ਨਵੀਂ ਦਿੱਲੀ: ਇਜ਼ਰਾਈਲ ਦੂਤਾਵਾਸ 'ਤੇ ਹੋਏ ਧਮਾਕੇ ਦੀ ਸਾਜਿਸ਼ ਰਚਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤੇ ਗਏ 4 ਵਿਦਿਆਰਥੀਆਂ ਦਾ ਮਨੋਵਿਗਿਆਨਕ ਟੈਸਟ ਏਮਜ਼ ਵਿਖੇ ਕਰਵਾਇਆ ਗਿਆ। ਡਾਕਟਰਾਂ ਨੇ ਖੁਲਾਸਾ ਕੀਤਾ ਹੈ ਕਿ ਦੋ ਮੁਲਜ਼ਮ ਪੂਰੀ ਸੱਚਾਈ ਨਹੀਂ ਦੱਸ ਰਹੇ ਹਨ। ਸਪੈਸ਼ਲ ਸੈੱਲ ਇਸ ਰਿਪੋਰਟ ਦੇ ਜ਼ਰੀਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਅੱਧਾ ਸੱਚ ਕੀ ਹੈ ਜੋ ਮੁਲਜ਼ਮ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਜਨਵਰੀ ਮਹੀਨੇ 'ਚ ਏਪੀਜੇ ਅਬਦੁੱਲ ਕਲਾਮ ਰੋਡ 'ਤੇ ਸਥਿਤ ਇਜ਼ਰਾਈਲ ਦੂਤਾਵਾਸ ਤੋਂ ਕੁਝ ਦੂਰੀ 'ਤੇ ਧਮਾਕਾ ਹੋਇਆ ਸੀ। ਇਸ ਮਾਮਲੇ ਵਿੱਚ ਕੇਸ ਐਨਆਈਏ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਪਰ ਸਾਜਿਸ਼ ਨੂੰ ਲੈਕੇ ਸਪੈਸ਼ਲ ਸੈੱਲ ਦੀ ਟੀਮ ਜਾਂਚ ਕਰ ਰਹੀ ਸੀ।
ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ 24 ਜੂਨ ਨੂੰ ਚਾਰ ਮੁਲਜ਼ਮਾਂ ਨਸੀਰ ਹੁਸੈਨ, ਜੁਲਿਫਕਾਰ ਅਲੀ ਵਜ਼ੀਰ, ਮੁਜ਼ਮਮਿਲ ਹੁਸੈਨ ਅਤੇ ਆਈਜ਼ ਹੁਸੈਨ ਨੂੰ ਲੱਦਾਖ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਨ੍ਹਾਂ ਨੂੰ ਮਨੋਵਿਗਿਆਨਕ ਜਾਂਚ ਲਈ ਏਮਜ਼ ਲੈ ਗਈ, ਜਿੱਥੇ ਮਾਹਰ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਇਸ 'ਚ ਡਾਕਟਰਾਂ ਨੇ ਦੱਸਿਆ ਹੈ ਕਿ ਧਮਾਕੇ ਨਾਲ ਜੁੜੇ ਪ੍ਰਸ਼ਨਾਂ ਦੇ ਜਵਾਬ 'ਚ ਦੋ ਮੁਲਜ਼ਮ ਸਾਰੀ ਸੱਚਾਈ ਨਹੀਂ ਦੱਸ ਰਹੇ ਹਨ। ਉਹ ਕੁਝ ਲੁਕਾ ਰਹੇ ਹਨ।
ਵਿਸ਼ੇਸ਼ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਹ ਸਾਰੀ ਸੱਚਾਈ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕੀ ਛੁਪਾ ਰਹੇ ਹਨ। ਜੇਕਰ ਲੋੜ ਪਈ ਤਾਂ ਇਸ ਕੇਸ 'ਚ ਮੁਲਜ਼ਮਾਂ ਤੋਂ ਇੱਕ ਵਾਰ ਫਿਰ ਪੁੱਛਗਿੱਛ ਕੀਤੀ ਜਾ ਸਕਦੀ ਹੈ। ਪੁਲਿਸ ਸੂਤਰ ਦੱਸਦੇ ਹਨ ਕਿ ਜਿਸ ਦਿਨ ਇਜ਼ਰਾਈਲ ਦੂਤਾਵਾਸ ਦੇ ਬਾਹਰ ਧਮਾਕਾ ਹੋਇਆ, ਉਸ ਦਿਨ ਚਾਰੇ ਵਿਦਿਆਰਥੀ ਦਿੱਲੀ ਵਿੱਚ ਮੌਜੂਦ ਸਨ।
ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਚਾਰਾਂ ਦੇ ਮੋਬਾਈਲ ਬੰਦ ਸਨ। ਇਹ ਵਿਦਿਆਰਥੀ ਸੋਸ਼ਲ ਮੀਡੀਆ 'ਤੇ ਇਜ਼ਰਾਈਲ, ਭਾਰਤ ਅਤੇ ਫਿਲਸਤੀਨ ਨਾਲ ਜੁੜੀਆਂ ਟਿੱਪਣੀਆਂ ਵੀ ਕਰਦੇ ਰਹੇ ਹਨ। ਦਿੱਲੀ ਵਿੱਚ ਲੌਕ ਡਾਊਨ ਦੀ ਘੋਸ਼ਣਾ ਤੋਂ ਪਹਿਲਾਂ ਹੀ ਉਹ ਕਾਰਗਿਲ ਚਲੇ ਗਏ ਸੀ, ਜਿੱਥੋਂ ਉਨ੍ਹਾਂ ਦੀ ਗ੍ਰਿਫਤਾਰ ਕੀਤੀ ਗਈ ਹੈ।
ਇਹ ਵੀ ਪੜ੍ਹੋ:ਅਲ ਕਾਇਦਾ ਦੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਵਿਸਫੋਟਕ ਸਮੱਗਰੀ ਹੋਈ ਬਰਾਮਦ