ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਆਪਣੇ ਤਗਮੇ ਗੰਗਾ 'ਚ ਲਹਿਰਾਉਣ ਦਾ ਐਲਾਨ ਕੀਤਾ ਹੈ। ਉਹ ਅੱਜ ਸ਼ਾਮ ਹਰਿਦੁਆਰ ਜਾ ਰਹੇ ਹਨ। ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਰਜਰੰਗ ਪੂਨੀਆ ਨੇ ਦੱਸਿਆ ਕਿ ਉਹ ਹਰਿਦੁਆਰ ਜਾ ਰਹੇ ਹਨ ਅਤੇ ਸ਼ਾਮ 6 ਵਜੇ ਪਵਿੱਤਰ ਗੰਗਾ ਨਦੀ 'ਤੇ ਇਹ ਮੈਡਲ ਵਹਾਉਣਗੇ। ਪੂਨੀਆ ਨੇ ਕਿਹਾ ਕਿ ਅਸੀਂ ਇਹ ਮੈਡਲ ਬਹੁਤ ਮਿਹਨਤ ਨਾਲ ਹਾਸਿਲ ਕੀਤੇ ਹਨ ਅਤੇ ਜਿਸ ਸ਼ੁੱਧਤਾ ਨਾਲ ਸਾਨੂੰ ਇਹ ਪ੍ਰਾਪਤ ਹੋਏ ਹਨ, ਅਸੀਂ ਉਸੇ ਸ਼ੁੱਧਤਾ ਨਾਲ ਇਨ੍ਹਾਂ ਨੂੰ ਗੰਗਾ ਵਿੱਚ ਸੁੱਟਾਂਗੇ।
- — Vinesh Phogat (@Phogat_Vinesh) May 30, 2023 " class="align-text-top noRightClick twitterSection" data="
— Vinesh Phogat (@Phogat_Vinesh) May 30, 2023
">— Vinesh Phogat (@Phogat_Vinesh) May 30, 2023
ਕੋਈ ਕਾਰਵਾਈ ਨਹੀਂ: ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰਦਿਆਂ ਇਨ੍ਹਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਦੱਸਿਆ ਕਿ ਜਿਸ ਦਿਨ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਪ੍ਰੋਗਰਾਮ ਹੋਇਆ, ਉਸ ਦਿਨ ਸਾਡੇ ਨਾਲ ਕੀ ਵਾਪਰਿਆ, ਇਹ ਪੂਰੇ ਦੇਸ਼ ਨੇ ਦੇਖਿਆ। ਸਾਡੇ ਨਾਲ ਛੇੜਛਾੜ ਕੀਤੀ ਗਈ, ਘਸੀਟਿਆ ਗਿਆ, ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਥੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਜਿੱਥੇ ਅਸੀਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸੀ, ਉੱਥੋਂ ਸਾਡਾ ਟੈਂਟ ਵੀ ਹਟਾ ਦਿੱਤਾ, ਨਾਲ ਹੀ ਸਾਡੇ ਸਾਰੇ ਸਾਥੀਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ।
ਪਹਿਲਵਾਨਾਂ ਨੇ ਸਵਾਲ ਕੀਤਾ ਹੈ ਕਿ ਕੀ ਅਸੀਂ ਅਪਰਾਧੀ ਹਾਂ, ਇਹ ਸਾਡੇ ਨਾਲ ਇਸ ਤਰ੍ਹਾਂ ਬਦਸਲੂਕੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਵਿਅਕਤੀ 'ਤੇ ਇਲਜ਼ਾਮ ਲਗਾਇਆ ਗਿਆ ਹੈ, ਉਹ ਸੰਸਦ 'ਚ ਆ ਕੇ ਵਾਰ-ਵਾਰ ਮੀਡੀਆ 'ਚ ਬਿਆਨ ਦੇ ਰਿਹਾ ਹੈ, ਕਈ ਵਾਰ ਚੁਣੌਤੀ ਵੀ ਦੇ ਚੁੱਕਾ ਹੈ, ਪਰ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ | ਉਹ ਖੁੱਲ੍ਹੇਆਮ ਘੁੰਮ ਰਹੇ ਹਨ, ਜਦਕਿ ਉਨ੍ਹਾਂ ਵਿਰੁੱਧ ਪੋਕਸੋ ਦਾ ਕੇਸ ਦਰਜ ਹੈ।
ਇੰਡੀਆ ਗੇਟ 'ਤੇ ਮਰਨ ਵਰਤ: ਧਰਨੇ 'ਤੇ ਬੈਠੇ ਪਹਿਲਵਾਨਾਂ ਨੇ ਇਹ ਵੀ ਦੱਸਿਆ ਕਿ ਮੈਡਲ ਗੰਗਾ 'ਚ ਲਹਿਰਾਉਣ ਤੋਂ ਬਾਅਦ ਉਹ ਇੰਡੀਆ ਗੇਟ 'ਤੇ ਮਰਨ ਵਰਤ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜਿਸ ਮੈਡਲ ਲਈ ਅਸੀਂ ਖੂਨ-ਪਸੀਨਾ ਵਹਾਇਆ ਅਤੇ ਅੱਜ ਜਦੋਂ ਅਸੀਂ ਉਸ ਨੂੰ ਵਹਾਉਣ ਜਾਵਾਂਗੇ ਤਾਂ ਉਸ ਤੋਂ ਬਾਅਦ ਸਾਡੇ ਲਈ ਜਿਉਣ ਦਾ ਕੋਈ ਕਾਰਨ ਨਹੀਂ ਬਚੇਗਾ। ਅਸੀਂ ਉਨ੍ਹਾਂ ਸ਼ਹੀਦ ਸੈਨਿਕਾਂ ਵਾਂਗ ਹੀ ਆਪਣੇ ਸਰੀਰਾਂ ਦੀ ਕੁਰਬਾਨੀ ਦੇਵਾਂਗੇ, ਜਿਸ ਤਰ੍ਹਾਂ ਉਨ੍ਹਾਂ ਸੈਨਿਕਾਂ ਨੇ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ।