ETV Bharat / bharat

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਐਮ. ਰਾਮਾ. ਜੋਇਸ ਦਾ ਦੇਹਾਂਤ - ਚੀਫ਼ ਜਸਟਿਸ ਐਮ. ਰਾਮਾ. ਜੋਇਸ ਦਾ ਦੇਹਾਂਤ

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਤੇ ਬਿਹਾਰ, ਝਾਰਖੰਡ ਦੇ ਸਾਬਕਾ ਰਾਜਪਾਲ ਐਮ. ਰਾਮਾ. ਜੋਇਸ ਦਾ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਵੀ ਸੇਵਾਵਾਂ ਵੀ ਨਿਭਾਈ। ਪੀਐਮ ਮੋਦੀ ਤੇ ਕਰਨਾਟਕ ਦੇ ਮੁੱਖ ਮੰਤਰੀ ਨੇ ਐਮ. ਰਾਮਾ. ਜੋਇਸ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ।

ਸਾਬਕਾ ਚੀਫ਼ ਜਸਟਿਸ ਐਮ. ਰਾਮਾ. ਜੋਇਸ ਦਾ ਦੇਹਾਂਤ

author img

By

Published : Feb 16, 2021, 2:02 PM IST

Updated : Feb 16, 2021, 2:14 PM IST

ਬੈਂਗਲੁਰੂ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਚੀਫ਼ ਜਸਟਿਸ ਤੇ ਬਿਹਾਰ, ਝਾਰਖੰਡ ਦੇ ਸਾਬਕਾ ਰਾਜਪਾਲ ਐਮ. ਰਾਮਾ. ਜੋਇਸ ਦਾ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ।

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਬਿਹਾਰ ਤੇ ਝਾਰਖੰਡ ਦੇ ਸਾਬਕਾ ਰਾਜਪਾਲ ਐਮ ਰਮਾ ਜੋਇਸ ਲੰਬੇ ਸਮੇਂ ਤੋਂ ਬਿਮਾਰੀ ਸਨ। ਮੰਗਲਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੱਸਣਯੋਗ ਹੈ ਕਿ ਐਮ. ਰਾਮਾ. ਜੋਇਸ, ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ, 88 ਸਾਲਾ ਕਾਨੂੰਨੀ ਲੂਮਿਨਰੀ ਜੋ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਸਨ।ਉਹ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।

27 ਜੁਲਾਈ, 1932 ਨੂੰ ਸ਼ਿਵਮੋਗਗਾ ਵਿਖੇ ਐਮ. ਰਾਮਾ. ਜੋਇਸ ਦਾ ਜਨਮ ਹੋਇਆ।ਮੰਡਗੱਡੇ ਰਾਮਾ ਜੋਇਸ ਨੇ ਆਪਣੀ ਬੀ.ਏ ਅਤੇ ਲਾਅ ਦੀ ਡਿਗਰੀ ਹਾਸਲ ਕੀਤੀ। ਉਹ ਸ਼ੁਰੂ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਹੋਏ ਸਨ।

ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ

ਪੀਐਮ ਮੋਦੀ ਨੇ ਟਵੀਟ ਕਰ ਕਿਹਾ "ਜਸਟਿਸ (ਸੇਵਾ-ਮੁਕਤ) ਐਮ. ਰਾਮਾ ਜੋਇਸ ਬਹੁਤ ਪ੍ਰਭਾਵਸ਼ਾਲੀ ਬੁੱਧੀਜੀਵੀ ਅਤੇ ਨਿਆਂਇਕ ਸਨ। ਉਹ ਆਪਣੀ ਤੇਜ਼ ਬੁੱਧੀ ਤੇ ਭਾਰਤ ਦੇ ਜਮਹੂਰੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ। ਇਸ ਦੁਖ ਦੀ ਘੜੀ 'ਚ ਮੇਰੀ ਸੰਤਾਵਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਓਮ ਸ਼ਾਂਤੀ। "

  • Justice (Retd.) M. Rama Jois was a towering intellectual and jurist. He was admired for his rich intellect and contributions towards making India’s democratic fabric stronger. Saddened by his demise. My thoughts are with his family and admirers in this sad hour. Om Shanti.

    — Narendra Modi (@narendramodi) February 16, 2021 " class="align-text-top noRightClick twitterSection" data=" ">

ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਪ੍ਰਗਟਾਇਆ ਸੋਗ

ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਰਾਮ ਜੋਇਸ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਟਵੀਟ 'ਚ ਕਿਹਾ

"ਇੱਕ ਸੇਵਾਮੁਕਤ ਜੱਜ ਰਾਮ ਜੋਇਸ ਦੇ ਦੇਹਾਂਤ ਤੋਂ ਬਹੁਤ ਦੁਖੀ ਹੋਏ। ਉਹ ਰਾਜਪਾਲ ਅਤੇ ਰਾਜ ਸਭਾ ਮੈਂਬਰ ਵਜੋਂ ਵੀ ਕੰਮ ਕਰ ਚੁੱਕੇ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਦੇ ਪਰਿਵਾਰ ਨੂੰ ਇਸ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਓਮ ਸ਼ਾਂਤੀ। ”

Last Updated : Feb 16, 2021, 2:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.