨ ਪੰਜਾਬ ਕਾਂਗਰਸ ਵਿੱਚ ਵੱਡਾ ਫੇਰ ਬਦਲ ਹੋਇਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਫਤ ਬਿਜਲੀ ਬਾਰੇ ਆਮ ਆਦਮੀ ਪਾਰਟੀ ਦੀ ਦਿੱਤੀ ਪਹਿਲੀ ਗਰੰਟੀ ਦੀ ਹਵਾ ਕੱਢ ਦਿੱਤੀ ਤੇ ਬਿਜਲੀ ਦੇ ਬਕਾਇਆ ਬਿਲ ਮਾਫ ਕਰ ਦਿੱਤੇ ਤੇ ਨਾਲ ਹੀ ਬਿਜਲੀ ਦੀਆਂ ਦਰਾਂ ਘਟਾ ਦਿੱਤੀਆਂ। ਇਥੋਂ ਆਮ ਆਦਮੀ ਪਾਰਟੀ ਦਾ ਬਿਜਲੀ ਦਾ ਮੁੱਦਾ ਬੈਕਫੁੱਟ ’ਤੇ ਆ ਗਿਆ।

ਇਹ ਵੀ ਪੜ੍ਹੋ:ਮੁਫਤ ਬਿਜਲੀ ਦੇਣ ਦੇ ਐਲਾਨਾਂ ਨੂੰ ਲੈਕੇ ਸਿਆਸੀ ਲੀਡਰਾਂ ਨੂੰ ਸਿੱਧੇ ਹੋਏ ਆਮ ਲੋਕ !

ਪੰਜਾਬ ਵਾਸੀਆਂ ਲਈ ਮੁਫਤ ਸਿਹਤ ਸਹੂਲਤ ਦਾ ਐਲਾਨ

ਪਹਿਲੀ ਗਰੰਟੀ ਕੇਜਰੀਵਾਲ ਨੇ ਚੰਡੀਗੜ੍ਹ ਵਿੱਚ ਐਲਾਨੀ ਸੀ ਤੇ ਉਸ ਤੋਂ ਬਾਅਦ ਪਾਰਟੀ ਨੇ ਸਾਰਾ ਜੋਰ ਲੁਧਿਆਣਾ ’ਤੇ ਲਗਾਇਆ ਹੋਇਆ ਹੈ। ਲੁਧਿਆਣਾ ਵਿਖੇ ਦੋ ਦਿਨਾਂ ਦੀ ਪਹਿਲੀ ਫੇਰੀ ’ਤੇ ਅਰਵਿੰਦ ਕੇਜਰੀਵਾਲ ਨੇ ਮੁਫਤ ਸਿਹਤ ਸਹੂਲਤਾਂ ਦਾ ਐਲਾਨ ਕਰ ਦਿੱਤਾ ਤੇ ਪੰਜਾਬ ਵਿੱਚ ਦਿੱਲੀ ਦੀ ਤਰਜ ’ਤੇ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕਹੀ। ਕੇਜਰੀਵਾਲ ਦੇ ਇਸ ਵਾਅਦੇ ਬਾਰੇ ਹਾਲਾਂਕਿ ਪੰਜਾਬ ਦੇ ਵੱਖ-ਵੱਖ ਮੰਤਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤ ਪਹਿਲਾਂ ਹੀ ਮੁਫਤ ਦਿੱਤੀ ਜਾ ਰਹੀ ਹੈ ਪਰ ਹੁਣ ਕੇਜਰੀਵਾਲ ਨੇ ਲੁਧਿਆਣਾ ਦੀ ਹੀ ਦੂਜੀ ਫੇਰੀ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਕਿ ਆਮ ਆਦਮੀ ਪਾਰਟੀ ਵੱਲੋਂ ਮੁਹੱਲਾ ਕਲੀਨਿਕ ਬਨਾਉਣ ਦੇ ਐਲਾਨ ਦੇ ਨਾਲ ਹੀ ਚੰਨੀ ਨੇ ਵੀ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕਹੀ ਸੀ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣ ਸਕਿਆ। ਉਨ੍ਹਾਂ ਪੰਜਾਬ ਵਿੱਚ ਸਿਹਤ ਸਹੂਲਤਾਂ ਦੀ ਘਾਟ ਹੋਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:ਕੇਜਰੀਵਾਲ ਨੇ ਹੁਣ ਮੁਫਤ ਸਿਹਤ ਸਹੂਲਤਾਂ ਦੀ ਦਿੱਤੀ ਗਰੰਟੀ

ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਵਾਅਦਾ

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ ਮੁੜ ਲੁਧਿਆਣਾ ਦੀ ਦੋ ਦਿਨਾਂ ਫੇਰੀ ’ਤੇ ਹਨ ਤੇ ਹੁਣ ਉਨ੍ਹਾਂ ਸੋਮਵਾਰ ਨੂੰ ਹੀ ਕਿਹਾ ਕਿ ਆਮ ਆਦਮੀ ਪਾਰਟੀ ਜੇਕਰ ਸੱਤਾ ਵਿੱਚ ਆਈ ਤਾਂ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਕੇਜਰੀਵਾਲ ਨੇ ਮੁਫਤ ਬਿਜਲੀ ਦਾ ਐਲਾਨ ਕਰਨ ਵੇਲੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਬੇਰੁਜਗਾਰੀ ਨੂੰ ਦੂਰ ਕਰਨਗੇ ਤੇ ਨਾਲ ਹੀ ਮੁਲਾਜਮਾਂ ਬਾਰੇ ਵੀ ਚੰਗੀ ਨੀਤੀ ਲਿਆਂਦੀ ਜਾਵੇਗੀ। ਅਜੇ ਕੇਜਰੀਵਾਲ ਵੱਲੋਂ ਇਸ ਸਬੰਧ ਵਿੱਚ ਆਪਣੇ ਪੱਤੇ ਖੋਲ੍ਹੇ ਜਾਣੇ ਹਨ ਪਰ ਚੰਨੀ ਸਰਕਾਰ ਨੇ 36 ਹਜਾਰ ਤੋਂ ਵੱਧ ਕੱਚੇ ਮੁਲਾਜਮ ਪੱਕੇ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ ਤੇ ਸੋਮਵਾਰ ਨੂੰ ਹੀ ਲੁਧਿਆਣਾ ਵਿਖੇ ਚੌਥਾ ਦਰਜਾ ਮੁਲਾਜਮਾਂ ਨੂੰ ਵੀ ਪੱਕਾ ਕਰਨ ਦਾ ਐਲਾਨ ਕਰ ਦਿੱਤਾ ਤੇ ਉਨ੍ਹਾਂ ਲਈ 10 ਸਾਲ ਨੌਕਰੀ ਦੀ ਸ਼ਰਤ ਵੀ ਖਤਮ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:ਕੇਜਰੀਵਾਲ ਦਾ ਔਰਤਾਂ ਲਈ ਵੱਡਾ ਐਲਾਨ

ਐਲਾਨਾਂ ਅਤੇ ਵਾਅਦਿਆਂ ਦੇ ਦੌਰ ਵਿੱਚ ਹਰੇਕ ਪਾਰਟੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜਰੀਵਾਲ ਕਹਿਣ ਲੱਗ ਪਏ ਹਨ ਤੇ ਕਹਿ ਰਹੇ ਹਨ ਕਿ ਉਹ ਸਿਰਫ ਐਲਾਨ ਕਰਦੇ ਹਨ ਨਾ ਕਿ ਕੰਮ। ਭਾਵੇਂ ਆਮ ਆਦਮੀ ਪਾਰਟੀ ਵੱਡੇ ਐਲਾਨ ਕੀਤੇ ਜਾ ਰਹੇ ਹਨ ਪਰ ਸੱਤਾ ਧਿਰ ਵੀ ਦੁਬਾਰਾ ਸਰਕਾਰ ਬਣਾਉਣ ਲਈ ਪੰਜਾਬ ਦੀ ਜਨਤਾ ਲਈ ਵੱਡੇ ਫੈਸਲੇ ਲੈ ਰਹੀ ਹੈ। ਇਹੋ ਨਹੀਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਅਜਿਹੇ ਵਿੱਚ ਵੇਖਣਾ ਇਹ ਹੈ ਕਿ ਸੱਤਾ ਕਿਸ ਦੇ ਹੱਥ ਆਉਂਦੀ ਹੈ।

ਇਹ ਵੀ ਪੜ੍ਹੋ:ਰੇਤੇ 'ਤੇ ਸਿਆਸਤ: ਚੰਨੀ-ਸਿੱਧੂ ਦੇ ਵੱਖਰੇ ਬੋਲ, ਕੇਜਰੀਵਾਲ ਨੇ ਲਈ ਚੁਟਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.